ਝੂਠਾ ਨਕਾਬ

#ਵੀਨਾ_ਬਟਾਲਵੀ

(ਸਮਾਜ ਵੀਕਲੀ)

ਬੇਕਦਰਾਂ ਕੋਲ਼ੋ
ਕਦਰ ਦਾ ਮੁੱਲ ਪੁੱਛ ਕੇ
ਅਸਾਂ ਕਦਰ ਨੂੰ ਬੇਕਦਰਾ ਕਰ ਛੱਡਿਆ

ਹਨੇਰਿਆਂ ਕੋਲ਼ੋ
ਮੰਜ਼ਿਲਾਂ ਦਾ ਰਾਹ ਪੁੱਛ ਕੇ
ਅਸਾਂ ਚਾਨਣ ਦਾ ਰੁਤਬਾ ਘਟਾ ਛੱਡਿਆ

ਗਿਰਗਟ ਕੋਲ਼ੋ
ਰੰਗਾਂ ਬਾਰੇ ਪੁੱਛ ਕੇ
ਅਸਾਂ ਰੰਗਾਂ ਨੂੰ ਬੇਰੰਗ ਕਰ ਛੱਡਿਆ

ਗਿਰਝਾਂ ਕੋਲ਼
ਬੱਚਿਆਂ ਨੂੰ ਛੱਡ ਕੇ
ਅਸਾਂ ਗਿਰਝਾਂ ਦਾ ਮਾਣ ਵਧਾ ਛੱਡਿਆ

ਅਕ੍ਰਿਤਘਣਾਂ ਕੋਲ਼ੋ
ਵਫ਼ਾ ਦੀ ਉਮੀਦ ਕਰਕੇ
ਅਸਾਂ ਵਫ਼ਾ ਨੂੰ ਬਦਨਾਮ ਕਰ ਛੱਡਿਆ

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(ਕੁਦਰਤੀ ਬਾਤਾਂ)
Next articleਕੰਧਾਂ/ ਬੇੜੀਆਂ ਤੋਂ ਮੁਕਤੀ ਲਈ ਯਤਨ-” ਡੂੰਘੇ ਦਰਦ ਦਰਿਆਵਾਂ ਦੇ”