ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 1ਨੂੰ
ਕਪੂਰਥਲਾ (ਸਮਾਜ ਵੀਕਲੀ) ( ਕੌੜਾ)– ਗੋਰਮਿੰਟ ਟੀਚਰ ਯੂਨੀਅਨ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਖਦੇਵ ਸਿੰਘ , ਪਰਮਜੀਤ ਸਿੰਘ ਅਤੇ ਬਲਵੀਰ ਸਿੰਘ ਦੇ ਪਿਤਾ ਬਾਪੂ ਬਚਨ ਸਿੰਘ ਥਿੰਦ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ਉੱਪਰ ਵੱਖ ਵੱਖ ਅਧਿਆਪਕ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਰਿਵਾਰਕ ਸੂਤਰਾਂ ਅਨੁਸਾਰ ਬਾਪੂ ਬਚਨ ਸਿੰਘ ਥਿੰਦ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 1 ਮਈ ਨੂੰ ਗੁਰਦੁਆਰਾ ਸਾਹਿਬ ਬੂਲਪੁਰ ਵਿਖੇ 12 ਤੋਂ ਦੁਪਹਿਰ 1 ਵਜੇ ਤੱਕ ਕਰਵਾਏ ਜਾ ਰਹੇ ਹਨ।
ਬਾਪੂ ਬਚਨ ਸਿੰਘ ਦੇ ਦਿਹਾਂਤ ਉੱਪਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਵਿੰਦਰ ਸਿੰਘ, ਬਲਾਕ ਸਿੱਖਿਆ ਅਫ਼ਸਰ ਭੁਪਿੰਦਰ ਸਿੰਘ ਜੋਸਨ,ਗੋਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਪ੍ਰਿੰਸੀਪਲ ਲਖਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ,ਡੀ.ਟੀ.ਐਫ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਸੁਖਦਿਆਲ ਸਿੰਘ ਝੰਡ ਸੂਬਾਈ ਆਗੂ ਅਧਿਆਪਕ ਦਲ, , ਮੇਜ਼ਰ ਸਿੰਘ ਖੱਸਣ ਪ੍ਰਧਾਨ ਅਧਿਆਪਕ ਦਲ,ਜੈਮਲ ਸਿੰਘ,ਰਵੀ ਵਾਹੀ ਐਲੀਮੈਂਟਰੀ ਟੀਚਰਜ਼ ਯੂਨੀਅਨ, ਰਸ਼ਪਾਲ ਸਿੰਘ ਈ.ਟੀ.ਟੀ,ਬਲਜੀਤ ਸਿੰਘ ਟਿੱਬਾ, ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਨਰੇਸ਼ ਕੋਹਲੀ, ਪ੍ਰਦੀਪ ਘੁੰਮਣ,ਕੰਵਰਦੀਪ ਸਿੰਘ,ਜੈਮਲ ਸਿੰਘ ,ਪਵਨ ਜੋਸ਼ੀ, ਰਜੇਸ਼ ਮੈਂਗੀ, ਜੋਗਿੰਦਰ ਸਿੰਘ ਅਮਾਨੀਪੁਰ , ਰਜਿੰਦਰ ਸਿੰਘ, ਰਾਜੂ ਜੈਨਪੁਰੀ, ਕਮਲਜੀਤ ਸਿੰਘ, ਜਗਜੀਤ ਸਿੰਘ ਬੂਲਪੁਰ, ਜਗਮੋਹਨ ਸਿੰਘ, ਅਜੈ ਗੁਪਤਾ, ਰਾਜ ਕੁਮਾਰ , ਕੁਲਦੀਪ ਠਾਕੁਰ, ਸੁਖਦੀਪ ਸਿੰਘ , ਸੁਖਨਿੰਦਰ ਸਿੰਘ, ਸੰਤੋਖ ਮੱਲ੍ਹੀ, ਗੁਰਦੀਪ ਸਿੰਘ ਧੰਮ੍ਹ , ਬਰਿੰਦਰ ਜੈਨ, ਇੰਦਰਜੀਤ ਸਿੰਘ ਬਿਧੀਪੁਰ, ਗੁਰਮੇਜ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ ਟਿੱਬਾ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ, ਬਲਵਿੰਦਰ ਸਿੰਘ ਸੀ ਐੱਚ ਟੀ, ਕੁਲਦੀਪ ਸਿੰਘ ,ਸਰਬਜੀਤ ਸਿੰਘ ਆੜਤੀਆ, ਸੁਖਨਿੰਦਰ ਸਿੰਘ ਪ੍ਰਧਾਨ ਲਾਈਨਜ ਕਲੱਬ, ਸਯੁੰਕਤ ਕਿਸਾਨ ਮੋਰਚੇ ਦੇ ਆਗੂ ਮਾਸਟਰ ਚਰਨ ਸਿੰਘ ਹੈਬਤਪੁਰ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਕਰਨੈਲ ਸਿੰਘ, ਮਾਸਟਰ ਦੇਸ ਰਾਜ,ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly