(ਸਮਾਜ ਵੀਕਲੀ)
ਚੇਹਰਾ ਚੇਹਰਾ ਕਰਦੀ ਦੁਨੀਆਂ
ਇਨਸਾਨ ਕੋਈ ਨਾ ਦੇਖੇ
ਸਿੱਖ ਹਿੰਦੂ ਦੇ ਚੇਹਰੇ ਉੱਤੇ
ਸਿਆਸਤ ਰੋਟੀਆਂ ਸੇਕੇ
ਪੜ੍ਹੇ ਲਿਖੇ ਵੀ ਵੋਟ ਧਰਮ ਦੇ
ਲਾ ਦਿੰਦੇ ਨੇ ਲੇਖੇ
ਰਹਿੰਦੀ ਕਸਰ ਨਸ਼ਾ ਕੱਢ ਦੇਵੇ
ਘਰ ਘਰ ਖੋਲਣ ਠੇਕੇ
ਪੰਜ ਸਾਲ ਫਿਰ ਢੂ ਨਾ ਲੱਗਦੀ
ਨਾ ਸਹੁਰੇ ਨਾ ਪੇਕੇ
ਖ਼ੁਦ ਹੀ ਆਪਣੇ ਹੱਥ ਕਟਾ ਕੇ
ਦੁਨੀਆਂ ਮੱਥਾ ਟੇਕੇ
ਆਪੋ ਧਾਪੀ ਪਈ ਏ ਬਿੰਦਰਾ
ਕਿੱਥੇ ਭਾਲਦਾਂ ਏਕੇ
ਸਾਡਾ ਲੀਡਰ
ਗੱਲ ਚੁੱਭਣੀ ਏ ਪਰ ਕਹਿਣੀ ਏ
ਹਾਲਾਤ ਜੋ ਸਾਡੇ ਹੁਣ ਦੇ
ਪੁੱਠੇ ਕੰਮਾਂ ਤੇ ਪਰਦਾ ਪਾਉਣ ਜੋ
ਉਹ ਲੀਡਰ ਅਸੀਂ ਚੁਣਦੇ
ਥਾਣੇ ਤਹਿਸੀਲੇ ਕੰਮ ਕਢਾਉਣੇ
ਰਹਿੰਦੇ ਬੁਣਤੀਆਂ ਬੁਣਦੇ
ਜਿਹੜਾ ਸਾਨੂੰ ਨਸ਼ਾ ਨਾ ਵੰਡੇ
ਅਸੀਂ ਨਾ ਓਸਦੀ ਸੁਣਦੇ
ਚੰਗੇ ਬੰਦੇ ਨਾ ਚੰਗੇ ਲੱਗਦੇ
ਕਾਇਲ ਕੱਬੇ ਗੁਣ ਦੇ
ਮੂੰਹ ਦੇ ਉੱਤੇ ਦਿੱਸਣ ਨਾ ਮੱਖੀਆਂ
ਦੁੱਧ ਨੂੰ ਰਹਿੰਦੇ ਪੁਣਦੇ
ਚੋਰ ਤਾਂ ਅਸੀਂ ਖ਼ੁਦ ਹਾਂ ਬਿੰਦਰਾ
ਤਾਂ ਚੋਰਾਂ ਨੂੰ ਚੁਣਦੇ
ਬਿੰਦਰ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly