ਆਲ ਇੰਡਿਆ ਐਸ ਸੀ/ਐਸ ਟੀ ਰੇਲਵੇ ਇੰਪਲਾਈਜ ਐਸੋਸੀਏਸ਼ਨ ਦੀ ਕਾਰਜਕਾਰਨੀ ਦਾ ਵਿਸਥਾਰ 

 ਜੀਤ ਸਿੰਘ ਕੇਂਦਰੀ ਕਾਰਜਕਾਰਣੀ ਦੇ ਆਰਗੇਨਾਈਜ਼ਿੰਗ ਸਕੱਤਰ ਦੇ  ਨਿਯੁਕਤ 

ਕਪੂਰਥਲਾ,  (ਕੌੜਾ)– ਆਲ ਇੰਡਿਆ ਐਸਸੀ/ਐਸਟੀ ਰੇਲਵੇ ਇੰਪਲਾਈਜ ਐਸੋਸੀਏਸ਼ਨ ਦੇ ਵਰਕਿੰਗ ਪ੍ਰਧਾਨ ਮੁਕੇਸ਼ ਮੀਨਾ, ਵਾਈਸ ਪ੍ਰਧਾਨ ਆਰ ਸੀ ਮੀਨਾ, ਸੰਧੁਰਾ ਸਿੰਘ,  ਵਧੀਕ ਸਕੱਤਰ ਰਾਜੇਸ਼ ਕੁਮਾਰ ਅਤੇ ਸਹਾਇਕ ਸਕੱਤਰ ਜਗਜੀਵਨ ਰਾਮ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਕਾਰਜਕਾਰਣੀ ਦੇ ਰਾਸ਼ਟਰੀ ਪ੍ਰਧਾਨ ਬੀ ਐੱਲ ਬੈਰਵਾ ਜੀ ਅਤੇ ਰਾਸ਼ਟਰੀ ਜਨਰਲ ਸੈਕਟਰੀ ਅਸ਼ੋਕ ਕੁਮਾਰ ਜੀ ਵਲੋਂ ਕੇਂਦਰੀ ਕਾਰਜਕਾਰਣੀ ਦਾ ਵਿਸਥਾਰ ਕਰਦੇ ਹੋਏ ਆਲ ਇੰਡਿਆ ਐਸ ਸੀ/ਐਸ ਟੀ ਰੇਲਵੇ ਇੰਪਲਾਈਜ ਐਸੋਸੀਏਸ਼ਨ ਆਰ ਸੀ ਐਫ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ ਜੀ ਜੋ ਕਿ ਆਰ ਸੀ ਐਫ ਵਿੱਚ ਬਤੌਰ ਸੀਨੀਅਰ ਸੈਕਸ਼ਨ ਇੰਜੀਨੀਅਰ ਦੇ ਅਹੁਦੇ ਤੇ ਬਿਰਾਜਮਾਨ ਹਨ ਨੂੰ ਕੇਂਦਰੀ ਕਾਰਜਕਾਰਣੀ ਦੇ ਆਰਗੇਨਾਈਜ਼ਿੰਗ ਸਕੱਤਰ ਦੇ ਅਹੁਦੇ ਤੇ ਨਿਯੁੱਕਤ ਕੀਤਾ ਗਿਆ ਹੈ ਜੋਕਿ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਸਦੇ ਨਾਲ ਐਸ ਸੀ/ਐਸ ਟੀ ਸਮਾਜ ਦੇ ਨਾਲ ਨਾਲ ਸਾਰੇ ਆਰਸੀਐਫ ਪ੍ਰੀਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸ਼੍ਰੀ ਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਮੈਂ ਕੇਂਦਰੀ ਕਾਰਜਕਾਰਣੀ ਦੇ ਨਾਲ ਨਾਲ ਆਰਸੀਐਫ ਦੀ ਜ਼ੋਨਲ ਕਾਰਜਕਾਰਣੀ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਇੰਨੀ ਵੱਡੀ ਜਿੰਮੇਵਾਰੀ ਦੇਕੇ ਨਿਵਾਜਿਆ ਹੈ। ਮੈਂ ਕੇਂਦਰੀ ਕਾਰਜਕਾਰਣੀ ਅਤੇ ਮੇਰੀ ਜ਼ੋਨਲ ਕਮੇਟੀ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਮੈਂ ਐਸੋਸੀਏਸ਼ਨ ਅਤੇ ਸਮਾਜ ਦੀ ਸੇਵਾ ਵਾਸਤੇ ਰਾਤ ਦਿਨ ਇੱਕ ਕਰ ਦਿਆਂਗਾ। ਜ਼ੋਨਲ ਸੈਕਟਰੀ ਸੋਹਣ ਬੈਠਾ, ਕੈਸ਼ੀਅਰ ਰਵਿੰਦਰ ਕੁਮਾਰ, ਲੀਗਲ ਅਡਵਾਈਜ਼ਰ ਰਣਜੀਤ ਸਿੰਘ, ਸੀਨੀਅਰ ਵਾਈਸ ਪ੍ਰਧਾਨ ਧਰਮ ਪਾਲ, ਕ੍ਰਿਸ਼ਨ ਲਾਲ ਜੱਸਲ, ਕਸ਼ਮੀਰ ਸਿੰਘ, ਆਡੀਟਰ ਦੇਸ ਰਾਜ, ਆਫਿਸ ਸੈਕਟਰੀ ਮੈਡਮ ਬੀਬੀਆਂ ਇੱਕਾ,  ਸਹਾਇਕ ਕੈਸ਼ੀਅਰ ਸੁਰੇਸ਼ ਕੁਮਾਰ, ਆਰਗੇਨਾਈਜ਼ਿੰਗ ਸਕੱਤਰ ਕਰਨ ਜਸਪਾਲ ਸਿੰਘ ਚੌਹਾਨ, ਕਰਨ ਸਿੰਘ, ਸਹਾਇਕ ਸਕੱਤਰ ਸਤਵੀਰ ਸਿੰਘ, ਸੁਰਿੰਦਰ ਪਾਲ, ਐਸੋਸੀਏਸ਼ਨ ਦੇ ਜੁਝਾਰੂ ਕਾਰਜਕਾਰੀ ਮੈਂਬਰਾਂ ਵਿੱਚ ਸਤਨਾਮ ਸਿੰਘ ਬਠਿੰਡਾ, ਸਨੀ ਪਾਸਵਾਨ, ਓਮ ਪ੍ਰਕਾਸ਼ ਮੀਨਾ, ਸੰਜੇ ਰਾਮ ਮੀਨਾ, ਲਲਿਤ ਕੁਮਾਰ, ਸਤੀਸ਼ ਕੁਮਾਰ, ਲਖਨ ਪਾਹਨ, ਸੁਨੀਲ ਕੁਮਾਰ, ਵਿਨੋਦ ਕੁਮਾਰ, ਆਸ਼ਾ ਰਾਮ ਮੀਨਾ ਆਦਿ ਨੇ ਜ਼ੋਨਲ ਪ੍ਰਧਾਨ ਜੀਤ ਸਿੰਘ ਜੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੀਤ ਸਿੰਘ ਇੱਕ ਕੁਸ਼ਲ ਰੇਲਵੇ ਇੰਜੀਨੀਅਰ ਹੋਣ ਦੇ ਨਾਲ ਨਾਲ ਸਮਾਜ ਦਾ ਨਿੱਧੜਕ ਯੋਧਾ, ਬਾਬਾ ਸਾਹਿਬ ਦੇ ਮਿਸ਼ਨ ਦਾ ਸਿਪਾਹੀ ਹੈ ਜਿਸਨੇ ਇੱਕ ਮਿਸ਼ਨਰੀ ਲੇਖਕ ਵਜੋਂ ਉਭਰਦਿਆਂ ਹੋਇਆ ਕਈ ਕਿਤਾਬਾਂ ਲਿਖੀਆਂ ਹਨ ਜਿਹਨਾਂ ਵਿਚ ਮੁੱਖ ਤੌਰ ਤੇ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਅੰਬੇਡਕਰ, ਦਲਿੱਤ ਇਤਿਹਾਸ ਦੇ ਮਹਾਂਨਾਇਕ ਜੋਗਿੰਦਰ ਨਾਥ ਮੰਡਲ, ਮਾਨਵਤਾ ਦੇ ਮਾਰਗ ਦਾਤਾ ਤਥਾਗਤ ਗੌਤਮ ਬੁੱਧ, ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਅਤੇ ਇਸ ਤੋਂ ਇਲਾਵਾ ਸਮਾਜ ਦੇ ਹੋਰ ਮਹਾਪੁਰਸ਼ਾਂ ਸਮੇਤ ਗਿਆਰਾਂ ਕਿਤਾਬਾਂ ਸਮਾਜ ਦੀ ਝੋਲ਼ੀ ਵਿੱਚ ਪਾ ਚੁੱਕੇ ਹਨ। ਜ਼ੋਨਲ ਪ੍ਰਧਾਨ ਜੀਤ ਸਿੰਘ ਕਿਸੇ ਜਰੂਰੀ ਰੁਝੇਵੇਂ ਕਰਕੇ ਇਸ ਵੇਲੇ ਦਿੱਲੀ ਦੌਰੇ ਤੇ ਹਨ ਅਤੇ ਉਨਾਂ ਦੀ ਵਾਪਸੀ ਤੇ ਭਰਵਾਂ ਸਵਾਗਤ ਕਰਕੇ ਉਸ ਐਸੋਸੀਏਸ਼ਨ ਦੇ ਦਫਤਰ ਵਿੱਚ ਸਨਮਾਨਿਤ ਕੀਤਾ ਜਾਵੇਗਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਬੰਦੇ ਖੋਜੁ ਦਿਲ ਹਰ ਰੋਜ” ਦੇ ਧਾਰਨੀ ਪੋ੍ਰਫੈਸਰ ਕਮਲਜੀਤ ਸਿੰਘ
Next article ਭਾਰਤ ਦੀ ਪਹਿਲੀ ਅਧਿਆਪਕਾ