ਹੋਰ ਗਾਇਕਾਂ ਨੇ ਵੀ ਭਰੀ ਹਾਜ਼ਰੀ
ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਬਾਬਾ ਜੀ ਦੇ ਪਰਮ ਸੇਵਕ ਪ੍ਰਧਾਨ ਪ੍ਰਦੀਪ ਭਾਜੀ ਫ਼ਿਰੋਜ਼ਪੁਰ, ਸੰਤੋਖ ਸਿੰਘ ਤੱਖੀ ਕੰਨਗੋਹ ਅਤੇ ਪ੍ਰਬੰਧਕ ਕਮੇਟੀ ਫਿਰੋਜ਼ਪੁਰ ਵਲੋਂ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਫਿਰੋਜ਼ਪੁਰ ਵਿਖੇ ਕਰਵਾਈ ਗਈ । ਇਸ ਚੌਕੀ ਵਿਚ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਦੇ ਲਈ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਤਾਜ ਨਗੀਨਾ ਪੁੱਜੇ , ਜਿਨ੍ਹਾਂ ਨੇ ਘੰਟਿਆਂ ਬੱਧੀ ਸੰਗਤ ਨੂੰ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਸਰਵਣ ਕਰਵਾਇਆ । ਇਸ ਤੋਂ ਇਲਾਵਾ ਇਸ ਚੌਕੀ ਵਿੱਚ ਗਾਇਕ ਸ਼ਹਿਰਾਜ ਅਤੇ ਗਾਇਕ ਮਿਲਨ ਨੇ ਵੀ ਆਪਣਾ ਆਪਣਾ ਪ੍ਰੋਗਰਾਮ ਪੇਸ਼ ਕਰਕੇ ਬਾਬਾ ਜੀ ਦੀ ਮਹਿਮਾ ਸੰਗਤ ਨੂੰ ਸਰਵਣ ਕਰਵਾਈ । ਅੰਤ ਵਿਚ ਪ੍ਰਧਾਨ ਪ੍ਰਦੀਪ ਭਾਜੀ ਫਿਰੋਜ਼ਪੁਰ ਅਤੇ ਹੋਰ ਪ੍ਰਬੰਧਕਾਂ ਵੱਲੋਂ ਆਏ ਸਾਰੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly