60 ਦੇ ਕਰੀਬ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਭਾਜਪਾ ਵਿੱਚ ਹੋਏ ਸ਼ਾਮਿਲ

ਭੀਖੀ,(ਸਮਾਜ ਵੀਕਲੀ)  ( ਕਮਲ ਜਿੰਦਲ ) ਪਿੰਡ ਕਿਸ਼ਨਗੜ੍ਹ ਫਰਮਾਹੀ ਤੋਂ 60 ਦੇ ਕਰੀਬ ਪਰਿਵਾਰ ਵੱਖ ਵੱਖ ਪਾਰਟੀਆਂ ਦਾ ਪੱਲਾ ਛੱਡ ਅੱਜ ਰਕੇਸ਼ ਜੈਨ ਜ਼ਿਲ੍ਹਾ ਪ੍ਰਧਾਨ, ਰੋਬਿਨ ਜਿੰਦਲ ਮੰਡਲ ਪ੍ਰਧਾਨ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਇਸ ਮੌਕੇ ਬੋਲਦਿਆਂ ਰਕੇਸ਼ ਜੈਨ ਅਤੇ ਰੋਬਿਨ ਜਿੰਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਬ ਦਾ ਸਾਥ ,ਸਬ ਦਾ ਵਿਕਾਸ ਅਤੇ ਸੈਂਟਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਿਸ਼ਨਗੜ੍ਹ ਫਰਮਾਹੀ ਤੋਂ ਵੱਖ ਵੱਖ ਪਾਰਟੀਆਂ ਛੱਡ 60 ਦੇ ਕਰੀਬ ਪਰਿਵਾਰ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਇਹਨਾਂ ਨੂੰ ਪਾਰਟੀ ਦਾ ਸਰੋਪਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਉਹਨਾਂ ਕਿਹਾ ਕਿ ਪਾਰਟੀ ਵਰਕਰਾਂ ਵੱਲੋਂ 2027 ਵਿੱਚ ਚੋਣਾਂ ਲੜਨ ਲਈ ਕਮਰ ਕੱਸ ਲਈ ਗਈ ਹੈ 27 ਵਿੱਚ ਪੰਜਾਬ ਵਾਸੀਆਂ ਤੋਂ ਮਿਲ ਰਹੇ ਪਿਆਰ ਤੋਂ ਲੱਗ ਰਿਹਾ ਹੈ ਕਿ ਪੰਜਾਬ ਅੰਦਰ ਭਾਜਪਾ ਵੱਡੇ ਤੁਹਮਤ ਨਾਲ ਆਪਣੀ ਸਰਕਾਰ ਬਣਾਈ ਗਈ ਇਸ ਮੌਕੇ ਸ਼ਾਮਿਲ ਹੋਣ ਪਰਿਵਾਰਾਂ ਵਿੱਚ ਪਰਮਜੀਤ ਸਿੰਘ, ਗੁਰਤੇਜ ਸਿੰਘ, ਕਰਮਜੀਤ ਸਿੰਘ, ਦੀਵਾਨ ਸਿੰਘ, ਬਲਵੀਰ ਸਿੰਘ, ਹਰਪ੍ਰੀਤ ਸਿੰਘ, ਨਿੱਕਾ ਸਿੰਘ ਖਾਲਸਾ, ਧਰਮਪਾਲ ਸਿੰਘ, ਗੋਰਾ ਸਿੰਘ, ਗੁਲਾਬ ਸਿੰਘ, ਗੁਰਬਚਨ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ, ਜਗਦੇਵ ਸਿੰਘ, ਲਾਲ ਸਿੰਘ, ਜਗਜੀਤ ਸਿੰਘ, ਅਮਰੀਕ ਸਿੰਘ, ਲੱਖਾ ਸਿੰਘ, ਪਿ੍ਰਥੀ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਅਤੇ ਲਵਪ੍ਰੀਤ ਆਦਿ ਪਰਿਵਾਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਡੀ.ਸੀ.ਦਫਤਰ ਅੱਗੇ ਮਹੀਨਾਵਾਰ ਤੀਜਾ ਬਨੇਗਾ ਐਕਸ਼ਨ ਡੇਅ ਪ੍ਰਦਰਸ਼ਨ,ਪੰਜਾਬ ਸਰਕਾਰ ਨੇ ਚੌਥੇ ਬਜਟ ਵਿੱਚ ਵੀ ਨੌਜਵਾਨਾਂ ਦੇ ਰੁਜ਼ਗਾਰ ਨੂੰ ਅੱਖੋਂ ਪਰੋਖੇ ਕੀਤਾ :- ਚਰਨਜੀਤ ਚਮੇਲੀ, ਅੰਜੂ ਰਾਜੋਵਾਲਾ
Next articleਐੱਸ ਡੀ ਕਾਲਜ ਦੇ ਕੈਂਪਸ ‘ਚ ਸਵੱਛਤਾ ਲਹਿਰ ਚਲਾਈ ਗਈ