ਚੇਹਰੇ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਚੇਹਰੇ ਸਾਨੂੰ ਪੜ੍ਹਨੇ ਆ ਗਏ
ਚੋਰ ਸਾਨੂੰ ਹੁਣ ਫੜਨੇ ਆ ਗਏ
ਭੋਲੇ ਪੰਛੀ ਹੁੰਦੇ ਸੀ ਕਦੇ
ਹੁਣ ਤਾਂ ਕੋਕੇ ਜੜਨੇ ਆ ਗਏ

ਗੱਲ ਗੱਲ ਦੇ ਕਦੇ ਰੋ ਪੈਂਦੇ ਸੀ
ਹੋਣ ਤਾਂ ਧੋਖੇ ਜਰਨੇ ਆ ਗਏ
ਬਹੁਤੇ ਸੱਚੇ ਕਸਮਾਂ ਖਾਂਦੇ
ਸਿਰ ਉਤੇ ਹੱਥ ਧਰਨੇ ਆ ਗਏ

ਲੋਕਾਂ ਵਾਂਗੂੰ ਝੂਠੇ ਵਾਅਦੇ
ਸਾਨੂੰ ਵੀ ਹੁਣ ਕਰਨੇ ਆ ਗਏ
ਜ਼ਖ਼ਮਾਂ ਦੀ ਪਰਵਾ ਨਹੀਂ ਕੋਈ
ਕਿਉਂਕਿ ਸਾਨੂੰ ਭਰਨੇ ਆ ਗਏ

ਸਿਖ ਸਿਆਣਪ ਲਈ ਅਸੀਂ ਵੀ
ਹੱਕ ਸਾਨੂੰ ਵੀ ਲੜਨੇ ਆ ਗਏ
ਵੀਰਪਾਲ ‘ ਧੰਨਵਾਦ ਲੋਕਾਂ ਦਾ
ਜਿਨ੍ਹਾਂ ਕਰਕੇ ਚੇਹਰੇ ਪੜ੍ਹਨੇ ਆ ਗਏ

ਵੀਰਪਾਲ ਕੌਰ ਭੱਠਲ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਡੀਆ ਬਨਾਮ ਯੂਰਪ
Next articleਯੋਗ