ਹਰ ਸਵਾਲ/ (ਮਈ ਦਿਵਸ ਤੇ ਵਿਸ਼ੇਸ਼)

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਮੇਹਨਤ ਕੱਸ ਮਜਦੂਰੋ ਉੱਠੋ
ਹਰ ਸਵਾਲ ਸਰਕਾਰ ਨੂੰ ਪੁੱਛੋ
ਦਾਤੀਆਂ ਰੱਬੀਆ ਹਥੋੜੇ ਧਰਕੇ
ਲਾਮ ਬੰਦ ਤੁਸੀਂ ਸਭ ਨੂੰ ਕਰਕੇ
ਹੱਥਾਂ ਦੇ ਵਿੱਚ ਝੰਡੇ ਚੁੱਕੋ
ਹਰ ਸਵਾਲ ਸਰਕਾਰ ਨੂੰ ਪੁੱਛੋ
ਸਾਡੇ ਹਿੱਸੇ ਦੀ ਵਿਦਿਆ ਕਿੱਥੇ
ਕਿੱਥੇ ਆ ਰੁਜਗਾਰੀ
ਵੇਚ ਖਾਧੀਆਂ ਨੌਕਰੀਆ ਤੁਸੀਂ
ਸਾਨੂੰ ਦਿੱਤੀ ਬੇਰੁਜ਼ਗਾਰੀ
ਨੱਸਿਆਂ ਦੇ ਵਿੱਚ ਰੋਲ ਦਿੱਤੇ
ਸਾਰੇ ਟੱਬਰ ਉਤੋ
ਹਰ ਸਵਾਲ ਸਰਕਾਰ ਨੂੰ ਪੁੱਛੋ
ਚੰਗਾ ਭਵਿੱਖ ਜੇ ਚਾਹੁੰਦੇ ਤਾਂ
ਹੱਥ ਤੇ ਹੱਥ ਨਈ ਧਰਿਆ ਸਰਨਾ
ਆਪਣੇ ਹੱਕ ਲਈ ਆਪਾ ਨੂੰ ਹੀ
ਬੇਈਮਾਨਾਂ ਨਾਲ ਪੈਣਾ ਲੜਨਾ
ਇੱਕ ਦੂਜੇ ਦੀਆਂ ਬਾਹਵਾਂ ਬਣੀਏ
ਆਪਸ ਵਿੱਚ ਨਾ ਐਵੇਂ ਰੁੱਸੋ
ਹਰ ਸਵਾਲ ਸਰਕਾਰ ਨੂੰ ਪੁੱਛੋ
ਚੰਗਾ ਚੁਣੋਂ ਕੋਈ ਲੀਡਰ ਆਪਣਾ
ਗੁਰਮੀਤ ਦੀਆਂ ਨਾ ਕਰਿਓ ਰੀਸਾਂ
ਆਪਣੇ ਢਿੱਡ ਬੱਸ ਇਹਨਾਂ ਭਰਨੇ
ਖਾ ਤੁਹਾਡੇ ਬੱਚਿਆਂ ਦੀਆਂ ਫੀਸਾਂ
ਬਹੁਗਿਣਤੀ ਵਿੱਚ ਵੋਟ ਤੁਹਾਡੀ
ਵੋਟ ਦੀ ਕੀਮਤ ਕੀ ਆ ਦੱਸੋ
ਹਰ ਸਵਾਲ ਸਰਕਾਰ ਨੂੰ ਪੁੱਛੋ
ਗੁਰਮੀਤ ਡੁਮਾਣਾ
 ਲੋਹੀਆਂ ਖਾਸ (ਜਲੰਧਰ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइ.वी.एम. भरोसेमंद नहीं, मतपत्र से ही मतदान होना चाहिए
Next articleअब्दुल हकीम सिद्दीकी की याद में सम्मान समारोह एवं होली एवं ईद पर मुशायरा