(ਸਮਾਜ ਵੀਕਲੀ)
ਜਿਹੜਾ ਸੜਦਾ ਸੜੀ ਜਾਣਦੇ ਇਵੇਂ
ਨਾ ਬਾਈ ਕਰਿਆ ਕਰ
ਕੰਨਟਰੋਵਰਸਰੀ ਚਲਦੀ ਰਹਿੰਦੀ
ਬਹੁਤਾ ਨਾ ਦਿਲ ਤੇ ਧਰਿਆ ਕਰ
ਫੇਸਬੁੱਕ ਤੇ ਲੱਭ ਜਾਂਦੇ ਆ ਦੱਸਾ
ਬੜੇ ਗਿਆਨੀ
ਪੀਪੇ ਵਿੱਚੋਂ ਨਹੀਂ ਆਟਾ ਮਿਲਦਾ
ਫੇਕ ਹੀ ਬਨਣ ਆਬਾਨੀ
ਵਾਧਾ ਘਾਟਾ ਤਾਂ ਹੁੰਦੀਆ ਰਹਿਦੀਆਂ
ਬਹੁਤੀ ਨਾ ਅੱਖ ਭਰਿਆ ਕਰ
ਜਿਹੜਾ ਸੜਦਾ ਸੜੀ ਜਾਣਦੇ
ਇਵੇਂ ਨਾ ਬਾਈ ਕਰਿਆ ਕਰ
ਤੂੰ ਤੇ ਆਪਣਾ ਮਿੱਤਰ ਪਿਆਰਾ
ਮਾਣ ਨਾਲ ਗੱਲ ਕਹਿ ਸਕਦੇ ਹਾਂ
ਨਰਮ ਸੁਭਾਅ ਦੇ ਸ਼ਾਇਰ ਹੁੰਦੇ ਆ
ਪਾਣੀ ਵਾਂਗੂੰ ਵਹਿ ਸਕਦੇ ਆ
ਤੁਰੇ ਫਿਰਨ ਦੇ ਗੁਰਮੀਤ ਹੁਣਾ ਨੂੰ
ਤੂੰ ਨਾ ਉਡਦੀਆ ਫੜਿਆ ਕਰ
ਜਿਹੜਾ ਸੜਦਾ ਸੜੀ ਜਾਣਦੇ
ਇਵੇਂ ਨਾ ਬਾਈ ਕਰਿਆ ਕਰ
ਲੇਖਕ -ਗੁਰਮੀਤ ਡੁਮਾਣਾ
ਪਿੰਡ-ਲੋਹੀਆਂ ਖਾਸ
(ਜਲੰਧਰ)
ਸੰਪਰਕ-76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly