ਫਕੀਰ ?

ਰਣਬੀਰ ਕੌਰ ਬੱਲ

(ਸਮਾਜ ਵੀਕਲੀ)

ਪੀ ਜਾਵੇ ਜੋ ਗਮ ਜਿੰਦਗੀ ਦੇ,
ਆਪਣੇ ਆਪ ਵਿੱਚ ਪੀਰ।
ਖਾ ਜਾਵੇ ਜੋ ਫਿਕਰਾਂ ਤਾਈਂ,
ਉਹੀਉ ਅਸਲ ਫਕੀਰ।
ਦੋਸਤੋ ਉਹੀਓ ਅਸਲ ਫਕੀਰ।

ਦੁਖ ਸੁਖ ਹੁੰਦੇ ਕਪੜਿਆਂ ਵਾਕਰ,
ਬਾਬਾ ਨਾਨਕ ਕਹਿੰਦੇ।
ਇੱਕ ਲਾਹੀਏ ਇੱਕ ਪਾਈਏ ਜੇਕਰ,
ਜਚਦੇ, ਫਬਦੇ ਰਹਿੰਦੇ।
ਕਿਸੇ ਇੱਕ ਦੀ ਲਗਾਤਾਰਤਾ,
ਕਰਦੀ ਦੁਖੀ ਸਰੀਰ…।
ਖਾ ਜਾਵੇ ਜੋ ਫਿਕਰਾਂ ਤਾਈਂ,
ਉਹੀਉ ਅਸਲ ਫਕੀਰ।
ਦੋਸਤੋ ਉਹੀਓ ਅਸਲ ਫਕੀਰ।

ਕੋਣ ਕੀ ਕਰਦਾ ਜਾਂ ਕੀ ਕਹਿੰਦਾ ?
ਤੂੰ ਕਿਉਂ ਟੈਨਸ਼ਨ ਪਾਈ।
ਚਾਰ ਦਿਨਾਂ ਦਾ ਮੇਲਾ ਜਿੰਦਗੀ,
ਐਵੇਂ ਈ ਨਰਕ ਬਣਾਈ।
‘ਜੋ ਕਰਨਗੇ ਸੋ ਭਰਨਗੇ’,
ਕਹਿ ਗਏ ਭਗਤ ਕਬੀਰ…।
ਖਾ ਜਾਵੇ ਜੋ ਫਿਕਰਾਂ ਤਾਈਂ,
ਉਹੀਉ ਅਸਲ ਫਕੀਰ।
ਦੋਸਤੋ ਉਹੀਓ ਅਸਲ ਫਕੀਰ।

ਚਿੰਤਾ ਚਿਖਾ ਸਮਾਨ ਹੈ ਹੁੰਦੀ,
ਗੱਲ ਪੱਲੇ ਨਾਲ਼ ਬੰਨ੍ਹੋ।
ਕੁੱਲ ਰੋਗਾਂ ਦੀ ਦਾਰੂ ਜੀ ਬੱਸ,
ਹਾਸਾ-ਠੱਠਾ ਮੰਨੋ।
ਯੂਨੀਅਨ ਸਿਟੀਉੰ ਹੋਕੇ ਦਿੰਦੀ,
ਪਈ ਬੱਲ ਰਣਬੀਰ…।
ਖਾ ਜਾਵੇ ਜੋ ਫਿਕਰਾਂ ਤਾਈਂ,
ਉਹੀਉ ਅਸਲ ਫਕੀਰ।
ਦੋਸਤੋ ਉਹੀਓ ਅਸਲ ਫਕੀਰ।

ਰਣਬੀਰ ਕੌਰ ਬੱਲ
ਯੂ.ਐੱਸ.ਏ.
+15108616871

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ
Next articleਕਰਨਾਲ ’ਚ ਪੁਲੀਸ ਲਾਠੀਚਾਰਜ ਕਾਰਨ ਜ਼ਖ਼ਮੀ ਹੋਇਆ ਕਿਸਾਨ ਸ਼ਹੀਦ