ਧੂਰੀ (ਸਮਾਜ ਵੀਕਲੀ) ਸਥਾਨਕ ਪੰਜਾਬੀ ਸਾਹਿਤ ਸਭਾ ( ਰਜਿ: ) ਦਾ ਮਹੀਨਾਵਾਰ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 02 ਮਾਰਚ ਨੂੰ ਸਵੇਰੇ 10 ਵਜੇ ਸਭਾ ਦੇ ਆਪਣੇ ਦਫ਼ਤਰ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਦਸਮੇਸ਼ ਨਗਰ ਬਰਨਾਲਾ ਰੋਡ ਧੂਰੀ ਵਿਖੇ ਹੋਵੇਗਾ । ਇਸ ਵਿੱਚ ਹਰ ਮਹੀਨੇ ਹੋਣ ਵਾਲ਼ੇ ਸਾਹਿਤਕ ਵਿਚਾਰ ਵਟਾਂਦਰੇ ਅਤੇ ਕਵੀ ਦਰਬਾਰ ਤੋਂ ਇਲਾਵਾ ਪੰਜਾਬੀ ਮਿੰਨੀ ਕਹਾਣੀ ਦੇ ਸਥਾਪਤ ਹਸਤਾਖ਼ਰ ਸੁਖਵਿੰਦਰ ਸਿੰਘ ਦਾਨਗੜ੍ਹ ਹਾਜ਼ਰੀਨ ਦੇ ਰੂ-ਬਰੂ ਹੋਣਗੇ , ਜਿੱਥੇ ਉਹ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਨਗੇ ਓਥੇ ਹੀ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ ਵੀ ਪੇਸ਼ ਕਰਨਗੇ । ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸਰਪ੍ਰਸਤ ਮੈਨੇਜਰ ਜਗਦੇਵ ਸ਼ਰਮਾ , ਮੁੱਖ ਸਲਾਹਕਾਰ ਗੁਰਦਿਆਲ ਨਿਰਮਾਣ ਅਤੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਦੱਸਿਆ ਕਿ ਇਸ ਵਾਰੀ ਦਾ ਪ੍ਰੋਗਰਾਮ ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਹੋਵੇਗਾ । ਉਨ੍ਹਾਂ ਨੇ ਆਪਣੇ ਸਮੂਹ ਮੈਂਬਰਾਂ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੂੰ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਸਨਿਮਰ ਬੇਨਤੀ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj