ਲੁਧਿਆਣਾ ਵਿੱਚ ਮਿਆਦ ਪੁੱਗੀ ਬੀਅਰ ਦੀ ਵਿਕਰੀ ਜੋਰਾਂ ਉੱਤੇ

ਲੁਧਿਆਣਾ/ਬਲਬੀਰ ਸਿੰਘ ਬੱਬੀ-ਪੰਜਾਬ ਵਿੱਚ 31 ਮਾਰਚ ਦੀਆਂ ਤਰੀਕਾਂ ਦੇ ਨੇੜੇ ਅਕਸਰ ਹੀ ਠੇਕੇ ਟੁੱਟ ਜਾਂਦੇ ਹਨ ਤੇ ਸ਼ਰਾਬ ਦੀ ਵਿਕਰੀ ਪੂਰੇ ਜੋਰਾਂ ਉੱਤੇ ਹੁੰਦੀ ਹੈ। ਪਰ ਇਸ ਵਾਰ ਅਜਿਹਾ ਨਹੀਂ ਨਾ ਠੇਕੇ ਟੁੱਟੇ ਤੇ ਨਾ ਹੀ ਪਿਆਕੜਾਂ ਨੇ ਸ਼ਰਾਬ ਖਰੀਦੀ ਪਰ ਲੁਧਿਆਣਾ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 30 ਮਾਰਚ ਦਾ ਦਿਨ ਹੋਣ ਕਾਰਨ ਪੀਣ ਦੇ ਸ਼ੌਕੀਨ ਠੇਕਿਆਂ ਵੱਲ ਗਏ ਤਾਂ ਉਹਨਾਂ ਨੂੰ ਸਸਤੀ ਸ਼ਰਾਬ ਤਾਂ ਨਹੀਂ ਮਿਲੀ ਪਰ ਹਾਂ ਲੁਧਿਆਣਾ ਦੇ ਵਿੱਚ ਮਿਆਦ ਪੁੱਗ ਚੁੱਕੀ ਬੀਅਰ ਦੀ ਵਿਕਰੀ ਜ਼ੋਰਾਂ ਉੱਤੇ ਦੇਖੀ ਗਈ। ਇੱਕ ਵਿਅਕਤੀ ਰਵੀ ਸ਼ਰਮਾ ਨੇ ਕਿਹਾ ਕਿ ਕੁਝ ਠੇਕੇਦਾਰਾਂ ਵੱਲੋਂ ਸਟਾਕ ਖਾਲੀ ਕਰਨ ਲਈ ਮਿਆਦ ਪੁੱਗ ਚੁੱਕੀ ਬੀਅਰ ਖਪਤਕਾਰਾਂ ਨੂੰ ਵੇਚੀ ਜਾ ਰਹੀ ਹੈ। ਸ਼ਰਮਾ ਨੇ ਇਸ ਗੱਲ ਨੂੰ ਸੱਚ ਸਾਬਤ ਕਰਨ ਦੀ ਇੱਕ ਵੀਡੀਓ ਵੀ ਬਣਾਈ ਜੋ ਕਿ ਐਕਸਾਈਜ਼ ਵਿਭਾਗ ਨੂੰ ਭੇਜੀ। ਉਕਤ ਸ਼ਿਕਾਇਤ ਤੋਂ ਬਾਅਦ ਆਬਕਾਰੀ ਵਿਭਾਗ ਵੱਲੋਂ ਇਸ ਪੂਰੇ ਮਾਮਲੇ ਵਿੱਚ ਜਾਂਚ ਪੜਤਾਲ ਤੋਂ ਬਾਅਦ ਕਾਰਵਾਈ ਕੀਤੀ। ਆਬਕਾਰੀ ਵਿਭਾਗ ਦੀ ਟੀਮ ਨੇ ਘੰਟਾ ਘਰ ਚੋਂ ਇੱਕ ਠੇਕੇ ਉੱਤੇ ਛਾਪਾ ਮਾਰਿਆ ਜਿੱਥੋਂ ਮਿਆਦ ਪੁੱਗੀ ਬੀਅਰ ਦੀਆਂ 120 ਪੇਟੀਆਂ ਬਰਾਮਦ ਹੋਈਆਂ ਵਿਭਾਗ ਵੱਲੋਂ ਇਹ ਠੇਕਾ ਸੀਜ਼ ਕਰ ਦਿੱਤਾ ਗਿਆ ਹੈ। ਬਾਕੀ ਹੋਰ ਠੇਕਿਆਂ ਦੀ ਵੀ ਜਾਂਚ ਪੜਤਾਲ ਚੱਲ ਰਹੀ ਹੈ।
  ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਹੋ ਸਕਦਾ ਪਿਛਲੇ ਪੂਰੇ ਸਾਲ ਵਿੱਚ ਹੀ ਇਹੋ ਜਿਹੀ ਮਿਆਦ ਪੁੱਗੀ ਬੀਅਰ ਲੋਕਾਂ ਨੂੰ ਪਿਆਈ ਗਈ ਹੋਵੇ ਤੇ ਅਖੀਰਲਾ ਸਟਾਕ ਰਹਿਣ ਉੱਤੇ ਇਸ ਦੀ ਵਿਕਰੀ ਵਿੱਚ ਕਾਫੀ ਵਾਧਾ ਕਰ ਦਿੱਤਾ ਗਿਆ ਹੋਵੇ। ਬੀਅਰ ਪੀਣ ਦੇ ਸ਼ੌਕੀਨ ਬਾਹਮੁਲਾਜਾ ਅੱਗੇ ਤੋਂ ਵੀ ਹੁਸ਼ਿਆਰ ਰਹਿਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ ਏ ਕਿਸਮਤ
Next articleਕੁਲਵੰਤ ਸਿੰਘ ਸ਼ਾਹ ਕਪੂਰਥਲਾ ਰੈਸਲਿੰਗ ਐਸੋਸ਼ੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ