(ਸਮਾਜ ਵੀਕਲੀ)
ਦੁਨੀਆ ਵਿੱਚ ਸਭ ਨੂੰ ਪੈਸਾ ਚਾਹੀਦਾ ਹੈ
ਗਰੀਬ ਨੂੰ ਅਮੀਰ ਕੋਲੋਂ ਪੈਸਾ ਚਾਹੀਦਾ ਹੈ।
ਬੱਚਿਆਂ ਦੀ ਪੜ੍ਹਾਈ ਲਈ ਪੈਸਾ ਚਾਹੀਦਾ ਹੈ
ਸਮਾਜ ਸੇਵਾ ਲਈ ਵੀ ਪੈਸਾ ਹੀ ਚਾਹੀਦਾ ਹੈ।
ਸਤਸੰਗ ਕੀਰਤਨ ਲਈ ਪੈਸਾ ਚਾਹੀਦਾ ਹੈ।
ਸੰਤਾਨ ਪੈਦਾ ਹੋਣ ਦੇ ਸਮੇਂ ਪੈਸਾ ਚਾਹੀਦਾ ਹੈ
ਬੰਦੇ ਦੇ ਮਰਨ ਤੇ ਸੰਸਕਾਰ ਲਈ ਪੈਸਾ ਚਾਹੀਦਾ ਹੈ।
ਵਿਆਹ ਸ਼ਾਦੀ ਲਈ ਤਾਂ ਪੈਸਾ ਹੀ ਚਾਹੀਦਾ ਹੈ
ਕੋਈ ਯਾਤਰਾ ਕਰਨੀ ਪੈ ਜਾਵੇ ਪੈਸਾ ਚਾਹੀਦਾ ਹੈ।
ਮਕਾਨ ਦੁਕਾਨ ਬਣਾਣੀ ਹੋਵੇ ਪੈਸਾ ਚਾਹੀਦਾ ਹੈ
ਜੇਕਰ ਕਿਸੇ ਦੇ ਚਿਹਰੇ ਤੇ ਰੌਣਕ ਦੇਖਣੀ ਹੋਵੇ
ਰੋਂਦੇ ਨੂੰ ਹਸਾਉਣਾ ਹੋਵੇ ਪੈਸਾ ਚਾਹੀਦਾ ਹੈ।
ਪਤਨੀ ਰੁਸ ਜਾਵੇ ਮਨਾਉਣ ਲਈ ਪੈਸਾ ਚਾਹੀਦਾ ਹੈ
ਸਮਾਜ ਵਿੱਚ ਇੱਜ਼ਤ ਵਧਾਉਣੀ ਹੋਵੇ ਪੈਸਾ ਚਾਹੀਦਾ ਹੈ।
ਜੇ ਕੋਈ ਬੰਦਾ ਇਲੈਕਸ਼ਨ ਲੜਨਾ ਚਾਹਵੇ ਪੈਸਾ ਚਾਹੀਦਾ ਹੈ।
ਆਤਮ ਨਿਰਭਰਤਾ ਲਈ ਤਾਂ ਪੈਸਾ ਹੀ ਚਾਹੀਦਾ ਹੈ।
ਘਰ ਗ੍ਰਹਸਤੀ ਚਲਾਉਣ ਲਈ ਪੈਸਾ ਚਾਹੀਦਾ ਹੈ
ਤੀਰਥ ਯਾਤਰਾ ਕਰਨ ਦੀ ਲੋੜ ਹੋਵੇ ਪੈਸਾ ਚਾਹੀਦਾ ਹੈ।
ਬੁਢਾਪਾ ਸੁਖ ਸਾਂਦ ਨਾਲ ਕੱਟਣਾ ਹੋਵੇ ਪੈਸਾ ਚਾਹੀਦਾ ਹੈ
ਜੇਕਰ ਦਾਨਵੀਰ ਕਹਾਉਣ ਦਾ ਚਾਅ ਹੋਵੇ ਪੈਸਾ ਚਾਹੀਦਾ ਹੈ।
ਸਰਕਾਰ ਚਲਾਉਣ ਲਈ ਤਾਂ ਬਹੁਤ ਪੈਸਾ ਚਾਹੀਦਾ ਹੈ
ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਲਈ ਪੈਸਾ ਚਾਹੀਦਾ ਹੈ।
ਆਪ ਜੀ ਹੀ ਦੱਸੋ ਕਿ ਕਿਹੋ ਜਿਹਾ ਪੈਸਾ ਚਾਹੀਦਾ ਹੈ
ਇਮਾਨਦਾਰੀ ਦਾ ਜਾਂ ਫਿਰ ਬੇਈਮਾਨੀ ਦਾ ਪੈਸਾ ਚਾਹੀਦਾ ਹੈ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ