ਸ਼ਾਨਦਾਰ ਰਹੀਆਂ ਡੀ.ਪੀ.ਐੱਸ. ਸਕੂਲ ਰੋਪੜ ਦੀਆਂ ਸਲਾਨਾ ਖੇਡਾਂ 

ਰੋਪੜ,  (ਗੁਰਬਿੰਦਰ ਸਿੰਘ ਰੋਮੀ): ਇੱਥੋਂ ਦੇ ਦਸ਼ਮੇਸ਼ ਨਗਰ ਸਥਿਤ ਸੀਨੀਅਰ ਡੀ. ਪੀ. ਐੱਸ ਸਕੂਲ ਵਿਖੇ ਜੂਨੀਅਰ ਵਿੰਗ ਦੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਜਿੱਥੇ ਸਕੂਲ ਦੇ ਚੇਅਰਮੈਨ ਜੇ.ਕੇ. ਜੱਗੀ ਤੇ ਸੀ.ਈ.ਓ ਮਨਮੋਹਨ ਕਾਲੀਆ ਨੇ ਜੋਤ ਜਗਾ ਕੇ ਖੇਡਾਂ ਦਾ ਸ਼ੁਭ ਆਰੰਭ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਇਹਨਾਂ ਨੂੰ ਹੋਰ ਵੀ ਉੱਚੇ ਮੁਕਾਮ ‘ਤੇ ਪਹੁੰਚਾਉਣ ਦਾ ਅਹਿਦ ਲਿਆ। ਸ਼ੁਰੂਆਤ ਵਿੱਚ ਅਧਿਆਪਕਾ ਗੁਰਦੀਪ ਕੌਰ ਦੀ ਅਗਵਾਈ ਵਿੱਚ ਪ੍ਰੀ. ਨਰਸਰੀ ਦੇ ਬੱਚਿਆਂ ਦੀ ਤਿਤਲੀ ਦੌੜ (ਬਟਰਫਲਾਈ ਰੇਸ) ਵਿੱਚ ਏਕਾਂਸ਼ ਸ਼ਰਮਾ ਨੇ ਪਹਿਲਾ, ਅਨਹਦ ਕੌਰ ਨੇ ਦੂਜਾ ਅਤੇ ਸਹਿਜਪ੍ਰੀਤ ਕੌਰ ਤੇ ਜਪਸਹਿਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਗਿਆ। ਫਿਰ ਅਧਿਆਪਕਾਂ ਕਾਮਿਨੀ ਗੁਪਤਾ ਤੇ ਭਾਰਤੀ ਸ਼ਰਮਾ ਦੁਆਰਾ ਕਰਵਾਈ ਨਰਸਰੀ ਕਲਾਸ ਦੀ ਫਨੀ-ਬਨੀ ਦੌੜ ਵਿੱਚ ਲਕਸ਼ਾ ਮਿਸ਼ਰਾ ਨੇ ਪਹਿਲਾ, ਤਨਿਸ਼ ਵਰਮਾ ਨੇ ਦੂਜਾ ਤੇ ਆਰਿਆ ਮਿਸ਼ਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਧਿਅਪਕਾ ਸੁਚਿਤਾ ਤੇ ਗੁਰਸਿਮਰਨ ਦੀ ਅਗਵਾਈ ਵਿੱਚ ਐੱਲ.ਕੇ.ਜੀ. ਦੀ ਬੈਲੂਨ ਬੈਲੇਸਿੰਗ ਦੌੜ ਵਿੱਚ ਮੌਲੀ ਪਹਿਲੇ, ਆਯਾਨ ਮਿਸ਼ਰਾ ਦੂਸਰੇ ਤੇ ਸੀਆ ਢੱਲ ਤੀਜੇ ਨੰਬਰ ਕਾਬਜ਼ ਰਹੇ। ਉਪਰੰਤ ਅਧਿਆਪਕਾਂ ਰਾਸ਼ੀ ਜੈਨ ਤੇ ਬਬੀਤਾ ਦੀ ਦੇਖ-ਰੇਖ ਵਿੱਚ ਹੋਈ ਫਰੌਗ ਦੌੜ ਵਿੱਚ ਇਲਾਹੀਰੂਪ ਕੌਰ ਨੇ ਪਹਿਲਾ, ਦੂਜਾ ਸ਼੍ਰਿਸ਼ਟੀ ਨੇ ਦੂਜਾ ਤੇ ਮਹਿਤਾਬ ਸਿੰਘ ਨੇ ਤੀਜਾ ਸਥਾਨ ਮੱਲਿਆ। ਇਸ ਤੋਂ ਇਲਾਵਾ ਫੁੱਟਬਾਲ, ਬਾਸਕਟਬਾਲ ਆਦਿ ਖੇਡਾਂ ਵਿੱਚ ਵੀ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਪਵਨੀਤ ਕੌਰ ਤੇ ਵਾਈਸ ਪ੍ਰਿੰ. ਗੀਤਾ ਖੇਰਾ ਨੇ ਬੱਚਿਆਂ ਦੇ ਉਤਸ਼ਾਹ, ਜੋਸ਼ ਤੇ ਪ੍ਰਦਰਸ਼ਨ ਦੀ ਖੂਬ ਸ਼ਲਾਂਘਾ ਕਰਦਿਆਂ ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅੰਤ ਅਧਿਆਪਕਾਂ ਨੇ ਆਪ ਵੀ ਖੇਡਾਂ ਵਿੱਚ ਸ਼ਾਮਲ ਹੋ ਕੇ ਅੱਜ ਦੇ ਇਸ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਬੀ.ਆਰ. ਅੰਬੇਡਕਰ ਦਾ 67ਵਾਂ ਮਹਾਂ – ਪਰਿਨਿਰਵਾਣ ਦਿਵਸ ਸਮਾਗਮ ਆਯੋਜਿਤ
Next articleਬਾਸਕਟਬਾਲ ਦਾ ਮਹਾਂ ਕੁੰਭ ਲੁਧਿਆਣਾ ਵਿਖੇ ਖੱਟੀਆਂ  ਮਿੱਠੀਆਂ ਯਾਦਾ ਛੱਡਦਾ ਹੋਇਆ ਵਿਖਰਿਆ ।