ਸਾਬਕਾ ਫੌਜੀ ਨੂੰ ਅੱਠ ਘੰਟੇ ਡਿਜੀਟਲ ਅਰੈਸਟ ਰੱਖ ਕੇ ਸਾਈਵਰ ਠੱਗਾਂ ਨੇ 10.50 ਲੱਖ ਦੀ ਮਾਰੀ ਠੱਗੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਾਈਬਰ ਠੱਗਾਂ ਵਲੋਂ ਸਾਬਕਾ ਫੌਜੀ ਨੂੰ  ਅੱਠ ਘੰਟੇ ਡਿਜੀਟਲ ਅਰੈਸਟ ਰੱਖ ਕੇ ਸਾਢੇ ਦਸ ਲੱਖ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਹੈ। ਘਟਨਾ ਸੋਮਵਾਰ 23 ਦਸੰਬਰ ਦੀ ਦੱਸੀ ਜਾਂਦੀ ਹੈ। ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਸੇਖੋਵਾਲ ਦੇ ਰਮੇਸ਼ ਸ਼ਰਮਾਂ (ਜੋ ਕਿ ਭਾਰਤੀ ਫੌਜ ਤੋਂ ਸੂਬੇਦਾਰ ਰਿਟਾਇਰ ਹੈ) ਨੇ ਦੱਸਿਆ ਕਿ ਸੋਮ ਵਾਰ 23 ਦਸੰਬਰ ਨੂੰ ਸਵੇਰੇ ਕਰੀਬ 10 ਕੁ ਵਜੇ ਉਹਨਾਂ ਨੂੰ +6695522510 ਵਿਦੇਸ਼ੀ ਨੰਬਰ ਤੋਂ ਕਾਲ ਆਈ ਅਤੇ ਬਾਅਦ ਵਿੱਚ ਠੱਗ ਵਲੋਂ ਪੁਲਿਸ ਅਫਸਰ ਦਸ ਕੇ ਵੀਡੀਓ ਕਾਲ ਕੀਤੀ ਤੇ ਮੈਨੂੰ ਦੱਸਿਆ ਕਿ ਮੈ ਅੰਧੇਰੀ ਮੁੰਬਈ ਪੁਲਿਸ ਸਟੇਸ਼ਨ ਤੋਂ ਪੁਲਿਸ ਇੰਸਪੈਕਟਰ ਬੋਲ ਰਿਹਾ ਹਾਂ। ਤੁਹਾਡੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਹੋਇਆ ਹੈ। ਤੁਸੀਂ ਆਪਣਾ ਅਧਾਰ ਕਾਰਡ ਭੇਜੋ ਅਸੀ ਕੰਨਫਰਮ ਕਰਨਾ ਹੈ। ਅਧਾਰ ਕਾਰਡ ਨੰਬਰ ਦੱਸਣ ਤੋਂ ਬਾਅਦ ਉਹਨਾਂ ਕਿਹਾ ਕਿ ਤੁਹਾਡੇ ਵਿਰੁੱਧ 20 ਮਾਮਲੇ ਦਰਜ ਹਨ । ਉਹਨਾਂ ਦੱਸਿਆ ਕਿ ਸੰਗਰੂਰ ਦੇ ਨਰੇਸ਼ ਗੋਇਲ ਵਲੋਂ ਮਨੀ ਲਾਂਡਰਿੰਗ ਰਾਹੀਂ 2 ਕਰੋੜ ਦੀ ਠੱਗੀ ਮਾਰ ਕੇ ਤੁਹਾਡੇ ਕੇਨਰਾ ਬੈਂਕ ਵਾਲੇ ਖਾਤੇ ਵਿੱਚ 20 ਲੱਖ ਰੁਪਏ ਟਰਾਂਸਫਰ ਕੀਤੇ ਹਨ। ਇਸ ਲਈ ਤੁਹਾਡੇ ਗ੍ਰਿਫਤਾਰੀ ਵਾਰੰਟ ਨਿਕਲੇ ਹਨ ਤੁਹਾਨੂੰ ਅਰੈਸਟ ਕਰਨਾ ਹੈ। ਇਹ ਕਹਿ ਕੇ ਉਨਾਂ ਇੱਕ ਹੋਰ ਠੱਗ ਨਾਲ ਇਹ ਕਹਿ ਕੇ ਗਲ ਕਰਵਾਈ ਕਿ ਡੀ ਜੀ ਪੀ ਸਾਹਿਬ ਨਾਲ ਗੱਲ ਕਰੋ ਤੇ ਡੀ ਜੀ ਪੀ ਬਣੇ ਠੱਗ ਨੇ ਕਿਹਾ ਕਿ ਤੁਹਾਡਾ ਕੇਸ ਮੇਰੇ ਪਾਸ ਹੈ ਮੈ ਕੇਸ ਨੂੰ ਰਫਾ ਦਫਾ ਕਰ ਦਿੰਦਾ ਹਾਂ ਜੇ ਕਰ ਤੁਸੀ ਇੱਕ ਖਾਤੇ ਵਿੱਚ 20 ਲੱਖ ਰੁਪਏ ਆਰ ਟੀ ਜੀ ਐਸ ਰਾਹੀਂ ਟਰਾਂਸਫਰ ਕਰ ਦਿਓ ਨਹੀਂ ਤਾ ਤੁਹਾਨੂੰ ਮੁੰਬਈ ਆਉਣਾ ਪਵੇਗਾ ਅਤੇ ਵੀਡੀਓ ਕਾਲ ਚ੍ਲਦੀ ਰੱਖਣ ਤੇ ਕਿਸੇ ਵੀ ਪਰਿਵਾਰਿਕ ਮੈਂਬਰ ਨਾਲ ਗੱਲ ਸਾਂਝੀ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਤੋਂ ਬਾਅਦ ਸਾਬਕਾ ਫੌਜੀ ਵਲੋਂ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਪੋਜੇਵਾਲ ਵਿੱਚ ਜਾ ਕੇ ਠੱਗਾਂ ਵਲੋਂ ਦਿੱਤੇ ਮਹਾਰਾਸ਼ਟਰਾ ਬੈਂਕ ਗਾਜੀਆਬਾਦ ਬ੍ਰਾਂਚ ਦੇ ਖਾਤਾਂ ਨੰਬਰ 60518542360 ਆਈਐਫਐਸਸੀ ਕੋਡ ਐਮ ਏ ਐਚ ਬੀ 0001332 ਵਿੱਚ ਸਾਢੇ ਦਸ ਲੱਖ ਰੁਪਏ ਸ਼ਾਮ ਨੂੰ 4.57 ਵਜੇ ਟਰਾਂਸਫਰ ਕੀਤੇ ਜੋ ਖਾਤਾ ਜੋਤੀ ਪੁੱਤਰੀ ਹਰੀਸ਼ ਚੰਦਰ ਨਾਮਕ ਔਰਤ ਦੇ ਨਾਮ ਤੇ ਦੱਸਿਆ ਜਾਂਦਾ ਹੈ। ਪਤਾ ਲੱਗਾ ਕਿ ਠੱਗਾਂ ਵਲੋਂ ਅਧੇ ਘੰਟੇ ਬਾਅਦ ਉਕਤ ਰਕਮ ਕਿਸੇ ਹੋਰ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ। ਇਸ ਤੋਂ ਇੱਕ ਘੰਟੇ ਬਾਅਦ ਰਮੇਸ਼ ਸ਼ਰਮਾ ਨੂੰ ਠੱਗੇ ਜਾਣ ਦਾ ਅਹਿਸਾਸ ਹੋਇਆ। ਫਿਰ ਠੱਗਾਂ ਨੇ ਕਿਹਾ ਕਿ ਤਿੰਨ ਲੱਖ ਰੁਪਏ ਹੋਰ ਦਿਓ ਜੋ ਕਿ ਸਕਿਉਰਿਟੀ ਫੀਸ ਹੈ। ਪਰ ਰਮੇਸ਼ ਸ਼ਰਮਾਂ ਨੇ ਕੋਲ ਹੋਰ ਰਕਮ ਨ ਹੋਣ ਕਾਰਣ ਉਹਨਾਂ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ। ਜਿਕਯੋਗ ਹੈ ਕਿ ਠੱਗਾਂ ਵਲੋਂ ਜਿੰਨਾ 5 ਵੱਖ ਵੱਖ ਫੋਨਾਂ ਤੋ ਕਾਲਿੰਗ ਕੀਤੀ ਗਈ ਸਾਰਿਆ ਦੀ ਡੀ ਪੀ ਤੇ ਪੁਲਿਸ ਦੇ ਵੱਡੇ ਅਫਸਰਾਂ ਦੇ ਫੋਟੋ ਲੱਗੇ ਹਨ। ਇਸ ਤੋਂ ਬਾਅਦ ਹੁਣ ਵੀ ਲਗਾਤਾਰ ਠੱਗਾਂ ਵਲੋਂ ਪਲਿਸ ਅਫਸਰਾਂ ਦੀਆਂ ਫੋਟੋ ਵਾਲੀਆਂ ਡੀ ਪੀ ਲੱਗੇ ਫੋਨਾਂ ਤੋਂ ਕਾਲਾਂ ਆ ਰਹੀਆਂ ਹਨ ਪਰ ਰਮੇਸ਼ ਸ਼ਰਮਾਂ ਫੋਨ ਨਹੀ ਚੁੱਕ ਰਹੇ। ਇਸ ਸਬੰਧੀ ਰਮੇਸ਼ ਕੁਮਾਰ ਸ਼ਰਮਾਂ ਵਲੋਂ ਸਾਈਬਰ ਕਰਾਈਮ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਆਪਣੀ ਕਿਸਮ ਦੀ ਇਹ ਪਹਿਲੀ ਖਬਰ ਹੈ। ਜਦ ਕਿ ਇਸ ਸਬੰਧੀ ਰਿਜਰਵ ਬੈਂਕ ਵਲੋਂ ਸੋਸ਼ਲ ਮੀਡੀਆ,ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਰਾਹੀਂ ਲੋਕਾਂ ਨੂੰ ਲਗਾਤਾਰ ਸੁਚੇਤ ਰਹਿਣ ਲਈ ਅਤੇ ਡਿਜਿਟਲ ਅਰੈਸਟ ਤੋਂ ਸਾਵਧਾਨ ਰਹਿਣ ਲਈ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਆਪਣੇ ਭਰਾ ਲਈ ਜੇ ਲੋੜ ਪਵੇ ਤਾਂ ਆਪਣੇ ਹੱਕ ਵੀ ਛੱਡਣ ਦਾ ਹੌਸਲਾ ਪੈਦਾ ਕਰਨਾ ਜਲਸਾ ਸਲਾਨਾ ਦੇ ਉਦੇਸ਼ਾਂ ਵਿੱਚੋਂ ਇੱਕ ਮਕਸਦ ਹੈ।
Next articleਕਿਰਾਏਦਾਰਾਂ ਅਤੇ ਨੌਕਰਾਂ ਦਾ ਪੂਰਾ ਵੇਰਵਾ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ