(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਨੇੜਲੇ ਪਿੰਡ ਉਟਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਟਰੈਕਟਰ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾਕਟਰ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਜੀ ਦੀ ਅਗਵਾਈ ਦੇ ਹੇਠ ਲਗਾਇਆ ਗਿਆ। ਇਸ ਕੈਂਪ ਦੌਰਾਨ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮਰਾਲਾ ਜੀ ਨੇ ਕਿਹਾ ਕਿ ਕਿਸਾਨ ਵੀਰ ਮੱਕੀ ਦੀ ਬਜਾਈ ਦੇ ਸਮੇਂ ਲੋੜ ਤੋਂ ਵੱਧ ਡੀਏਪੀ ਖਾਦ ਦੀ ਵਰਤੋਂ ਨਾ ਕਰਨ ਉਹਨਾਂ ਕਿਹਾ ਕਿ ਇੰਝ ਕਰਨ ਦੇ ਨਾਲ ਖੁਰਾਕੀ ਤੱਤ ਜਿੰਕ ਦੀ ਘਾਟ ਮੱਕੀ ਦੇ ਵਿੱਚ ਆਵੇਗੀ। ਉਹਨਾਂ ਕਿਸਾਨ ਵੀਰਾਂ ਨੂੰ ਸ਼ਾਖ ਦੀ ਮੱਖੀ ਤੋਂ ਬਚਾਅ ਲਈ ਮੱਕੀ ਦੇ ਬੀਜ ਨੂੰ ਸੋਧ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਉਹਨਾਂ ਕਿਹਾ ਕਿ ਮੱਕੀ ਦੇ ਵਿੱਚ ਫਾਲ ਆਰਮੀ ਬਾਹਰੋਂ ਸੁੰਡੀ ਦੇ ਹਮਲੇ ਤੋਂ ਬਚਾ ਦੇ ਲਈ ਉਸ ਦੀ ਪਛਾਣ ਅਤੇ ਉਸਦੀ ਰੋਕਥਾਮ ਬਾਰੇ ਸਾਨੂੰ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਫਾਲ ਆਰਮੀ ਸੰਡੀ ਰੋਕਥਾਮ ਦੇ ਲਈ ਐਮਾਮੈਕਟਿਨ ਮੈਨੇਜੁਏਟ ਜਾਂ ਕੋਰਾਜਨ ਜਾਂ ਡੈਲੀਗੇਟ ਕੀਟ ਨਾਸ਼ਕ ਜਹਿਰਾਂ ਦੇ ਛੜਕਾ ਕਰਨ ਦੀ ਸਲਾਹ ਦਿੱਤੀ| ਉਹਨਾਂ ਕਿਹਾ ਕਿ ਇਹਨਾਂ ਕੀਟ ਨਾਸ਼ਕ ਜਹਿਰਾਂ ਦਾ ਛਿੜਕਾ ਸਵੇਰੇ ਜਾਂ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ|ਇਸ ਮੌਕੇ ਉਹਨਾਂ ਹਾਜ਼ਰ ਕਿਸਾਨ ਵੀਰਾਂ ਨੂੰ ਕਣਕ ਦੇ ਬੀਜ ਉਤਪਾਦਨ ਦੇ ਜਰੂਰੀ ਨੁਕੱਤੇ ਵੀ ਸਾਂਝੇ ਕੀਤੇ| ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਕ ਹਾਜ਼ਰ ਸਨ। ਕਿਸਾਨ ਵੀਰਾਂ ਵਿੱਚੋਂ ਅਮਰਜੀਤ ਸਿੰਘ ਸਕੱਤਰ ਸਹਿਕਾਰੀ ਸਭਾ ਸਵਰਨ ਸਿੰਘ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਬਲਦੇਵ ਸਿੰਘ, ਜਗਦੀਪ ਸਿੰਘ, ਗੁਰਦੀਪ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਜਗਪਾਲ ਸਿੰਘ, ਜਗਮੋਹਨ ਸਿੰਘ, ਮਨਵੀਰ ਸਿੰਘ ਆਦਿ ਕਿਸਾਨ ਵੀਰ ਹਾਜ਼ਰ ਸਨ।
Sandeep Singh ADO
PAU,LUDHIANA
MANAGE HYDRABAD
PAU,LUDHIANA
MANAGE HYDRABAD
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj