HOME ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਦੇ ਪਿਤਾ ਜਥੇਦਾਰ ਹਰਨੇਕ ਸਿੰਘ...

ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਦੇ ਪਿਤਾ ਜਥੇਦਾਰ ਹਰਨੇਕ ਸਿੰਘ ਨਮਿਤ ਅੰਤਿਮ ਅਰਦਾਸ 8 ਮਾਰਚ ਨੂੰ

2

ਸਰੀ/ ਵੈਨਕੂਵਰ  (ਸਮਾਜ ਵੀਕਲੀ)  ( ਕੁਲਦੀਪ ਚੁੰਬਰ)– ਬੀਤੇ ਦਿਨੀਂ ਪੰਜਾਬ ਦੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਦੇ ਪਿਤਾ ਜੀ ਜਥੇਦਾਰ ਸਰਦਾਰ ਹਰਨੇਕ ਸਿੰਘ ਜੋ ਕਿ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਮਿਤੀ 24/02/2026 ਨੂੰ ਅਕਾਲ ਚਲਾਣਾ ਕਰ ਗਏ ਸਨ | ਟੈਲੀਫੋਨ ਤੇ ਹੋਈ ਗੱਲਬਾਤ ਦੌਰਾਨ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਓਹਨਾਂ ਦੇ ਪਿਤਾ ਜੀ ਦਾ ਜਨਮ 05/03/1941 ਨੂੰ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ ਮਾਤਾ ਜਾਗੀਰ ਕੌਰ ਦੀ ਕੁੱਖੋਂ ਪਿੰਡ ਭੜੀ, ਜ਼ਿਲ੍ਹਾ ਲੁਧਿਆਣਾ ( ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ ) ਵਿਖ਼ੇ ਹੋਇਆ |ਇੱਕ ਗਰੀਬ ਮਿਹਨਤਕਸ਼ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋ ਕੇ ਓਹਨਾਂ ਨੇ ਬੀ.ਏ ਦੀ ਡਿਗਰੀ ਹਾਸਲ ਕਰਕੇ ਟੈਲੀਫੋਨ ਵਿਭਾਗ ਵਿੱਚ ਨੌਕਰੀ ਕੀਤੀ ਅਤੇ ਉੱਚ ਅਹੁਦੇ ਤੋਂ ਰਿਟਾਇਰ ਹੋਕੇ ਪਿੰਡ ਵਾਪਸ ਆ ਕੇ ਲੋਕ ਸੇਵਾ ਵਿੱਚ ਜੁੱਟ ਗਏ | ਨੌਕਰੀ ਕਰਦਿਆਂ ਓਹਨਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਅਕ ਤਾਲੀਮ ਦੁਆਕੇ ਰੋਜ਼ਗਾਰ ਜੋਗੇ ਕੀਤਾ | ਲੋਕ ਸੇਵਾ ਦੌਰਾਨ ਓਹਨਾਂ ਨੇ ਇਲਾਕੇ ਦੇ ਹਜ਼ਾਰਾਂ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਲਗਵਾਈ ਅਤੇ ਸੈਂਕੜੇ ਕੱਚੇ ਮਕਾਨਾਂ ਨੂੰ ਸਰਕਾਰੀ ਸਕੀਮਾਂ ਤਹਿਤ ਪੱਕੇ ਕਰਵਾਇਆ । ਓਹਨਾਂ ਦਾ ਬੇਟਾ ਸੰਸਾਰ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਆਪਣੀ ਕਲਮ ਰਾਹੀਂ ਦੁਨੀਆਂ ਭਰ ਵਿੱਚ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਦਾ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ | ਪਰਿਵਾਰਿਕ ਜਾਣਕਾਰੀ ਮੁਤਾਬਿਕ ਭੱਟੀ ਭੜੀ ਵਾਲਾ ਦੇ ਪਿਤਾ ਜਥੇਦਾਰ ਹਰਨੇਕ ਸਿੰਘ ਨਮਿਤ ਅੰਤਿਮ ਅਰਦਾਸ ਮਿਤੀ 08 ਮਾਰਚ 2026 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਬ੍ਹ ( ਲੰਬੇਆਂ ) ਨੇੜੇ ਪੁਰਾਣਾ ਬੱਸ ਸਟੈਂਡ, ਫੇਜ਼ 8 ਮੋਹਾਲੀ ਵਿਖ਼ੇ ਹੋਵੇਗੀ | ਇਸ ਅੰਤਿਮ ਅਰਦਾਸ ਵਿੱਚ ਪੰਜਾਬ ਭਰ ਤੋਂ ਸੱਭਿਆਚਾਰਕ,ਰਾਜਨੀਤਕ, ਅਤੇ ਧਾਰਮਿਕ ਸਖਸ਼ੀਅਤਾਂ  ਸ਼ਾਮਲ ਹੋਣਗੀਆਂ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleHoli story
Next articleਜਿਉਂਦ ਵਿਖੇ ਪੁਲਿਸ ਵੱਲੋਂ ਢਾਹੇ ਜ਼ਬਰ ਖਿਲਾਫ ਚਾਰ ਦਰਜਨ ਜਥੇਬੰਦੀਆਂ ਵੱਲੋਂ ਬਠਿੰਡਾ ‘ਚ 6 ਨੂੰ ਸਾਂਝੇ ਮੁਜ਼ਾਹਰੇ ਦਾ ਐਲਾਨ