ਸਾਬਕਾ ਸੂਬੇਦਾਰ ਗੁਰਦਾਸ ਸਿੰਘ ਕਲੇਰ ਨੂੰ ਭੋਗ ਸਮੇਂ ਦਿੱਤੀਆਂ ਭਾਵ ਭਿੱਜੀਆਂ ਸ਼ਰਧਾਂਜਲੀਆਂ

ਰਿਟਾਇਰ ਸੂਬੇਦਾਰ ਗੁਰਦਾਸ ਸਿੰਘ ਕਲੇਰ

ਬਰਨਾਲਾ   (ਸਮਾਜ ਵੀਕਲੀ) (ਚੰਡਿਹੋਕ) ਇੰਡੀਅਨ ਆਰਮੀ ਵਿੱਚੋ ਬਤੌਰ ਰਿਟਾਇਰ ਸੂਬੇਦਾਰ ਗੁਰਦਾਸ ਸਿੰਘ ਕਲੇਰ ਦੇ ਭੋਗ ਸਮੇਂ ਵੱਖ ਵੱਖ ਅਦਾਰਿਆਂ ਅਤੇ ਸਾਹਿਤਕ ਅਦਾਰਾ ਵਲੋ ਨਮ ਅੱਖਾਂ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਦੇ ਸੰਯੁਕਤ ਸਕੱਤਰ ਅਤੇ ਐਸ ਡੀ ਕਾਲਜ ਦੇ ਪ੍ਰੋ. ਡਾਕਟਰ ਤਰਸਪਾਲ ਕੌਰ ਦੇ ਸਤਿਕਾਰਤ ਪਿਤਾ ਸੂਬੇਦਾਰ ਗੁਰਦਾਸ ਸਿੰਘ ਕਲੇਰ ਦੀ ਕੁਝ ਦਿਨ ਪਹਿਲਾਂ ਅਚਾਨਕ ਮੌਤ ਹੋ ਗਈ ਸੀ ਜਿਹਨਾਂ ਦੀ ਅੰਤਿਮ ਅਰਦਾਸ ਅੱਜ ਨਾਨਕਸਰ ਠਾਠ ਬਰਨਾਲਾ ਵਿਖੇ ਕੀਤੀ ਗਈ। ਸਵ. ਗੁਰਦਾਸ ਸਿੰਘ ਕਲੇਰ ਇੰਡੀਅਨ ਆਰਮੀ ਵਿਚ ਤਕਰੀਬਨ ਛੱਬੀ ਸਾਲ ਇਮਾਨਦਾਰੀ ਨਾਲ ਸੇਵਾਵਾਂ ਨਿਭਾਅ ਚੁੱਕੇ ਸਨ। 1962, 1965 ਅਤੇ 1971 ਦੀਆਂ ਤਿੰਨ ਜੰਗਾਂ ਲੜੀਆਂ। ਉਸ ਗੁਰਬਾਣੀ ਨਾਲ ਜੁੜੇ ਹੋਏ ਸਨ ਅਤੇ ਅਨੁਸ਼ਾਸਨ ਭਾਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਇਸ ਪਿੱਛੇ ਪਤਨੀ ਮਨਜੀਤ ਕੌਰ ਪੁੱਤਰ ਨਰਦੇਵ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰੀਆਂ ਵਿਚ ਡਾਕਟਰ ਤਰਸਪਾਲ ਕੌਰ ਅਤੇ ਸੁਖਪਾਲ ਕੌਰ ਛੱਡ ਗਏ ਹਨ। ਉਹਨਾਂ ਦਾ ਇਕ ਜਵਾਈ ਰਾਮ ਸੁਖਪਾਲ ਸਿੰਘ ਅੱਜਕਲ ਜੈਪੁਰ ਰਾਜਸਥਾਨ ਵਿਖੇ ਆਈ ਜੀ ਤਾਇਨਾਤ ਹਨ।
ਡਾਕਟਰ ਤਰਸਪਾਲ ਕੌਰ ਪਿਛਲੇ 15 ਸਾਲਾਂ ਤੋਂ ਨਾਟਕਕਾਰ, ਕਵਿਤਰੀ ਤੇ ਤੌਰ ਤੇ ਸਾਹਿਤ ਵਿਚ ਕਾਰਜਸ਼ੀਲ ਹਨ। ਅਤੇ ਐਸ. ਡੀ. ਕਾਲਜ ਬਰਨਾਲਾ ਵਿਖੇ ਪ੍ਰੋਫੈਸਰ ਹਨ।
ਇਸ ਸਬੰਧੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਦਿਆਂ ਸਾਹਿਤਕ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਸੋਕ ਮਤੇ ਭੇਜੇ ਜਿਹਨਾਂ ਵਿਚ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ, ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ, ਸਿਰਜਣਾ ਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ, ਮਾਲਵਾ ਸਾਹਿਤ ਸਭਾ ਰਜਿ ਬਰਨਾਲਾ, ਪੰਜਾਬੀ ਲਿਖਾਰੀ ਸਭਾ ਧਨੌਲਾ, ਇਸਤਰੀ ਪੰਚ / ਸਰਪੰਚ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ, ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੋੜ ਅਤੇ ਅਦਾਰਾ ਕਥਾ ਕਹਿੰਦੀ ਰਾਤ ਬਰਨਾਲਾ ਤੋਂ ਇਲਾਵਾ ਐਸ ਡੀ ਕਾਲਜ ਬਰਨਾਲਾ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਜਤਿੰਦਰ ਨਾਥ ਸ਼ਰਮਾ, ਸੁਰਜੀਤ ਸਿੰਘ ਦਿਹੜ, ਸਾਗਰ ਸਿੰਘ ਸਾਗਰ, ਰਾਮ ਸਰੂਪ ਸ਼ਰਮਾ, ਹਾਕਮ ਸਿੰਘ ਰੂੜੇਕੇ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਚਰਨੀ ਬੇਦਿਲ, ਬਾਬੂ ਬ੍ਰਿਜ ਲਾਲ, ਪਟਿਆਲਾ ਤੋਂ ਡਾਕਟਰ ਸਤੀਸ਼ ਵਰਮਾ, ਡਾਕਟਰ ਕੁਲਦੀਪ ਸਿੰਘ ਦੀਪ, ਤੇਜਿੰਦਰ ਚੰਡਿਹੋਕ, ਪੱਤਰਕਾਰ ਬਘੇਲ ਸਿੰਘ ਧਾਲੀਵਾਲ, ਅਸ਼ੋਕ ਭਾਰਤੀ, ਡਿੰਪਲ ਕੁਮਾਰ ਸ਼ਰਮਾ, ਕਹਾਣੀਕਾਰ ਪਵਨ ਪਰਿੰਦਾ, ਜਗਜੀਤ ਕੌਰ ਢਿੱਲਵਾਂ, ਰਘਬੀਰ ਸਿੰਘ ਗਿੱਲ, ਓਮ ਪ੍ਰਕਾਸ਼ ਗਾਸੋ, ਭੋਲਾ ਸਿੰਘ ਸੰਘੇੜਾ, ਮਹਿੰਦਰਪਾਲ ਭੱਠਲ, ਦਲਬਾਰਾ ਸਿੰਘ ਫੋਜੀ, ਡਾਕਟਰ ਹਰੀਸ਼, ਮਾਲਵਿੰਦਰ ਸ਼ਾਇਰ, ਇਕਬਾਲ ਕੌਰ ਉਦਾਸੀ, ਰਾਮ ਕਿਸ਼ਨ ਅਤੇ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ, ਰਿਸ਼ਤੇਦਾਰ, ਮਿੱਤਰ ਆਦਿ ਸ਼ਾਮਿਲ ਸਨ।
-ਤੇਜਿੰਦਰ ਚੰਡਿਹੋਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੱਪਰਾ ਵਿਖੇ ਚੌਥੇ ਖੂਨਦਾਨ ਕੈਂਪ ਦੌਰਾਨ 27 ਯੂਨਿਟ ਖੂਨਦਾਨ
Next articleਜ਼ਮੀਨ ਦੀ ਉਪਰਲੀ ਪਰਤ ਦੇ ਲਾਭਦਾਇਕ ਜੀਵਾ ਨੂੰ ਅੱਗ ਲਗਾ ਕੇ ਖਤਮ ਨਾ ਕਰਨ ਕਿਸਾਨ ਵੀਰ : ਖੇਤੀਬਾੜੀ ਵਿਭਾਗ