HOME ਯੂਕੇ ਤੋਂ ਵਕਾਲਤ ਕਰਕੇ ਆਈ ਗੁਰੀਤ ਕੌਰ ਔਜਲਾ ਦਾ ਸੰਤ ਸਰਵਣ ਦਾਸ...

ਯੂਕੇ ਤੋਂ ਵਕਾਲਤ ਕਰਕੇ ਆਈ ਗੁਰੀਤ ਕੌਰ ਔਜਲਾ ਦਾ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਵਲੋਂ ਕੀਤਾ ਗਿਆ ਸਨਮਾਨ

1

ਸਰੀ /ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)- ਰਵਿਦਾਸੀਆ ਸਮਾਜ ਦੀ ਅਤੇ ਕੌਮ ਦੀ ਸ਼ਾਨ ਬਣੀ ਲੜਕੀ ਗੁਰੀਤ ਕੌਰ ਔਜਲਾ ਜਿਸ ਨੇ ਯੂਨੀਵਰਸਿਟੀ ਆਫ਼ ਲਿਸਟਰ ਯੂਕੇ ਤੋਂ ਫੈਮਲੀ ਲਾਅ ਤੇ ਸਿਵਲ ਲਿਟੀਗੇਸ਼ਨ ਵਿੱਚ ਵਕਾਲਤ ਪਾਸ ਕੀਤੀ ਹੈ, ਦਾ ਵਿਸ਼ੇਸ਼ ਤੌਰ ਤੇ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵਲੋਂ ਸਨਮਾਨ ਕੀਤਾ ਗਿਆ । ਸ੍ਰੀਮਾਨ ਸ਼ਿੰਗਾਰਾ ਔਜਲਾ ਜੀ ਦੇ ਗ੍ਰਹਿ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਦਾ ਸ਼ੁਕਰਾਨਾ ਕਰਦਿਆਂ ਇਸ ਮਿਲੀ ਸਫ਼ਲਤਾ ਤੇ ਸ੍ਰੀ ਅੰਮ੍ਰਿਤਬਾਣੀ ਦੇ ਜਾਪ ਕਰਵਾਏ ਗਏ, ਉਪਰੰਤ ਸਤਿਗੁਰਾਂ ਦੀ ਮਹਿਮਾ ਦੇ ਸ਼ਬਦ ਸ਼ੁਕਰਾਨੇ ਦੇ ਰੂਪ ਵਿੱਚ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਜੀ ਵਲੋਂ ਗਾਏ ਗਏ । ਇਸ ਮੌਕੇ ਸਭਾ ਦੇ ਕਨਵੀਨਰ ਸ਼੍ਰੀਮਾਨ ਵਰਿੰਦਰ ਬੰਗੜ ਅਤੇ ਗੋਪਾਲ ਲੋਹੀਆ ਜੀ ਨੇ ਦੱਸਿਆ ਕਿ ਸਮਾਜ ਵਿਚ ਪੜੇ ਲਿਖੇ ਬੱਚਿਆਂ ਦੀ ਬਹੁਤ ਲੋੜ ਹੈ ਜੋ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਨਗੇ ਅਤੇ ਆਪਣੇ ਹੱਕ ਹਕੂਕਾਂ ਲਈ ਸਮਾਜ ਦੇ ਨਾਲ ਖੜ੍ਹੇ ਹੋਣਗੇ। ਉਹਨਾਂ ਲੜਕੀ ਗੁਰੀਤ ਕੌਰ ਨੂੰ ਆਪਣੀਆਂ ਦਿਲੀਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਿੰਗਾਰਾ ਔਜਲਾ ਜੀ ਦੇ ਸਮੁੱਚੇ ਪਰਿਵਾਰ ਨੂੰ ਇਸ ਖੁਸ਼ੀ ਦੇ ਸਮਾਗਮ ਵਿੱਚ ਵਧਾਈਆਂ ਦਿੱਤੀਆਂ। ਇਸ ਸਮਾਗਮ ਵਿੱਚ ਬੀਬੀ ਪੂਨਮ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ । ਸ੍ਰੀਮਾਨ ਰਾਮ ਪ੍ਰਕਾਸ਼ ਭੱਟੀ ਜੀ ਵਲੋਂ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ ਅੰਤ ਵਿੱਚ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਸਿੱਧ ਲੋਕ ਗਾਇਕ ਕੇ ਐਸ ਮੱਖਣ ਦਾ ਨਿਊਯਾਰਕ ਵਿੱਚ ਕੌਲ ਬ੍ਰਦਰਜ਼ ਨੇ ਕੀਤਾ ਗੋਲਡ ਮੈਡਲ ਨਾਲ ਸਨਮਾਨ
Next articleਡੋਨਾਲਡ ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ, ਫਰਨੀਚਰ ਅਤੇ ਟਰੱਕਾਂ ‘ਤੇ ਭਾਰੀ ਆਯਾਤ ਡਿਊਟੀਆਂ ਲਗਾਈਆਂ ਗਈਆਂ