ਹਰ ਕੋਈ ਵੈਲੀ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਕੈਮਰੇ ਮੂਹਰੇ ਖੜ੍ਹ ਬਣਾਵੇ ਵੀਡੀਓ
ਬਿੱਲੀ ਕਰ ਖ਼ਾਲੀ ਥੈਲੀ
ਫੇਸਬੁੱਕ ਤੇ ਬਣਿਆ ਫਿਰਦਾ ਹਰ
ਕੋਈ ਅੱਜ ਕੱਲ੍ਹ ਵੈਲੀ
ਗੇਟ ਨੂੰ ਜਿੰਦਰਾ ਮਾਰ ਕੇ ਰੱਖਦੇ ਘਰੋ
ਬਾਹਰ ਨਹੀਂ ਜਾਂਦੇ
ਲੋਕਾਂ ਕੋਲੋਂ ਕਮੈਂਟਾਂ ਦੇ ਵਿੱਚ ਚੰਗੀਆਂ
ਗਾਲਾਂ ਖਾਂਦੇ
ਫੇਸਬੁੱਕ ਤੋ ਮਿਲਦੇ ਪੈਸੇ ਗੱਲ ਹਰ
ਪਾਸੇ ਫੈਲੀ
ਇੰਸਟਾਗ੍ਰਾਮ ਤੇ ਬਣਿਆ ਫਿਰਦਾ
ਹਰ ਕੋਈ ਅੱਜ ਕੱਲ੍ਹ ਵੈਲੀ
ਮੇਰੇ ਵਾਂਗੂੰ ਫਿਲਟਰ ਲਾਕੇ ਵੀਡੀਓ
ਕਈ ਬਣਾਉਂਦੇ ਆ
ਕੁੜੀਆਂ ਕੈਟਰੀਨਾ ਕੈਫ ਸਮਝਦੀਆਂ
ਮੁੰਡੇ ਸਲਮਾਨ ਕਹਾਉਂਦੇ ਆ
ਪਤਲੇ ਲੱਕ ਦੀ ਪ੍ਰਵੀਨ ਆ ਗਈ
ਪਾਕੇ ਰੱਖਦੀ ਬੈਲੀ
ਯੂਟਿਉਬ ਤੇ ਬਣਿਆ ਫਿਰਦਾ
 ਹਰ ਕੋਈ ਅੱਜ ਕੱਲ੍ਹ ਵੈਲੀ
ਹੱਥ ਹਿਲਾਕੇ ਕੇ ਕੋਈ ਨਹੀਂ ਰਾਜ਼ੀ
ਪਹਾੜ ਗੱਲਾਂ ਨਾਲ ਢਾਉਂਦੇ ਆ
ਗੁਰਮੀਤ ਡੁਮਾਣੇ ਵਾਲਿਆਂ ਲੋਕੀਂ।
ਮੱੰਦ ਬੁੱਧੀਆ ਨੂੰ ਤਾਹਾਂ ਚੜਾਉਂਦੇ ਆ
ਮਾਰ ਮਾਰ ਕੇ ਪੰਪ ਇਹ ਜਨਤਾ ਬਦਲ
ਦਿੰਦੀ ਆ ਸ਼ੈਲੀ
ਮੈਸੰਜਰ ਉਤੇ ਬਣਿਆ ਫਿਰਦਾ
ਹਰ ਇੱਕ ਬੰਦਾ ਵੈਲੀ
 ਗੁਰਮੀਤ ਡੁਮਾਣਾ
 ਲੋਹੀਆਂ ਖਾਸ (ਜਲੰਧਰ)
Previous articleਹੁਣ ਤੋਂ ਹੀ ਸੋਚੋ ਭਲਿਓ
Next articleਹੈਦਰਾਬਾਦ ਡਾਇਰੀ ਪੰਜ