(ਸਮਾਜ ਵੀਕਲੀ)
ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।
ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ।
ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,
ਮਮਤਾ, ਲਗਾਅ, ਮੋਹ ਤੇ ਪਿਆਰ ਫਿੱਕੇ ਹੋਏ ਨੇ।
ਛੋਟਿਆਂ ਨੂੰ ਲਾਡ ਅਜੇ ਕਾਇਮ ਕੁੱਝ ਹੱਦ ਤੱਕ
ਪਰ ਵੱਡਿਆਂ ਦੇ ਸਤਿਕਾਰ ਫਿੱਕੇ ਹੋਏ ਨੇ।
ਖੰਭ ਲਾ ਕੇ ਉੱਡ ਗਏ ਭਰੋਸੇ, ਮਾਣ ਤੇ ਯਕੀਨ,
ਜਦੋਂ ਦੇ ਜੁਬਾਨਾਂ, ਇਕਰਾਰ ਫਿੱਕੇ ਹੋਏ ਨੇ।
ਘੜਾਮੇਂ ਵਾਲ਼ੇ ਰੋਮੀ ਜਿਹੇ ਘੋਖਦੇ ਨੇ ਆਪ ਨੂੰ,
ਦੋਸ਼ ਦੇਈ ਜਾਣ ਬਾਕੀ ਸਾਰੇ ਫਿੱਕੇ ਹੋਏ ਨੇ।
ਰੋਮੀ ਘੜਾਮਾਂ।
9855281105 (ਵਟਸਪ ਨੰ.)