(ਸਮਾਜ ਵੀਕਲੀ)
ਸਾਡੇ ਵਾਰੀ ਕਿਉਂ ਸਾਰੇ ਚੁੱਪ ਨੇ
ਲੇਖਕ, ਚਿੰਤਕ ਅਤੇ ਬੁਲਾਰੇ ਚੁੱਪ ਨੇ
ਲੀਡਰ ਅਤੇ ਸਰਕਾਰਾਂ ਚੁੱਪ ਨੇ
ਟੀ.ਵੀ, ਰੇਡੀਓ, ਅਖਬਾਰਾਂ ਚੁੱਪ ਨੇ
ਨਾਲੇ ਚੰਨ ਤੇ ਤਾਰੇ ਚੁੱਪ ਨੇ
ਸਾਡੇ ਵਾਰੀ ਕਿਉਂ………..
ਅਸੀਂ ਹਾੜਾਂ ਦੇ ਵਿੱਚ ਸੜਦੇ ਰਹੇ
ਅਸੀਂ ਪੋਹਾਂ ਦੇ ਵਿੱਚ ਠਰਦੇ ਰਹੇ
ਸਿਖਰ ਦੁਪਹਿਰੇ ਸਾਡੀ ਕੁੱਲੀ ਫੂਕੀ
ਕੋਠੀਆਂ, ਮਹਿਲ-ਮੁਨਾਰੇ ਚੁੱਪ ਨੇ
ਸਾਡੇ ਵਾਰੀ ਕਿਉਂ ਸਾਰੇ ਚੁੱਪ ਨੇ
ਹੱਕ ਸਾਡੇ ਉਹ ਖਾ ਕੇ ਬੈਠੇ ਨੇ
ਨਾਲੇ ਮੁੱਛਾਂ ਨੂੰ ਚੜ੍ਹਾ ਕੇ ਬੈਠੇ ਨੇ
ਕੋਟਾ ਰਾਖਵਾਂ ਦਿਸਦਾ ਹੈ ਉਨ੍ਹਾਂ ਨੂੰ
ਦਿਸੇ ਨਾ ਟੁੱਕ ਹੱਥਾਂ ‘ਤੇ ਰੱਖ ਵਿਚਾਰੇ ਚੁੱਪ ਨੇ
ਸਾਡੇ ਵਾਰੀ ਕਿਉਂ ਸਾਰੇ ਚੁੱਪ ਨੇ…….
ਅਸੀਂ ਚੁੱਪ-ਚਾਪ ਸਭ ਜ਼ਰਦੇ ਰਹੇ
ਨਾਲੇ ਮੂਹਰੇ ਹੋ ਹੋ ਲੜਦੇ ਰਹੇ
ਆਪੋ ਆਪਣਾ ਮਤਲਬ ਕੱਢ ਕੇ
ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਚੁੱਪ ਨੇ
ਸਾਡੇ ਵਾਰੀ ਕਿਉਂ ਸਾਰੇ ਚੁੱਪ ਨੇ…..
ਭਗਵੇਂ ਰੰਗ ਦੇ ਇਹ ਚੋਲੇ ਪਾਉਂਦੇ
ਪੰਜ ਸਾਲਾਂ ਬਾਦ ਆ ਅਲਖ ਜਗਾਉਂਦੇ
ਹੁਣ ਉਹ ਕਿੱਥੇ ਸਿੱਧੇ ਮੂੰਹ ਬੋਲਦੇ
ਲਾ ਕੇ ਵੱਡੇ ਵੱਡੇ ਲਾਰੇ ਚੁੱਪ ਨੇ
ਸਾਡੇ ਵਾਰੀ ਕਿਉਂ ਸਾਰੇ ਚੁੱਪ ਨੇ……
ਆਉ ਵੀਰੋ ਇੱਕ ਦੂਜੇ ਦੀ ਬਾਂਹ ਨੂੰ ਫੜ੍ਹੀਏ
ਕੱਠੇ ਹੋ ਕੇ ਆਪਣੇ ਹੱਕਾਂ ਲਈ ਲੜੀਏ
ਕੰਨੋਂ ਫੜ੍ਹ ਫੜ੍ਹ ਪੁੱਛੀਏ ਉਨ੍ਹਾਂ ਨੂੰ
ਜੋ ਕਰਕੇ ਵੱਡੇ ਵੱਡੇ ਕਾਰੇ ਚੁੱਪ ਨੇ
ਸਾਡੇ ਵਾਰੀ ਕਿਉਂ ਸਾਰੇ ਚੁੱਪ ਨੇ……..
ਸਤਨਾਮ ਸਿੰਘ ਸ਼ਦੀਦ
9914298580
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly