(ਸਮਾਜ ਵੀਕਲੀ) ਜੇਕਰ ਅੱਜ ਦੇ ਸਮੇਂ ਦੀ ਗਲ ਕਰੀਏ ਤਾਂ ਅੱਧੇ ਤੋਂ ਜਿਆਦਾ ਲੋਕਾਂ ਨੂੰ ਹਰ ਕੰਮ ਕਰਦਿਆ ਏਹੀ ਤਾਂਘ ਰਹਿੰਦੀ ਹੈ ਕਿ ਅਸੀਂ ਜੋ ਕੰਮ ਕਰ ਰਹੇ ਆ ਓਸ ਵਿਚ ਸਫਲ ਹੀ ਹੋਈਏ , ਪਰ ਅਸੀਂ ਕਦੇ ਇਹ ਨੀ ਵੇਖਦੇ ਕੇ ਅਸੀਂ ਸਫਲ ਹੋਣ ਜਿੰਨੀ ਮਿਹਨਤ ਵੀ ਕਰ ਰਹੇ ਹਾਂ ਜਾ ਨਹੀਂ।
ਦਰਅਸਲ ਸਫਲ ਵਿਅਕਤੀ ਉਹ ਨਹੀਂ ਹੁੰਦਾ ਜੋ ਕਦੇ ਹਾਰਦਾ ਜਾਂ ਡਿੱਗਦਾ ਨਹੀਂ ਬਲਕਿ ਸਫਲ ਵਿਅਕਤੀ ਉਹ ਹੁੰਦਾ ਹੈ ਜੋ ਡਿੱਗ ਕੇ ਉੱਠਣ ਦੀ ਹਰ ਹਾਲਤ ਵਿੱਚ ਹਿੰਮਤ ਰੱਖਦਾ ਹੈ। ਜੇਕਰ ਅਸੀਂ ਕਿਸੇ ਕੰਮ ਵਿਚ ਅਸਫਲਤਾ ਵੀ ਪ੍ਰਾਪਤ ਕਰਦੇ ਹਾਂ ਤਾਂ ਸਾਡੇ ਲਈ ਓਹ ਵੀ ਬਹੁਤ ਮਾਇਨੇ ਰਖਦੀ ਹੈ ਅਤੇ ਓਹ ਹਾਰ ਸਾਨੂੰ ਅੱਗੇ ਨਾਲੋ ਹੋਰ ਬੇਹਤਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ।
ਸਾਨੂੰ ਅਸਫਲਤਾ ਤੋਂ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ । ਪਰ ਸਾਨੂੰ ਕਦੇ ਵੀ ਅਸਫਲ ਹੋਣ ਤੇ ਉਦਾਸ ਹੋ ਕੇ ਬਹਿਣਾ ਨਹੀਂ ਚਾਹੀਦਾ ਸਾਨੂੰ ਉੱਠ ਕੇ ਫੇਰ ਤੋਂ ਮਿਹਨਤ ਕਰਨੀ ਚਾਹੀਦੀ ਹੈ।
ਜੇਕਰ ਅਸੀਂ ਗਲ ਕਰੀਏ ਵਿਦਿਆਰਥੀ ਜੀਵਨ ਦੀ , ਜਿਸ ਵਿਚ ਹਰ ਵਿਦਿਆਰਥੀ ਪੜ੍ਹਾਈ ‘ਚ ਮਿਹਨਤ ਤਾਂ ਕਰਦਾ ਹੈ ਪਰ ਕੁਝ ਅਸਫਲ ਰਹਿਣ ਤੇ ਉਦਾਸ ਹੋ ਕੇ ਬੈਠ ਜਾਂਦੇ ਹਨ ਅਤੇ ਓਹਨਾ ‘ਚੋ ਕੁਝ ਅਸਫਲ ਹੋ ਕੇ ਫਿਰ ਤੋਂ ਉੱਠ ਕੇ ਮਿਹਨਤ ਕਰਦੇ ਹਨ ਅਤੇ
ਦੁਬਾਰਾ ਮਿਹਨਤ ਕਰਨ ਤੇ ਅਕਸਰ ਸਫਲ ਹੋ ਹੀ ਜਾਂਦੇ ਹਨ।
ਸਾਡੀ ਜ਼ਿੰਦਗੀ ਵੀ ਕੁਝ ਇਸ ਤਰ੍ਹਾਂ ਹੀ ਹੈ, ਜ਼ਿੰਦਗੀ ਦੇ ਸਫ਼ਰ ਵਿੱਚ ਸਾਨੂੰ ਉਦਾਸ ਹੋ ਕੇ ਕਦੀ ਵੀ ਨਹੀਂ ਬੈਠਣਾ ਚਾਹੀਦਾ ਅਤੇ ਨਾ ਹੀ ਸਾਨੂੰ ਕਦੀ ਹਾਰ ਨੂੰ ਦਿਲ ਤੇ ਲਾਉਣਾ ਚਾਹੀਦਾ ਹੈ। ਅਸੀਂ ਇਕ ਵਾਰ ਅਸਫਲ ਹੋਏ , ਫੇਰ ਦੂਜੀ ਵਾਰ ਮਿਹਨਤ ਕਰਾਂਗੇ ਦੂਜੀ ਵਾਰ ਅਸਫਲ ਹੋਏ ਤਾਂ ਤੀਜੀ ਵਾਰ ਮਿਹਨਤ ਕਰਾਂਗੇ ਸਾਡੀ ਮਿਹਨਤ ਦਾ ਫਲ ਸਾਨੂੰ ਕਦੀ ਨਾ ਕਦੀ ਕੀਤੇ ਨਾ ਕਿਤੇ ਜਰੂਰ ਮਿਲ ਹੀ ਜਾਵੇਗਾ ।
ਸਾਨੂੰ ਜ਼ਿੰਦਗੀ ਵਿਚ ਡਿੱਗ ਕੇ ਉੱਠਣਾ ਸਿੱਖਣਾ ਚਾਹੀਦਾ ਹੈ ਨਾ ਕਿ ਇਕ ਵਾਰ ਡਿੱਗਣ ਤੇ ਉਦਾਸ ਹੋਣਾ। ਹਾਰਦਾ ਤਾਂ ਹਰ ਕੋਈ ਹੈ ਪਰ ਜਿੱਤਦਾ ਉਹ ਹੈ ਜੋ ਹਾਰਨ ਤੋਂ ਬਾਅਦ ਵੀ ਲਗਾਤਾਰ ਮਿਹਨਤ ਵਿਚ ਲਗਿਆ ਰਹਿੰਦਾ ਹੈ ।
ਜ਼ਿੰਦਗੀ ‘ਚ ਅਸਫਲਤਾ ਤੋ ਕਦੇ ਵੀ ਡਰਨਾ ਨਹੀਂ ਚਾਹੀਦਾ। ਬਸ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਠੀਕ ਹੈ, ਮੈਂ ਅੱਜ ਅਸਫਲ ਹਾਂ ਤਾਂ ਕੀ, ਕੱਲ ਨੂੰ ਮੈ ਸਫ਼ਲ ਵੀ ਜਰੂਰ ਹੋਵਾਗਾਂ। ਜ਼ਿੰਦਗੀ ਦੀਆਂ ਖੇਡਾਂ ‘ਚ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਹੋਣਾ ਲਾਜ਼ਮੀ ਹੈ। ਭਾਵੇਂ ਅਸੀਂ ਜਿੱਤੀਏ ਜਾ ਹਾਰੀਏ ਪਰ ਆਪਣਾ ਹੌਂਸਲਾ ਨਾ ਛੱਡੀਏ।
ਇਸ ਲਈ ਭਾਵੇਂ ਤੁਸੀਂ ਅਸਫਲ ਹੋਵੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕੰਮ ਕਰਦੇ ਰਹੋ। ਜ਼ਿੰਦਗੀ ਸਫਲਤਾ ਅਤੇ ਅਸਫਲਤਾ ਦੋਵਾਂ ਦਾ ਹੀ ਮਿਸ਼ਰਣ ਹੈ। ਜੋ ਅਸਫਲ ਹੁੰਦਾ ਹੈ, ਉਹ ਸਫਲਤਾ ਦੀ ਕੀਮਤ ਜਾਣਦਾ ਹੈ. ਹਮੇਸ਼ਾ ਅੱਗੇ ਵਧੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਮੈਂ ਕੱਲ੍ਹ ਤੋਂ ਕੀ ਸਿੱਖਿਆ ਹੈ।
ਪਲਕਪ੍ਰੀਤ ਕੌਰ ਬੇਦੀ ਕੇ. ਐਮ. ਵੀ. ਕਾਲਜ ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ