ਇੰਟਰਨੈੱਟ ਤੇ ਬਨਾਵਟੀ ਰਿਸ਼ਤੇ…

(ਸਮਾਜ ਵੀਕਲੀ)

ਵੀਹ ਕੁ ਸਾਲ ਦਾ ਮੁੰਡਾ ਸੱਤੀ ਜਿਸ ਦੇ ਪਾਪਾ ਨੇ ਉਸਨੂੰ ਪੜ੍ਹਾਈ ਕਰਨ ਲਈ ਲੈਪਟਾਪ ਲਿਆ ਕੇ ਦਿੱਤਾ ।

ਉਸਨੂੰ ਲੈਪਟਾਪ ਚਲਾਉਣ ਦਾ ਨਵਾਂ ਨਵਾਂ ਸ਼ੋਕ ਸੀ । ਉਸਨੇ ਸਕੂਲ ਦਾ ਕੰਮ ਕਰਨ ਦੇ ਨਾਲ-ਨਾਲ ਉਸ ਤੇ ਗੇਮਾਂ ਖੇਡਦਾ ।

ਉਸਨੇ ਲੈਪਟਾਪ ਵਾਰੇ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਉਸ ਦੇ ਦੋਸਤ ਵੀ ਲੈਪਟਾਪ ਚਲਾਉਣ ਲਈ ਉਸਦੇ ਘਰ ਆਉਣ ਲੱਗ ਪਏ।

ਦੋਸਤਾਂ ਨਾਲ ਮਿਲ ਕੇ ਸੱਤੀ ਨੇ ਫੇਸਬੁੱਕ ਦਾ ਅਕਾਊਂਟ ਬਣਾ ਲਿਆ। ਹੁਣ ਉਹ ਫੇਸਬੁੱਕ ਚਲਾਉਣ ਲੱਗ ਪਿਆ।

ਇਕ ਦਿਨ ,ਉਸ ਨੂੰ ਫੇਸਬੁੱਕ ਤੇ “ਇਕ ਅਜਨਬੀ ਕੁੜੀ ਦੀ ਫਰੈਂਡ ਰਿਕਵੈਸਟ ਆਈ।”

“ਸੱਤੀ ਨੇ ਪਹਿਲੇ ਉਸਦੀ ਪ੍ਰੋਫਾਈਲ ਵੇਖੀ..!”ਫਿਰ ਉਸ ਦੀ ਫਰੈਂਡ ਰਿਕਵੈਸਟ ਅਸੈਪਟ ਕਰ ਲ‌ਈ ਫਿਰ ਉਨਾਂ ਨੇ ਮੈਸਜ ਰਾਹੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਗੱਲਾਂ ਚਲਦੀਆਂ ਰਹਿੰਦੀਆਂ ,”ਉਹ ਇਕ ਦੁਜੇ ਨੂੰ ਪਸੰਦ ਕਰਨ ਲੱਗ ਪਏ ਸਨ!” ਉਨਾਂ ਦੀ ਦੋਸਤੀ ਨੂੰ ‌ ਦੋ ਮਹੀਨੇ ਹੋ ਗਏ। ਹੁਣ “ਸੱਤੀ ਨੇ ਉਸ ਕੁੜੀ ਨਾਲ ਮਿਲਣ ਦਾ ਪ੍ਰੋਗਰਾਮ ਬਣਾ ਲਿਆ।”

ਕੁੜੀ ਨੇ ਜੋ ਜਗਾ ਦੱਸੀ । ਸੱਤੀ ਉਸ ਜਗਾ ਤੇ ਜਾਣ ਲਈ ਤਿਆਰ ਹੋ ਗਿਆ। ਸੱਤੀ ਨੇ ਨਵੇਂ ਕੱਪੜੇ ਪਾਏ । ਪ੍ਰਫਿਊਮ ਲਗਾਇਆ ਤੇ ਉਸ ਕੁੜੀ ਨੂੰ ਮਿਲਣ ਲਈ ‘ਰੈਡ ਰੋਜ਼’ ਪਾਰਕ ਵਿੱਚ ਬੁਲਾਇਆ।

“ਕੁੜੀ ਨੇ ਕਿਹਾ ਸੀ ਕੀ ਉਹ ਰੈਡ ਦੁਪੱਟਾ ਲਈ ਪਾਰਕ ਵਿੱਚ ਬੈਠੀ ਹੋਵੇਗੀ। ਸੱਤੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਸ ਕੁੜੀ ਦੇ ਸਾਮ੍ਹਣੇ ਕਿਦਾਂ ਜਾ ਕੇ ਉਸ ਨਾਲ ਗੱਲ ਕਰੇਗਾ।”

ਸੱਤੀ ਹਿੰਮਤ ਜੀ ਕਰ ਕੇ ਚਲਾ ਜਾਂਦਾ ਹੈ। ਜਦੋਂ ਉਥੇ ਕੁੜੀ ਨੂੰ ਬੈਠੇ ਦੇਖ ਕੇ ਉਸ ਕੋਲ ਬੈਠ ਗਿਆ ਤਾਂ ਉਹ ਵੇਖ ਕੇ ਹੱਕਾਂ ਬੱਕਾ ਰਹਿ ਜਾਂਦਾ…? “ਕੀ ਦੁਪੱਟੇ ਦੇ ਪਿੱਛੇ ਕੁੜੀ ਨਹੀਂ, ਉਸ ਦਾ ਦੋਸਤ ਹੈ ..?”

ਏਨੇ ਵਿਚ ਉਸਦੇ ਸਾਰੇ ਦੋਸਤ ਇਕਠੇ ਹੋ ਕੇ ਹਾਹਾ ਹੀਹੀ ਕਰ ਕੇ ਹੱਸਣ ਲੱਗ ਜਾਂਦੇ ਹਨ। ਇਹ ਕੁਝ ਵੇਖ ਕੇ ਸੱਤੀ ਦਾ ਵੀ ਹਾਸਾ ਨਿਕਲ ਜਾਂਦਾ।

ਇਸ ਲਈ ਕਹਿੰਦੇ ਹਨ ਕੀ ਇੰਟਰਨੈੱਟ ਤੇ ਬਨਾਵਟੀ ਰਿਸ਼ਤਿਆਂ ਤੋਂ ਮਤਲਬ ਫੇਸਬੁੱਕ ਤੇ ਬਹੁਤ ਹੀ ਫੇਕ ਆਈਡੀਆ ਤੋਂ ਬੱਚਕੇ ਰਿਹਾ ਕਰੋ।

ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ ਨਹੀਂ ਜਜ਼ਬਾਤ…
Next articleਗ਼ਜ਼ਲ