ਫਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਪਹਿਲੀ ਬਰਸੀ 29 ਅਪ੍ਰੈਲ 2023 ਦਿਨ ਸ਼ਨੀਵਾਰ ਓਹਨਾ ਦੇ ਆਪਣੇ ਮੌਜੂਦਾ ਪਿੰਡ ਦੇਸਰਪੁਰ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅਲਮਸਤ ਦੇਸਰਪੁਰੀ ਸਾਬ ਇਕ ਫਕੀਰ ਸ਼ਾਇਰ ਹੋਏ ਆ। ਜਿਹਨਾ ਦੇ ਇੱਕ ਨਹੀਂ ਅਨੇਕਾਂ ਗੀਤ ਕਲਾਕਾਰਾਂ ਨੇ ਗਾਏ ਤੇ ਸਾਰੇ ਗੀਤ ਸੁਪਰਹਿਟ ਤੇ ਪਰਮਾਤਮਾ ਨਾਲ ਰੂਹ ਦਾ ਮੇਲ ਕਰਵਾਉਂਦੇ ਆ। ਇਸਦੀ ਜਾਣਕਾਰੀ ਦਿੱਤੀ ਅਲਮਸਤ ਦੇਸਰਪੁਰੀ ਸਾਬ ਦੇ ਵੱਡੇ ਪੁੱਤਰ ਸਾਗਰ ਦੇਸਰਪੁਰੀ ਅਤੇ ਛੋਟਾ ਪੁੱਤਰ ਸੋਨੂੰ ਦੇਸਰਪੁਰੀ ਨੇ। ਓਹਨਾ ਦੇ ਦੋਨੋਂ ਪੁੱਤਰਾਂ ਨੇ ਦਸਿਆ ਕਿ ਸਾਡੇ ਪਿਤਾ ਜੀ ਅਲਮਸਤ ਦੇਸਰਪੁਰੀ ਜੀ ਗੀਤ ਲਿਖਣ ਦੇ ਨਾਲ ਨਾਲ ਓਹ ਦਰਬਾਰ ਬਾਬਾ ਰੋਡੇ ਸ਼ਾਹ ਪਿੰਡ ਜਲੋਵਾਲ ਓਥੋਂ ਦੇ ਫਕੀਰ ਬਾਬਾ ਮੁਰਾਦ ਸ਼ਾਹ ਜੀ ਦੇ ਸੇਵਕ ਵੀ ਸੀ ਅਤੇ ਓਹਨਾ ਨਾਲ ਗੁਰੂ ਧਾਰਨਾ ਵੀ ਕੀਤੀ ਸੀ। ਇਸ ਲਈ ਸਾਡੇ ਪਿਤਾ ਜੀ ਦਾ ਫਕੀਰ ਮਹਾਂਪੁਰਸ਼ਾਂ ਦੇ ਨਾਲ ਵੀ ਬਹੁਤ ਨੇੜੇ ਤੋਂ ਰਿਸ਼ਤਾ ਰਿਹਾ ਆ। ਥੋੜਾ ਸਮਾਂ ਪਹਿਲਾ ਸਾਡੇ ਪਿਤਾ ਜੀ ਸਾਨੂੰ ਜਿਸਮਾਨੀ ਤੌਰ ਤੇ ਵਿਛੋੜਾ ਦੇ ਗਏ ਸੀ ਓਹਨਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਅਸੀਂ ਆਪਣੇ ਪਿੰਡ ਓਹਨਾ ਦੀ ਪਹਿਲੀ ਬਰਸੀ ਮਨਾ ਰਹੇ ਹਾਂ।

ਜਿਹਦੇ ਵਿੱਚ ਅਲਗ ਅਲਗ ਧਾਰਮਿਕ ਦਰਬਾਰਾ ਤੋ ਅਲਗ ਅਲਗ ਫਕੀਰ ਪਹੁੰਚ ਰਹੇ ਹਨ। ਓਹਨਾ ਦੇ ਗੁਰੂ ਦਰਬਾਰ ਬਾਬਾ ਮੁਰਾਦ ਸ਼ਾਹ ਦੇ ਮੌਜੂਦਾ ਗੱਦੀ ਨਸ਼ੀਨ ਬਾਬਾ ਕੁਲਵਿੰਦਰ ਸ਼ਾਹ ਜੀ, ਮਧੂ ਸਾਈਂ ਜਲੰਧਰ ਵਾਲੇ, ਗਗਨ ਮਾਤਾ ਜੀ ਦਿੱਲੀ ਵਾਲੇ, ਸੋਢੀ ਬਾਬਾ ਜੀ ਕਪੂਰਥਲੇ ਵਾਲੇ, ਇੰਦਰ ਲੋਕ ਨਾਥ ਯੂ ਕੇ ਤੋਂ, ਜੋਗਿੰਦਰ ਪਾਲ ਜੀ ਯੂ ਕੇ ਤੋਂ, ਕਰਿਸ਼ਨ ਮਲਸਾਨੀ ਜੀ ਮਲਸੀਆਂ ਤੋ, ਬਾਬਾ ਰਾਣੇ ਸ਼ਾਹ ਜੀ ਲਾਲਾ ਵਾਲਾ ਦਰਬਾਰ ਕਪੂਰਥਲੇ ਤੋਂ, ਧੂਣੇ ਵਾਲੀ ਸਰਕਾਰ ਬਾਬਾ ਬਿੱਟੇ ਸ਼ਾਹ ਕਪੂਰਥਲੇ ਤੋ, ਦਰਬਾਰ ਇੱਛਾਧਾਰੀ ਸ਼ਿਵ ਮੰਦਿਰ ਪਿੰਡ ਅਠੋਲੇ ਤੋਂ ਬਾਬਾ ਜਸਪਾਲ ਕੌਰ ਜੀ, ਬਾਬਾ ਸੱਤੇ ਸ਼ਾਹ ਜੀ ਪਿੰਡ ਅਠੋਲੇ ਤੋਂ, ਉਸਤਾਦ ਜਨਾਬ ਗੁਲਸ਼ਨ ਮੀਰ ਜੀ ਬਸਤੀ ਦਨਾਸ਼ਮੰਦਾ , ਮਹਾਨ ਪੁਰਾਣੇ ਗਾਇਕ ਦੇਵ ਬਾਲੋਕੀ, ਜਗਤਾਰ ਸਿੰਘ ਪਰਵਾਨਾ ਮੰਚ ਦੇ ਗੱਦੀ ਨਸ਼ੀਨ ਬਾਬਾ ਕਾਲੇ ਸ਼ਾਹ ਪਿੰਡ ਅਠੋਲੇ ਤੋਂ। ਪ੍ਰਧਾਨ ਫਤਹਿ ਸਿੰਘ ਸੋਹਲ ਯੂ ਕੇ ਤੋਂ, ਗੀਤਕਾਰ ਮਨਜੀਤ ਸਿੰਘ ਸੋਹਲ (ਸਰਪੰਚ ਪਿੰਡ ਅਠੋਲੇ )ਤੋਂ, ਗੀਤਕਾਰ ਅਤੇ ਗਾਇਕ ਤਰਸੇਮ ਜਲੰਧਰੀ ਜੀ ( ਪੰਜਾਬ ਚੇਅਰਮੈਨ), ਗੀਤਕਾਰ ਮਦਨ ਜਲੰਧਰੀ ਜੀ, ਗੀਤਕਾਰ ਸੂਰਜ ਹੁਸੈਨਪੁਰੀ। ਪਹੁੰਚ ਰਹੇ ਪੰਜਾਬੀ ਗਾਇਕ ਉਸਤਾਦ ਜਨਾਬ ਹਰਭਜਨ ਚੌਹਾਨ ਜੀ, ਸੂਫੀ ਗਾਇਕ ਪੇਜੀ ਸ਼ਾਹਕੋਟੀ, ਫੋਕ ਗਾਇਕ ਮਨਜੀਤ ਪੱਪੂ, ਸੂਫੀ ਗਾਇਕ ਦੀਪਕ ਹੰਸ, ਮੇਲਿਆ ਦਾ ਬਾਦਸ਼ਾਹ ਦਲਵਿੰਦਰ ਦਿਆਲਪੁਰੀ, ਸੁਰੀਲਾ ਗਾਇਕ ਸਾਹਿਲ ਚੌਹਾਨ, ਇੰਟਰਨੈਸ਼ਨਲ ਗਾਇਕ ਸੁੱਖਵਿੰਦਰ ਪੰਛੀ, ਗਾਇਕ ਜੋੜੀ ਅਮਰੀਕ ਮਾਇਕਲ ਅਤੇ ਮਮਤਾ ਮਹਿਰਾ, ਮਾਸਟਰ ਸਲੀਮ ਜੀ ਦਾ ਪੁੱਤਰ ਸ਼ਾਹਦਿਲ ਸਲੀਮ, ਯੂ ਕੇ ਤੋਂ ਜਤਿੰਦਰ ਭੰਡਾਰੀ ਪ੍ਰਮੋਟਰ, ਪਰਮਜੀਤ ਸਨੀ ਪ੍ਰਮੋਟਰ, ਸੂਫੀ ਗਾਇਕ ਬਲਵਿੰਦਰ ਮਤੇਵਾੜੀਆ, ਵੋਇਸ ਆਫ ਪੰਜਾਬ 8 ਜੇਤੂ ਨੇਹਾ ਸ਼ਰਮਾ, ਗਾਇਕ ਜੋੜੀ ਮਨੋਹਰ ਧਾਰੀਵਾਲ ਅਤੇ ਰਿਹਾਨਾ ਭੱਟੀ, ਸੂਫੀ ਗਾਇਕਾ ਜੋਤ ਸ਼ਰਮਾ ਵਾਲੀਆ, ਜਰਨੈਲ ਸਿੰਘ ਟੋਨੀ, ਜਸਵਿੰਦਰ ਗੁਲਾਮ, ਪੰਜਾਬੀ ਗਾਇਕ ਕਰਨਜੀਤ, ਗਾਇਕ ਤੇ ਗੀਤਕਾਰ ਵਰਿੰਦਰ ਦੁੱਗਲ, ਸੂਫੀ ਗਾਇਕ ਮਨੀ ਕੋਟਲੀ, ਸੂਫੀ ਗਾਇਕ ਜਗਦੀਸ਼ ਖੋਸਲਾ। ਮੇਲੇ ਵਿੱਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣਗੇ ਪੰਜਾਬ ਕੈਸ਼ੀਅਰ ਵਿਨੋਦ ਪੱਪੀ ਅਤੇ ਰਾਜੂ ਫਤਹਿਪੁਰੀਆ। ਸਹਿਯੋਗ ਪਿੰਡ ਦੇਸਰਪੁਰ ਦੀ ਨਗਰ ਪੰਚਾਇਤ ਅਤੇ ਸਰਪੰਚ ਪਰਮਜੀਤ ਪੰਮਾ ਦੇਸਰਪੁਰ ਅਤੇ ਹੋਰ ਪਹੁੰਚ ਰਹੇ ਮਹਿਮਾਨ। ਅਲਮਸਤ ਦੇਸਰਪੁਰੀ ਜੀ ਦੇ ਦੋਨੋਂ ਪੁੱਤਰਾਂ ਨੇ ਸਾਰਿਆ ਨੂੰ ਹੱਥ ਜੋੜ ਕੇ ਮੇਲੇ ਵਿਚ ਵੱਧ ਚੜ ਕੇ ਪਹੁੰਚਣ ਦੀ ਕੀਤੀ ਬੇਨਤੀ ਅਤੇ ਪਹੁੰਚੇ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਤਾ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਭਾਰਤੀ ਸ਼ਰਨਜੀਤ ਕੌਰ ਨੇ ਤਿੰਨ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਕਾਰਵਾਈ ਮਹੁੱਈਆ
Next articleਅਮਨ ਜੱਖਲਾਂ ਦਾ ਖ਼ਤ ਕਿਰਤੀ ਕਾਮਿਆਂ ਦੇ ਨਾਂ…