ਸਾਹਿਤ ਸਭਾ (ਰਜਿ:)ਜਲਾਲਾਬਾਦ (ਪੱ)ਵੱਲੋਂ ਕਰਵਾਇਆ ਗਿਆ ਰੂ-ਬ-ਰੂ ਅਤੇ ਸਨਮਾਨ ਸਮਾਗਮ

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਜਲਾਲਾਬਾਦ ਦੀ ਸਹਿਤ ਸਭਾ ਵੱਲੋਂ ਬੀਤੇ ਦਿਨ ਰੂ-ਬ-ਰੂ ਅਤੇ ਸਨਮਾਨ ਸਮਾਗਮ ਐਫੀਸ਼ੈੰਟ ਕਾਲਜ ਵਿਖੇ ਅਯੋਜਿਤ ਗਿਆ।ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਹਰਮੀਤ ਵਿਦਿਆਰਥੀ, ਹਰਦਰਸ਼ਨ ਨੈਬੀ, ਵਿਸ਼ੇਸ਼ ਮਹਿਮਾਨ ਸ਼੍ਰੀ ਰਜਿੰਦਰ ਕੁਮਾਰ ਵਿਖੌਨਾ ਸਟੇਟ ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ),ਮੀਨਾ ਮਹਿਰੋਕ (ਸਾਹਿਤਕਾਰ),ਸਾਹਿਤ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਬਰਾੜ ,ਸਰਪ੍ਰਸਤ ਪ੍ਰਕਾਸ਼ ਦੋਸ਼ੀ,ਪ੍ਰੋ. ਕੁਲਦੀਪ ਜਲਾਲਾਬਾਦੀ, ਖਜਾਨਚੀ ਨੀਰਜ ਛਾਬੜਾ ਸ਼ਾਮਿਲ ਸਨ।ਮੰਚ ਦਾ ਸੰਚਾਲਨ ਸਾਹਿਤ ਸਭਾ ਦੇ ਮੌਜੂਦਾ ਜਨਰਲ ਸਕੱਤਰ ਮੀਨਾ ਮਹਿਰੋਕ ਦੁਆਰਾ ਕੀਤਾ ਗਿਆ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਬਰਾੜ ਨੇ ਆਏ ਹੋਏ ਮੁੱਖ ਸਾਹਿਤਕਾਰਾਂ,ਵਿਸ਼ੇਸ਼ ਮਹਿਮਾਨਾਂ ਦਾ ਅਤੇ ਹਾਜ਼ਰ ਆਏ ਮੈਂਬਰਜ ਸਾਹਿਬਾਨ ਜੀ ਨੂੰ ਜੀ ਆਇਆ ਆਖਿਆ।ਸਭਾ ਦੇ ਸਾਬਕਾ ਪ੍ਰਧਾਨ ਪ੍ਰਵੇਸ਼ ਖੰਨਾ ਨੇ ਦੋਵਾਂ ਸਾਹਿਤਕਾਰਾਂ ਦੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।ਹਰਮੀਤ ਵਿਦਿਆਰਥੀ ਅਤੇ ਹਰਦਰਸ਼ਨ ਨੈਬੀ ਦੁਆਰਾ ਆਪਣੀਆਂ  ਰਚਨਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।ਇਸ ਦੇ ਨਾਲ ਸਹਿਤਕਾਰਾਂ ਵੱਲੋਂ ਸਮਾਜ ਵਿੱਚ ਲੋਕਾਂ ਦੀ ਔਰਤ ਪ੍ਰਤੀ ਸੋਚ ਨੂੰ ਬਦਲਣ ਦਾ ਹੁੰਗਾਰਾ ਵੀ ਦਿੱਤਾ।ਗਾਇਕ ਅਤੇ ਗੀਤਕਾਰ ਹਰਦਰਸ਼ਨ ਨੈਬੀ  ਦੁਆਰਾ ਆਪਣੀ ਸੁਰੀਲੀ ਆਵਾਜ਼ ਵਿੱਚ ਗਜ਼ਲਾਂ ਸੁਣਾਈਆਂ ਗਈਆਂ ਜਿਸ ਨਾਲ ਸਾਰੇ ਦਰਸ਼ਕ ਝੂਮ ਉੱਠੇ।ਹਰਮੀਤ ਵਿਦਿਆਰਥੀ ਜੀ ਨੇ ਸਾਹਿਤ ਤੇ ਕਵਿਤਾ ਬਾਰੇ ਚਰਚਾ ਕੀਤੀ ।ਵਿਸ਼ੇਸ਼ ਮਹਿਮਾਨ ਸ਼੍ਰੀ ਰਜਿੰਦਰ ਕੁਮਾਰ ਵਿਖੌਣਾ ਜੀ ਨੇ ਜਿੱਥੇ ਸਾਹਿਤ ਸਭਾ ਵੱਲੋਂ ਇਸ ਕੀਤੇ ਗਏ ਉਪਰਾਲੇ ਨੂੰ ਸਲਾਹਿਆ ਉੱਥੇ ਹੀ ਉਹਨਾਂ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੀਤ ਵੀ  ਸੁਣਾਇਆ।ਇਸ ਮੌਕੇ ਆਏ ਹੋਏ ਮੁੱਖ ਸਾਹਿਤਕਾਰਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇੰ ਮਦਨ ਲਾਲ ਦੂਮੜਾ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਰੋਸ਼ਨ ਲਾਲ ਅਸੀਜਾ,ਸੰਦੀਪ ਝਾਂਬ,ਪ੍ਰੀਤੀ ਬਬੂਟਾ, ਗੋਪਾਲ ਬਜਾਜ, ਕੁਲਦੀਪ ਬਰਾੜ, ਤੁਸ਼ਾਰ ਬਜਾਜ, ਸੁਖਪ੍ਰੀਤ ਬਰਾੜ,  ਨਰਿੰਦਰ ਸਿੰਘ ਮੁੰਜਾਲ, ਰਜਿੰਦਰ ਸਿੱਧੂ, ਜਸਕਰਨਜੀਤ ਸਿੰਘ, ਬਲਬੀਰ ਸਿੰਘ ਰਹੇਜਾ, ਵਿਪਨ ਜਲਾਲਾਬਾਦੀ, ਅਰਚਨਾ ਗਾਬਾ,ਸੁਰੇਸ਼ ਗਾਬਾ,ਵਿਪਨ ਕੰਬੋਜ,ਸੁਖਪ੍ਰੀਤ ਕੌਰ, ਸੋਨੀਆ ਬਜਾਜ, ਸੂਬਾ ਸਿੰਘ ਨੰਬਰਦਾਰ,ਦੀਪਕ ਨਾਰੰਗ, ਦਵਿੰਦਰ ਕੁੱਕੜ, ਰਾਜੇਸ਼ ਪਰੂਥੀ,ਵਿਜੇ ਸ਼ਰਮਾ,ਸੰਤੋਸ਼ ਰਾਣੀ,ਚਮਕੌਰ ਸਿੰਘ ਅਤੇ ਸਾਹਿਤ ਮੰਚ ਗੁਰੂਹਰਸਹਾਏ ਅਤੇ ਸਾਹਿਤ ਸਭਾ ਮੁਕਤਸਰ ਦੇ ਮੈਂਬਰ ਸਾਹਿਬਾਨ ਹਾਜ਼ਰ ਰਹੇ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਚੋਕਸ- ਡਾ. ਰਣਜੀਤ ਸਿੰਘ ਰਾਏ
Next articleਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੂੰ ਪਿੰਗਲਵਾੜੇ ਦਾ ਦੌਰਾ ਕਰਵਾਇਆ