ਪੁਸਤਕ ਪੜਚੋਲ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਅਜੋਕੇ ਸਮੇਂ ਸਾਹਿਤ ਜਗਤ ਵਿੱਚ ਨਾਵਲਾਂ ਦੀ ਸਿਰਜਣਾ ਕਾਫੀ ਹੋ ਗਈ ਹੈ। ਕਿਸੇ ਘਟਨਾ ਦਾ ਵਿਸਤਿ੍ਰਤ ਰੂਪ ਦੇਣ ਲਈ ਲੇਖਕ ਨਾਵਲ ਵਿਧਾ ਦਾ ਸਹਾਰਾ ਲੈਣ ਲੱਗ ਪਏ ਹਨ। ਭਾਵੇਂ ਨਾਵਲ ਦੀ ਸਿਰਜਨਾ ਵਿੱਚ ਸਮਾਂ ਬਹੁਤ ਲੱਗਦਾ ਹੈ ਪਰ ਲੇਖਕ ਆਪਣੀ ਗੱਲ ਨੂੰ ਹਰ ਤਰ੍ਹਾਂ ਦੇ ਤਰੀਕਿਆਂ ਨਾਲ਼ ਸਮਝਾਉਣ ਦਾ ਯਤਨ ਕਰਦਾ ਹੈ।
‘ਡੁੱਲ੍ਹੇ ਬੇਰ’ ਵਜ਼ੀਰ ਸਿੰਘ ਰੰਧਾਵਾ ਦਾ ਦੂਜਾ ਨਾਵਲ ਹੈ। ਇਸ ਤੋਂ ਪਹਿਲਾਂ ਉਹ ਇਕ ਨਾਵਲ ‘ਦੁੱਧ ਦੀ ਲਾਜ’ ਪਾਠਕਾਂ ਦੀ ਨਜ਼ਰ ਕਰ ਚੁੱਕੇ ਹਨ ਜਿਹੜਾ ਦੋ ਵਾਰੀ ਪ੍ਰਕਾਸ਼ਿਤ ਹੋ ਚੁੱਕਾ ਹੈ ਅਤੇ ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਹੋਕਾ’ ਵੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਇਹ ਹਥਲਾ ਨਾਵਲ ‘ਡੁੱਲ੍ਹੇ ਬੇਰ’ ਇਕੱਤੀ ਕਾਂਡਾਂ ਵਿੱਚ ਆਜ਼ਾਦ ਬੁੱਕ ਡਿੱਪੂ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ। ਮਨੁੱਖਤਾ ਦੀ ਭਲਾਈ ਲਈ ਸਮਰਪਿਤ ਇਹ ਨਾਵਲ ਯਤਨਸ਼ੀਲ ਹੈ।
ਇਸ ਨਾਵਲ ਦੇ ਵਿਚੋਂ ਲੰਘਦਿਆਂ ਪਤਾ ਲਗਦਾ ਹੈ ਕਿ ਅਜੋਕੇ ਸਮੇਂ ਗ਼ਰੀਬ ਪਰਿਵਾਰਾਂ ਦੀ ਤ੍ਰਾਸਦੀ ਅਤੇ ਅਮੀਰ ਪਰਿਵਾਰਾਂ ਦੇ ਬੱਚਿਆਂ ਦਾ ਆਪਹੁਦਰੀਆ ਅਤੇ ਨਸ਼ਿਆਂ ਵਿੱਚ ਗੜੁੰੰਦ ਰਹਿਣਾ ਮਾਂ-ਪਿਓ ਲਈ ਕਿੰਨਾ ਕਸ਼ਟ ਦਾਇਕ ਹੁੰਦਾ ਹੈ। ਇਹ ਨਾਵਲ ਉਸ ਪਰਿਵਾਰ ਦੀ ਗੱਲ ਕਰਦਾ ਹੈ ਜਿਸ ਪਰਿਵਾਰ ਦਾ ਸਮਾਜ ਅਤੇ ਰਾਜ ਦਰਬਾਰੇ ਤਾਂ ਬਹੁਤ ਆਦਰ ਮਾਣ ਹੈ ਪਰ ਘਰੋਂ ਸੁੱਖ ਸ਼ਾਂਤੀ ਨਹੀਂ ਮਿਲਦੀ। ਨਾਵਲ ਦੀ ਨਾਇਕਾ ਕੰਵਲ ਉਰਫ ਕੰਵਲਜੀਤ ਹੈ ਅਤੇ ਨਾਇਕ ਦੇ ਰੂਪ ਵਿੱਚ ਪਰਮਜੀਤ ਅਤੇ ਖਲਨਾਇਕ ਰਮਨ ਪੇਸ਼ ਹੁੰਦਾ ਹੈ।
ਅੱਜ ਦੇ ਸਮੇਂ ਵਿਆਹ ਸ਼ਾਦੀ ਅਤੇ ਘਰ ਦੇ ਮਾਮਲਿਆਂ ਵਿੱਚ ਘਰਦਿਆਂ ਨਾਲ਼ੋਂ ਮੁੰਡੇ ਕੁੜੀ ਦੀ ਮਰਜੀ ਜਿਆਦਾ ਚਲਦੀ ਹੈ। ਜਗੀਰ ਕੌਰ ਦੀ ਭਾਣਜੀ ਕੰਵਲ ਨੂੰ ਵੇਖ ਕੇ ਪਰਮਜੀਤ ਦੀ ਮਾਂ ਮਹਿੰਦਰ ਕੌਰ ਉਸ ਨਾਲ਼ ਰਿਸ਼ਤੇਦਾਰੀ ਜੋੜਨ ਦੀ ਸੋਚਦੀ ਹੈ ਪਰ ਕੰਵਲ ਦਾ ਪਿਤਾ ਪ੍ਰੀਤਮ ਸਿੰਘਲੂ ਪਰਮਜੀਤ ਦੇ ਨੌਕਰੀ ਲੱਗਣ ਦੀ ਸ਼ਰਤ ਲਗਾ ਕੇ ਰਿਸ਼ਤਾ ਅਜੇ ਰੋਕ ਦਿੰਦਾ ਹੈ। ਇਹ ਗੱਲ ਵੀ ਸਪਸ਼ਟ ਸਾਹਮਣੇ ਆਉਂਦੀ ਹੈ ਅਤੇ ਸੱਚਾਈ ਪੇਸ਼ ਕਰਦੀ ਹੈ ਕਿ ਬਿਨਾਂ ਪੈਸੇ ਅਤੇ ਸਿਫਾਰਸ਼ ਤੋਂ ਨੌਕਰੀ ਮਿਲਣੀ ਅਸੰਭਵ ਹੈ ਅਤੇ ਅੱਜ ਦੇ ਜ਼ਮਾਨੇ ਵਿੱਚ ਤਾਂ ਦੋਨਾਂ ਚੀਜਾਂ ਦਾ ਹੋਣਾ ਜਰੂਰੀ ਹੋ ਗਿਆ ਹੈ। ਬਿਨਾਂ ਕਿਸੇ ਕੰਮ ਬੇਵਕਤ ਮਿਲਣ ਵਾਲਿਆਂ ਦੀ ਸਮੱਸਿਆ ਵੀ ਨਜ਼ਰ ਆਉਂਦੀ ਹੈ। ਕੰਵਲ ਦੇ ਪਿਤਾ ਪ੍ਰੀਤਮ ਸਿੰਘ ਦਾ ਵਿਚਾਰ ਹੈ ਕਿ ਰਿਸ਼ਤੇਦਾਰੀਆਂ ਯਕੀਨ ਨਾਲ਼ ਈ ਤਾਂ ਬਣਦੀਆਂ ਤੇ ਨਿਭਦੀਆਂ ਨੇ। ਕੰਵਲ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਸਹੇਲੀ ਦੀ ਰਾਏ ਅਤੇ ਘਰਦਿਆਂ ਦੀ ਸਹਿਮਤੀ ਨਾਲ਼ ਆਈ ਲੈਟਸ ਦੀ ਤਿਆਰੀ ਕਰਕੇ ਸੱਤ ਬੈਂਡ ਲੈ ਲੈਂਦੀ ਹੈ ਅਤੇ ਉੁਸ ਦੀ ਫੋਟੋ ਸੰਸਥਾ ਵਲੋਂ ਅਖ਼ਬਾਰ ਵਿੱਚ ਵੇਖ ਕੇ ਜਗਦੀਸ਼ ਕੁਮਾਰ ਪਿੰਡ ਦੇ ਅਮੀਰ ਚੈਅਰਮੈਨ ਕਰਤਾਰ ਸਿੰਘ ਦੇ ਮੁੰਡੇ ਰਮਨ ਲਈ ਕੰਵਲ ਦੇ ਘਰ ਵਾਲਿਆਂ ਨਾਲ਼ ਰਾਬਤਾ ਕਰਦਾ ਹੈ।
ਵਰਤਮਾਨ ਸਮੇਂ ਇਹ ਰੀਤ ਚਲੀ ਹੋਈ ਹੈ ਕਿ ਕਈ ਅਮੀਰ ਘਰਾਂ ਦੇ ਲੋਕ ਆਪਣੇ ਮੁੰਡੇ ਦੇ ਬਾਹਰ ਭੇਜਣ ਦੇ ਚੱਕਰ ਵਿੱਚ ਕਿਸੇ ਕੁੜੀ ਵਾਲਿਆਂ ਨਾਲ਼ ਰਿਸ਼ਤੇ ਲਈ ਗੱਲ ਚਲਾਉਂਦੇ ਹਨ ਅਤੇ ਕੋਲੋਂ ਪੈਸੇ ਦੇ ਕੇ ਕੁੜੀ ਨੂੰ ਇਸ ਆਸ ਨਾਲ਼ ਬਾਹਰ ਭੇਜਣ ਦਾ ਯਤਨ ਕਰਦੇ ਹਨ ਕਿ ਉਹਨਾਂ ਦਾ ਮੁੰਡਾ ਵੀ ਬਾਹਰ ਚਲਾ ਜਾਵੇ। ਇਸੇ ਸੰਦਰਭ ਵਿੱਚ ਚੈਅਰਮੈਨ ਕਰਤਾਰ ਸਿੰਘ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਕੰਵਲ ਨੂੰ ਰਮਨ ਨਾਲ਼ ਵਿਆਹ ਕੇ ਬਾਹਰ ਭੇਜਣਾ ਚਾਹੁੰਦੇ ਹਨ ਪਰ ਉਹਨਾਂ ਦਾ ਮੁੰਡਾ ਰਮਨ ਦਾ ਹੱਦ ਦਾ ਨਸ਼ੇੜੀ ਹੈਲੂ ਉਦੋਂ ਤੱਕ ਪਰਦਾ ਰੱਖਦੇ ਹਨ ਜਦੋਂ ਤੱਕ ਕੰਵਲ ਵਿਆਹ ਕਰਵਾ ਕੇ ਜਹਾਜ਼ ਨਹੀਂ ਚੜ੍ਹ ਜਾਂਦੀ। ਕੰਵਲ ਦੇ ਬਾਹਰ ਜਾਣ ਤੋਂ ਪਹਿਲਾਂ ਹੀ ਉਸ ਨੂੰ ਰਮਨ ਦੇ ਨਸ਼ੇੜੀ ਹੋਣ ਦਾ ਪਤਾ ਲੱਗ ਜਾਂਦਾ ਹੈ। ਨਾਵਲ ਵਿੱਚ ਇਹ ਗੱਲ ਵੀ ਤਰਕਪੂਰਨ ਹੈ ਕਿ ਬੰਦਾ ਜੋ ਸੋਚਦੈ ਉਹ ਨਹੀਂ ਹੁੰਦਾ। ਚੈਅਰਮੈਨ ਅਤੇ ਉਸ ਦੀ ਪਤਨੀ ਤਾਂ ਆਪਣੇ ਮੁੰਡੇ ਦੇ ਭਲੇ ਲਈ ਸੋਚਦੇ ਹਨ ਪਰ ਉਹ ਤਾਂ ਨਸ਼ੇੜੀ ਨਿਕਲਦਾ ਹੈ।
ਨਾਵਲ ਵਿੱਚ ਪਹਿਲਾਂ ਰਿਸ਼ਤਾ ਕਰਵਾਉਣ ਵਾਲੀ ਜਗੀਰ ਕੌਰ ਦੀ ਟਰੱਕ ਦੀ ਫੇਟ ਨਾਲ਼ ਮੌਤ ਹੋ ਜਾਂਦੀ ਹੈ ਫਿਰ ਜਗਦੀਸ਼ ਕੁਮਾਰ ਰਮਨ ਅਤੇ ਕੰਵਲ ਦਾ ਰਿਸ਼ਤਾ ਸਿਰੇ ਤਾਂ ਲਾਉਂਦਾ ਹੈ ਪਰ ਵਿਚੋਲੇ ਵਿੱਚ ਓਹਲਾ ਤਾਂ ਹੁੰਦਾ ਹੀ ਹੈ। ਜਗਦੀਸ਼ ਕੁਮਾਰ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਰਮਨ ਤਾਂ ਨਸ਼ੇੜੀ ਹੈ ਪਰ ਉਹ ਆਪਣੇ ਕੰਮ ਵਿੱਚ ਡਟਿਆ ਰਹਿੰਦਾ ਹੈ। ਨਾਵਲ ਇਹ ਵੀ ਦੱਸਦਾ ਹੈ ਕਿ ਜਿਹਦੀਆਂ ਰਗਾਂ ਵਿੱਚੋਂ ਇੱਕ ਵਾਰ ਨਸ਼ਾ ਲੰਘ ਜਾਵੇ ਉਹ ਸੌਖਾ ਨਹੀਂ ਛੱਡਦਾ ਹੁੰਦਾ ਅਤੇ ਨਾ ਹੀ ਕਿਸੇ ਦੇ ਸਮਝਾਉਣ ਦਾ ਅਸਰ ਹੁੰਦਾ ਹੈ।
ਵਿਦੇਸ਼ ਗਏ ਵਿਅਕਤੀਆਂ ਦੀ ਇਹ ਵੀ ਵੱਡੀ ਸਮੱਸਿਆ ਹੈ ਕਿ ਉਹ ਬਿਨਾਂ ਜਾਣ ਪਹਿਚਾਣ ਕਿੱਥੇ ਜਾਣ। ਕੰਵਲ ਦਾ ਕੈਨੇਡਾ ਵਿੱਚ ਕੋਈ ਨਹੀਂ ਪਰ ਜਹਾਜ਼ ਵਿੱਚ ਮਿਲੇ ਜੋੜੇ ਨੇ ਇਕਵਾਰ ਉਸ ਨੂੰ ਸਹਾਰਾ ਦੇ ਕੇ ਆਪਣੇ ਘਰ ਲਿਆਂਦਾ ਫਿਰ ਉਸ ਦੇ ਕਾਲਜ ਭੇਜ ਦਿੱਤਾ। ਇਸ ਤਰ੍ਹਾਂ ਬਹੁਤੀ ਖਜ਼ਲ ਖੁਆਰੀ ਹੁੰਦੀ ਹੈ। ਕੰਵਲ ਦਾ ਵਿਦੇਸ਼ ਵਿੱਚ ਸਾਰਾ ਖਰਚਾ ਉਸਦੇ ਸਹੁਰਿਆਂ ਵਲੋਂ ਚੁੱਕਿਆ ਜਾਂਦਾ ਪਰ ਅਚਾਨਕ ਨਸ਼ੇ ਦੀ ਵੱਧ ਡੋਜ਼ ਲੈਣ ਨਾਲ਼ ਜਦੋਂ ਰਮਨ ਦੀ ਮੌਤ ਹੋ ਗਈ ਤਾਂ ਉਸ ਦੇ ਖਰਚੇ ਲਈ ਉਸਦੇ ਮਾਤਾ ਪਿਤਾ ਨੇ ਘਰ ਗੱਲ ਤੋਰੀ ਤਾਂ ਕੰਵਲ ਦਾ ਭਰਾ ਭਰਜਾਈ ਇਸ ਲਈ ਤਿਆਰ ਨਹੀਂ ਹੁੰਦੇ। ਕਿਉਕਿ ਕੰਵਲ ਦਾ ਭਰਾ ਪਾਤਰ ਹਰਮੀਤ ਸਵਾਰਥੀ ਹੈ ਅਤੇ ਉਹ ਕਹਿੰਦਾ ਹੈ ਕਿ ਜਦੋਂ ਉਹਨਾਂ ਕੁੜੀ ਵਿਆਹ ਦਿੱਤੀ ਫਿਰ ਉਹਨਾਂ ਦੀ ਕਾਹਦੀ ਜਿੰਮੇਵਾਰੀ। ਭਾਵ ਉਹ ਸਾਰਾ ਕੁਝ ਆਪ ਹੀ ਰੱਖਣਾ ਚਾਹੁੰਦਾ ਹੈ।
ਹੁਣ ਨਾਵਲ ਵਿੱਚ ਨਵਾਂ ਮੌੜ ਆਉਦਾ ਹੈ ਜਦੋਂ ਪਰਜੀਤ ਅਤੇ ਕੰਵਲ ਦਾ ਮੁੜ ਟਿੰਮ ਹੋਰਟਨ ਵਿੱਚ ਮਿਲਾਪ ਹੁੰਦਾ ਹੈ। ਪਰਮਜੀਤ ਦਾ ਪਾਰਟ ਕਾਂਡ ਚਾਰ ਵਿੱਚ ਖ਼ਤਮ ਹੋਣ ਤੋਂ ਬਾਅਦ ਉਨੱਤੀਵੇਂ ਕਾਂਡ ਵਿੱਚ ਮੁੜ ਪ੍ਰਵੇਸ਼ ਹੁੰਦਾ ਹੈ। ਉਹ ਵੀ ਨੌਕਰੀ ਨਾ ਮਿਲਣ ਕਰਕੇ ਕਿਸੇ ਦੇ ਪਿੱਛੇ ਲੱਗ ਕੇ ਕੈਨੇਡਾ ਆ ਕੇ ਟਰੱਕ ਡਰਾਇਵਰੀ ਕਰਨ ਲੱਗ ਜਾਂਦਾ ਹੈ ਅਤੇ ਕੰਵਲ ਕਾਲਜ ਟਾਇਮ ਤੋਂ ਬਾਅਦ ਕੌਫੀ ਹਾਉਸ ਵਿੱਚ ਕੰਮ ਕਰਦੀ ਹੈ। ਇਸ ਸਬੱਬੀ ਹੋਏ ਮੇਲ ਨੇ ਉਹਨਾਂ ਨੂੰ ਫਿਰ ਮਿਲਾ ਦਿੱਤਾ ਹੈ।
€ਨਾਵਲ ਵਿੱਚ ਕਾਫੀ ਮੁਹਾਵਰੇ ਇਤਿਆਦ ਵਰਤੇ ਗਏ ਹਨ ਜਿਵੇਂ ਠੰਢਾ ਕੜਨਾਲੂ ਚੜਗਿਰੀਆਂ ਮਾਰਨਾਲੂ ਰੱਸੀ ਦਾ ਸੱਪ ਬਣਨਾਲੂ ਸੱਪ ਮਰਜੇ ਸੋਟੀ ਬਚ ਜਾਏਲੂ ਕੋਹ ਨਾ ਚੱਲੀ ਬਾਬਾ ਤਿਹਾਈਲੂ ਬੁੱਕਲ ’ਚ ਗੁੜ ਭੰਨਣਾਲੂ ਜਿੱਥੇ ਵੇਖੀ ਭਰੀ ਪਰਾਤ ਆਦਿ ਨਾਵਲ ਦੇ ਡਾਇਲਾਗ ਨੂੰ ਸੁੰਦਰ ਬਣਾਉਂਦੇ ਹਨ। ਨਾਵਲ ਵਿੱਚ ਮਤਲਬ ਪ੍ਰਸਤੀ ਜਿਆਦਾ ਪ੍ਰਭਾਵ ਪਾਉਂਦੀ ਹੈ ਜਿਵੇਂ ਚੈਅਰਮੈਨ ਵਲੋਂ ਆਪਣੇ ਮਤਲਬ ਲਈ ਕੰਵਲ ਨੂੰ ਕੈਨੇਡਾ ਭੇਜਣਾਲੂ ਕਿਸੇ ਵੱਧ ਉਮਰ ਦੀ ਔਰਤ ਨਾਲ਼ ਪਰਮਜੀਤ ਦੀ ਕੋਰਟ ਮੈਰਿਜ ਕਰਾਉਣੀ ਆਦਿ। ਉਝ ਇਹ ਨਾਵਲ ਪਰਿਵਾਰਿਕ ਹੈ ਕਿਧਰੇ ਵੀ ਅਸ਼ਲੀਲਤਾ ਨਹੀਂ ਝਲਕਦੀ। ਇਸ ਨਾਵਲ ਦੀ ਬੋਲੀ ਸਰਲ ਅਤੇ ਵਿਸ਼ਾ ਅਜੋਕੇ ਸਮੇਂ ਦੇ ਸੰਦਰਭ ਵਿੱਚੋਂ ਲਿਆ ਗਿਆ ਹੈ। ਲੇਖਕ ਡੁੱਲ੍ਹੇ ਬੇਰਾਂ ਨੂੰ ਮੁੜ ਚੁਗਣ ਲਈ ਯਤਨਸ਼ੀਲ ਹੈੇ।
ਤੇਜਿੰਦਰ ਚੰਡਿਹੋਕ, ਸਾਬਕਾ ਏ.ਐਸ.ਪੀ ਨੈਸ਼ਨਲ ਐਵਾਰਡੀ ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly