(ਸਮਾਜ ਵੀਕਲੀ)
ਮੈਂ ਤਾਂ ਮੈਂ ਨੂੰ ਜਾਣਿਆ ਨਹੀਂ
ਪਰ ਲੋਕਾਂ ਮੈਨੂੰ ਜਾਣ ਲਿਆ
ਕਿੰਨੀਆਂ ਕਮੀਆਂ ਨੇ ਮੇਰੇ ਵਿੱਚ
ਲੋਕਾਂ ਨੇ ਪਹਿਚਾਣ ਹੀ ਲਿਆ।
ਬੜਾ ਸਮਝਦੇ ਸੀ ਕਿ ਸਿਆਣੇ ਹਾਂ
ਪਰ ਲੋਕਾਂ ਨੇ ਕਮਲ਼ਾ ਬਣਾ ਹੀ ਲਿਆ
ਦੁਨੀਆਂ ਕੰਮ ਕੱਢਣ ਤੇ ਲੱਗੀ ਹੈ
ਕੱਢ ਕੰਮ ਬੇਈਮਾਨ ਬਣਾ ਹੀ ਲਿਆ।
ਜੇ ਪਤਾ ਹੁੰਦਾ ਇਹਨਾਂ ਬੇਕਦਰਾਂ ਨੇ
ਕਦਰ ਅਸਾਡੀ ਨਹੀਂ ਪਾਉਣੀ
ਅਸੀਂ ਸਿਆਣੇ ਬਣਦੇ ਹੀ ਨਾ
ਨਾ ਸੀ ਸਿਆਣਪ ਨਿਭਾਉਣੀ।
ਇਹ ਨਵੇਂ ਲੋਕਾਂ ਨੂੰ ਫਸਾ ਲੈਂਦੇ
ਜਿੱਦਾਂ ਮੈਨੂੰ ਇਹਨਾਂ ਫਸਾਇਆ ਸੀ
ਕਰ ਝੂਠੀਆਂ ਤਰੀਫਾਂ ਬੇਕਦਰਾਂ ਨੇ
ਆਪਣਾ ਕੰਮ ਕਢਵਾਇਆ ਸੀ।
ਮੈਨੂੰ ਲੱਗੇ ਦੁਨੀਆਂ ਘੱਟ ਇਨਸਾਨਾਂ ਦੀ
ਏਥੇ ਭੂਤ ਪ੍ਰੇਤ ਹੀ ਘੁੰਮਦੇ ਨੇ
ਇਹ ਪੁਰਾਣੇ ਤੋਂ ਕੰਮ ਕਢਵਾ ਸੱਜਣਾ
ਨਿੱਤ ਨਵਾਂ ਮੁਰਗਾ ਹੀ ਟੁੰਬਦੇ ਨੇ।
ਇਹ ਕਰੀਮਾਂ ਲੱਗੀਆਂ ਸੂਰਤਾਂ ਪਿੱਛੇ
ਬੜੀ ਖਤਰਨਾਕ ਸ਼ੈਅ ਰਹਿੰਦੀ ਹੈ
ਤੂੰ ਤਾਂ ਸਾਡਾ ਏਂ ਤੂੰ ਸਾਡਾ ਏ
ਧਰਮਿੰਦਰ ਸਭ ਨੂੰ ਇਹੀ ਕਹਿੰਦੀ ਹੈ।
ਅਸਲੀ ਰੂਪ ਜਦ ਆ ਜਾਵੇ ਅੱਗੇ
ਫੇਰ ਅੰਦਰੋਂ ਬੰਦਾ ਹਿੱਲ ਜਾਂਦਾ
ਪਛਤਾਉਂਦਾ ਰਹੇ ਫੇਰ ਮੇਰੇ ਵਰਗਾ
ਮੈਂ ਇਹਨਾਂ ਦੀਆਂ ਗੱਲਾਂ ‘ ਚ ਨਾ ਆਉਂਦਾ
ਕਰ ਕੇ ਤਰਸ ਹਰ ਇੱਕ ਉੱਤੇ
ਸਭ ਦੇ ਕੰਮ ਆਏ ਸੀ ਅਸੀਂ
ਅਸੀਂ ਆਪਣੀ ਸਿਹਤ ਗਵਾ ਲਈ
ਧਰਮਿੰਦਰ ਕਿਸੇ ਨੂੰ ਨਾ ਭਾਏ ਅਸੀਂ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly