ਚਿਹਰੇ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਰੰਗ -ਬਿਰੰਗੇ ਚਿਹਰੇ ਲੈ ਜਾਹ, ਸਿੱਧਾ ਮੁੱਦਿਆਂ ਉਪਰ ਆ
ਸ਼ੁਕਨੀ ਵਾਲੀ ਸਿਆਸਤ ਦੇ ਹੁਣ ,ਮਿੱਤਰਾ ਨਾ ਚੱਲਣੇ ਨੇ ਦਾਅ
ਰੰਗ-ਬਿਰੰਗੇ ਚਿਹਰੇ ਲੈ ਜਾਹ—- ———

ਸਾਫ਼ ਅਕਸ ਨਾ ਕਿਰਦਾਰ ਕਿਸੇ ਦਾ, ਨਾ ਅੰਦਰੋ ਨੀਯਤ ਸਾਫ਼
ਕੌਣ ਗੁਨਾਹ ਬਖਸ਼ੂ ਰੂਹ ਦੇ , ਨਾ ਪੰਜਾਬ ਕਰੂ ਹੁਣ ਮੁਆਫ਼
ਜੁਰਮ ਗ਼ਦਾਰੀ ਵਾਲੇ ਭੈੜੈ, ਛੱਡ ਦਿਓ ਮੰਦੇ ਰਾਹ
ਰੰਗ-ਬਿਰੰਗੇ ਚਿਹਰੇ ਲੈ ਜਾਹ— ——– —–

ਦੌਲਤ ਪਾਪ ਦੀ ਨਾਲ ਨਾ ਜਾਣੀ, ਰਹਿ ਜਾਣੇ ਮਹਿਲ ਮੁਨਾਰੇ
ਛਲ਼ ਕਪਟ ਵਣਜ ਠੱਗਾਂ ਦੇ, ਤੂੰ ਕਰਨੇ ਛੱਡ ਦੇ ਪਿਆਰੇ
ਤਖ਼ਤ ਸਤਾ ਦੇ ਮਾਲਿਕ ਹੱਥ ਨੇ, ਹੈ ਉਸਦੇ ਹੱਥ ਸਿਲਾਹ
ਰੰਗ ਬਿਰੰਗੇ ਚਿਹਰੇ ਲੈ ਜਾਹ- —————–

ਕਾਦਰ ਡਾਹਢਾ ਦੇਖ ਰਿਹਾ ਏ, ਸਭ ਚੋਰ-ਉਚੱਕੀਆਂ ਚਾਲਾਂ
ਪਲ ਵਿੱਚ ਭੀਖ ਮੰਗਾਦੇ ਮਾਲਿਕ, ਰਾਗ਼ ਉਸੇ ਦੀਆਂ ਤਾਲਾਂ
ਧਰਤੀ ਦਾ ਪੁੱਤ ਬਣ ਕੇ ਚੱਲ ਤੂੰ, ਜਿੱਥੇ ਹੋਣਾ ਖ਼ਾਕ-ਸੁਆਹ
ਰੰਗ -ਬਿਰੰਗੇ ਚਿਹਰੇ ਲੈ ਜਾਹ——— ————

ਜਾਗ਼ ਕਿਸਾਨਾਂ ਲਾ ਦਿੱਤਾ ਹੈ, ਕਿਰਤੀਆਂ ਲਾ ਲਾ ਧਰਨਿਆ ਨੂੰ
ਹੱਕ ਨਿਆਂ ਦੀ ਜੰਗ ਅਸਾਡੀ, ਕਫ਼ਨ ਬਣਾ ਲਿਐ ਪਰਨਿਆ ਨੂੰ
“ਰੇਤਗੜੵ” ਪਾ ਲਗਾਮਾ ਬਣ “ਬਾਲੀ”, ਨਾ ਮੌਕਾ ਦੇਣਾ ਗੁਆ
ਰੰਗ ਬਿਰੰਗੇ ਚਿਹਰੇ ਲੈ ਜਾਹ ——— –

ਬਲਜਿੰਦਰ ਸਿੰਘ ਬਾਲੀ ਰੇਤਗੜੵ

9465129168

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੇਂ ਸਮੇਂ ਦੇ ਹਾਕਮਾਂ ਦੇ ਨਾਂ
Next articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਅਧਿਆਪਕ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ