ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਉਕਾਰ ਸਿੰਘ ਬਰਾੜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਦੇਵ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ 27-1-2025 ਨੂੰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਨੇ ਦੋਰਾਨੇ ਨਾਕਾਬੰਦੀ ਟੀ ਪੁਆਇੰਟ ਛੋਟੇ ਬਿੱਲੇ ਤੋਂ ਇੱਕ ਸਫਾਰੀ ਗੱਡੀ ਨੰਬਰੀ PB-10-BS-6706 ਰੰਗ ਕਾਲਾ ਜਿਸ ਦੇ ਪਿੱਛੇ ਉਸ ਨੇ ਪੰਜਾਬੀ ਵਿੱਚ ਥਾਣੇਦਾਰ ਲਿਖਵਾਇਆ ਹੋਇਆ ਸੀ ਉਸ ਮੋਨੇ ਨੌਜਵਾਨ ਚਾਲਕ ਨੂੰ ਕਾਬੂ ਕੀਤਾ ਨਾਮ ਪਤਾ ਪੁੱਛਿਆ ਜਿਸਦੇ ਪੁੱਛਣ ਤੇ ਆਪਣਾ ਨਾਮ ਅੰਸ ਗਿੱਲ ਪੁੱਤਰ ਕਰਮ ਚੰਦ ਵਾਸੀ ਉਗੀ ਤਹਿਸੀਲ ਨਕੋਦਰ ਜਿਲਾ ਜਲੰਧਰ ਦੱਸਿਆ। ਜਿਸ ਨੂੰ ਗੱਡੀ ਪਿੱਛੇ ਥਾਣੇਦਾਰ ਲਿਖਣ ਦਾ ਕਾਰਨ ਪੁੱਛਿਆ ਜੋ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਜਿਸ ਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਜਾਅਲੀ ਆਈ ਕਾਰਡ ਪੰਜਾਬ ਪੁਲਿਸ ਅਤੇ ਇੱਕ ਖਿਡੋਣਾ ਪਿਸਤੋਲ ਰੰਗ ਕਾਲਾ ਬਰਾਮਦ ਕੀਤਾ ਗਿਆ ਹੈ। ਜੋ ਪੁੱਛਗਿੱਛ ਕਰਨ ਤੋਂ ਪਾਇਆ ਗਿਆ ਕਿ ਉਕਤ ਕਾਬੂ ਸੁਧਾ ਨੌਜਵਾਨ ਕਾਫੀ ਸਮੇਂ ਤੋਂ ਆਪਣਾ ਜਾਅਲੀ ਆਈ ਕਾਰਡ ਪੰਜਾਬ ਪੁਲਿਸ ਦਾ ਬਣਾ ਕੇ ਆਪਣੇ ਆਪ ਨੂੰ ਥਾਣੇਦਾਰ ਦੱਸਦਾ ਆ ਰਿਹਾ ਸੀ ਅਤੇ ਆਮ ਤੌਰ ਤੇ ਟੋਲ ਪਲਾਜੇ ਤੋਂ ਲੰਘਣ ਸਮੇਂ ਟੋਲ ਪਰਚੀ ਬਚਾਉਣ ਲਈ ਜਾ ਲੋਕਾਂ ਦੇ ਵਿੱਚ ਰੋਅਬ ਝਾੜਨ ਲਈ ਅਤੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਇਹ ਕਾਰਡ ਵਰਤਦਾ ਰਿਹਾ ਸੀ। ਦੋਸ਼ੀ ਨੂੰ ਗ੍ਰਿਫਤਾਰ ਕਰਤੇ ਉਸ ਤੇ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj