ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਅਤੇ ਡਾ ਜਸਵਿੰਦਰ ਸਿੰਘ ਸਿਵਲ ਹਸਪਤਾਲ ਬੰਗਾ ਜੀ ਦੀ ਯੋਗ ਅਗਵਾਈ ਹੇਠ ਸਕੂਲਾਂ ਵਿੱਚ ਜਾਂ ਕੇ ਮਲੇਰੀਆ ਡੈਗੂ ਅਤੇ ਚਿਕਨਗੁਨੀਆ ਵਾਰੇ ਜਾਣਕਾਰੀ ਦਿੱਤੀ ਕਿਸੇ ਚੀਜ਼ ਵਿੱਚ ਪਾਣੀ ਨਾ ਖੜਾਂ ਹੋਵੇ, ਕੂਲਰ ਹਰ ਸ਼ੁਕਰਵਾਰ ਸੁੱਕਾ ਕੇ ਰੱਖਣਾ ,ਸਾਫ ਕਰਕੇ ਪਾਣੀ ਪਾਉਣਾ , ਛੱਤਾਂ ਉਪਰ ਵਾਧੂ ਸਮਾਨ ਜਿਵੇਂ ਟਾਇਰ , ਟੱਬ,ਮੱਘ ਅਤੇ ਬੋਤਲਾਂ ਨਹੀਂ ਸੁੱਟਣੀਆਂ ਚਾਹੀਦੀਆਂ, ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਕਰਨੇ ਚਾਹੀਦੇ ਹਨ, ਪਾਣੀ ਗਮਲਿਆਂ ਵਿੱਚ ਸਵੇਰ ਟਾਈਮ ਪਾਉਣਾ ਤਾਂ ਕਿ ਸਾਰਾ ਦਿਨ ਪਾਣੀ ਸੁੱਕ ਜਾਵੇ । ਕੱਪੜੇ ਨਾਲ ਪੂਰਾ ਸ਼ਰੀਰ ਢੱਕਿਆ ਹੋਇਆ ਹੋਣਾ ਚਾਹੀਦਾ ਹੈ, ਬੁਖ਼ਾਰ ਹੋਣ ਤੇ ਨੇੜੇ ਸੇਹਤ ਕੇਂਦਰ ਜਾਂ ਕੇ ਖ਼ੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜਿਸ ਵਿੱਚ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ, ਹਰਜਿੰਦਰ ਸਿੰਘ ਮੇਲ ਵਰਕਰ, ਬੋਰਡਿੰਗ ਚੈਕਰ, ਸਕੂਲ ਟੀਚਰ ਅਤੇ ਬੱਚੇ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly