|
- ਸਮਾਜ ਵੀਕਲੀ ਸਮਾਜ ਵਿੱਚ ਚੱਲ ਰਹੀ ਦਾਜ – ਦਹੇਜ ਦੀ ਪ੍ਰਥਾ, ਭਰੂਣ ਹੱਤਿਆ ਅਤੇ ਅਨਪੜਤਾ ਨੂੰ ਖਤਮ ਕਰਨਾ ਸਮੇ ਦੀ ਮੁੱਖ ਲੋੜ ਬਣ ਗਿਆ ਹੈ, ਕਿਉਂਕਿ ਇਹਨਾ ਤਿੰਨਾ ਜਾਨਿਕਿ ਦਾਜ – ਦਹੇਜ, ਭਰੂਣ ਹੱਤਿਆ ਅਤੇ ਅਨਪੜਤਾ ਕਰਕੇ ਹੀ ਸਮਾਜ ਹੋਰ ਪਾਸੇ ਨੂੰ ਤੁਰਿਆ ਜਾ ਰਿਹਾ ਹੈ, ਸਭ ਤੋ ਪਹਿਲਾ ਦੇਸ਼ ਅੰਦਰ ਹਰ ਇੱਕ ਨਾਗਰਿਕ ਨੂੰ ਪੜਾਉਣਾ ਲਾਜਮੀ ਹੈ, ਕਿਉਂਕਿ ਅਨਪੜਤਾ ਹੀ ਇਹਨਾਂ ਦੀ ਸਭ ਤੋ ਵੱਡੀ ਕਮਜੋਰੀ ਹੈ, ਫਿਰ ਦਾਜ – ਦਹੇਜ ਜਾਂ ਭਰੂਣ ਹੱਤਿਆ ਹੋਵੇ, ਇਸ ਦੀ ਮੁੱਢਲੀ ਜੜ੍ਹ ਅਨਪੜਤਾ ਹੈ, ਕਿਉਂਕਿ ਅਨਪੜ ਨਾਗਰਿਕ ਇੱਕ ਬੱਚੇ ਦੀ ਤਰਾ ਬਣ ਜਾਦਾ ਹੈ ਉਹ ਸਹੀ ਗਲਤ ਦੀ ਪਹਿਚਾਣ ਨਹੀ ਕਰ ਸਕਦਾ, ਉਹ ਸਿਰਫ ਸਲਾਹ ਮਸਵਰੇ ਨਾਲ ਚਲਦਾ ਹੈ, ਜੋ ਸਲਾਹ ਦਿੰਦੇ ਹਨ ਜਾਂ ਜਿਹਨਾ ਤੋ ਸਲਾਹ ਲੈ ਕੇ ਉਹ ਕੋਈ ਵੀ ਕੰਮ ਕਰਦਾ ਹੈ ਉਹ ਵੀ ਬਿਲਕੁਲ ਅਨਪੜ ਹੁੰਦੇ ਹਨ, ਜਿਸ ਦਾ ਅਸਰ ਅਗਲੀਆ ਪੀੜੀਆ ਤੇ ਪੈ ਜਾਂਦਾ ਹੈ, ਇਸ ਲਈ ਚੰਗਾ ਸਮਾਜ ਸਿਰਜਣ ਲਈ ਹਰ ਨਾਗਰਿਕ ਨੂੰ ਜਾਗੂਰਿਤ ਕਰਨਾ ਪੈਦਾ ਹੈ, ਕਿਉਂਕਿ ਇੱਕ ਪੜਿਆ ਲਿਖਿਆ ਨਾਗਰਿਕ ਹੀ ਕਿਸੇ ਦੇ ਸਮਝਾਇਆ ਸਮਝ ਸਕਦਾ ਹੈ, ਜੇਕਰ ਕਿਸੇ ਵੀ ਦੇਸ ਦੇ ਸਾਰੇ ਨਾਗਰਿਕ ਪੜੇ ਲਿਖੇ ਹੋਣ ਉਥੇ ਭਰੂਣ ਹੱਤਿਆ ਅਤੇ ਦਾਜ – ਦਹੇਜ ਵਰਗੀਆ ਲਾਹਨਤਾ ਘੱਟ ਹੀ ਜਨਮ ਲੈਦੀਆ ਹਨ, ਪੜੇ ਲਿਖੇ ਨਾਗਰਿਕ ਇੱਕ ਦੂਜੇ ਦੀ ਭਾਵਨਾਵਾ ਨੂੰ ਸਮਝਦੇ ਹੋਏ ਇਹੋ ਜਿਹੇ ਕਦਮ ਚੁੱਕਣ ਤੋ ਪਹਿਲਾ ਬਹੁਤ ਵਾਰ ਸੋਚਦੇ ਹਨ। ਅਨਪੜਤਾ ਦੇ ਖਤਮ ਹੋਣ ਤੋ ਬਾਅਦ ਹੀ ਸਮਾਜ ਦੇ ਕਲੱਬ ਜੋ ਲੋਕ ਭਲਾਈ ਦੇ ਕੰਮ ਕਰਦੇ ਅਤੇ ਹੋਰ ਜਿੰਨੀਆ ਵੀ ਜਥੇਬੰਦੀਆ ਇਹੋ ਜਿਹੇ ਕਾਰਜ ਕਰਦੀਆ ਹਨ, ਸਭ ਨੂੰ ਅੱਗੇ ਆ ਕੇ ਇਸ ਤਰ੍ਹਾਂ ਦੇ ਪਰੋਗਰਾਮ ਉਲੀਕੇ ਜਾਣ ਜਿਸ ਨਾਲ ਲੋਕਾਂ ਨੂੰ ਦਾਜ ਦਹੇਜ ਮੰਗਣ ਤੋ ਰੋਕਿਆ ਜਾ ਸਕਦਾ ਹੋਵੇ, ਜਦੋ ਸਮਾਜ ਵਿੱਚੋ ਦਾਹ ਦਹੇਜ ਦੀ ਪ੍ਰਥਾ ਨੂੰ ਕੁਝ ਢੱਲ ਪਾ ਲਈ ਜਾਦੀ ਹੈ ਤਾਂ ਭਰੂਣ ਹੱਤਿਆਵਾ ਦਾ ਘੱਟਣਾ ਸੰਭਵ ਹੈ, ਜਿਨ੍ਹਾ ਟਾਇਮ ਦਾਜ – ਦਹੇਜ ਦੀ ਪ੍ਰਥਾ ਨੂੰ ਨਹੀ ਰੋਕਿਆ ਜਾਦਾ, ਉਹਨਾਂ ਟਾਇਮ ਭਰੂਣ ਹੱਤਿਆਵਾ ਨੂੰ ਰੋਕਣਾ ਬਹੁਤ ਹੀ ਅਸੰਭਵ ਹੈ, ਹਰ ਨਾਗਰਿਕ ਨੂੰ ਪੜ੍ਹਾ ਕੇ ਉਸ ਵਿੱਚ ਸਮਝ ਪੈਦਾ ਕੀਤੀ ਜਾ ਸਕਦੀ ਹੈ ਕਿ ਦਾਹ – ਦਹੇਜ ਲੈਣਾ ਕਿੰਨੀ ਮਾੜੀ ਗੱਲ ਹੈ, ਜੇਕਰ ਵੇਖਿਆ ਜਾਵੇ ਤਾਂ ਸਾਡੇ ਪੁਰਖਿਆ ਸਮੇ ਦਾਜ ਦਹੇਜ ਦੀ ਪ੍ਰਥਾ ਨਹੀ ਹੁੰਦੀ ਸੀ, ਉਸ ਸਮੇ ਭਰੂਣ ਹੱਤਿਆਵਾ ਵੀ ਨਹੀ ਹੁੰਦੀਆ ਸਨ, ਜਦੋ ਦਾਜ – ਦਹੇਜ ਦੀ ਪ੍ਰਥਾ ਚੱਲੀ ਤਾਂ ਨਾਲ ਹੀ ਭਰੂਣ ਹੱਤਿਆ ਦਾ ਦੌਰ ਚੱਲ ਪਿਆ, ਦਾਜ ਦਹੇਜ ਦਾ ਸਿੱਧਾ ਸਿੱਧਾ ਅਸਰ ਸਾਡੀਆ ਆਉਣ ਵਾਲੀਆ ਪੀੜੀਆ ਤੇ ਪਵੇਗਾ, ਜਿਸ ਨਾਲ ਅਸੀ ਆਪਣੇ ਸਮਾਜ ਦੀ ਹੌਦ ਖਤਮ ਕਰ ਲਵਾਗੇ, ਜਦੋ ਅਸੀ ਖੁਦ ਹੀ ਨਾ ਅੱਗੇ ਵੱਧ ਸਕਦੇ ਹੋਏ, ਫਿਰ ਦਾਜ – ਦਹੇਜ ਦੇ ਰੂਪ ਵਿੱਚ ਲਈਆ ਦੋਲਤਾਂ ਸੋਹਰਤਾ ਕਿਸ ਕੰਮ ਦੀਆ ਹੋਣਗੀਆ, ਜੇਕਰ ਇਸੇ ਤਰ੍ਹਾ ਦਾਜ – ਦਹੇਜ ਦੀ ਪ੍ਰਥਾ ਚਲਦੀ ਰਹੀ ਤਾਂ ਉਹ ਦਿਨ ਵੀ ਦੂਰ ਨਹੀ ਜਦੋ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਹੋਰ ਘੱਟ ਜਾਵੇਗੀ, ਜਿਸ ਨਾਲ ਅਸੀ ਆਪਣੇ ਸਮਾਜ ਜਾਨਿ ਸਮਾਜ ਨੂੰ ਪ੍ਰਫੁਲਤ ਨਹੀ ਕਰ ਸਕਾਗੇ ਤੇ ਕੁਝ ਸਮੇ ਵਿੱਚ ਹੀ ਆਪਣੀ ਹੌਦ ਖਤਮ ਕਰ ਲਵਾਗੇ, ਇਸ ਲਈ ਭਰੂਣ ਹੱਤਿਆ ਅਤੇ ਦਾਜ ਦੀ ਲਾਹਨਤ ਨੂੰ ਰੋਕਣ ਲਈ ਹਰ ਨਾਗਰਿਕ ਦਾ ਪੜਿਆ ਲਿਖੀਆ ਹੋਣਾ ਜਰੂਰੀ ਹੈ।
ਲੇਖਕ ਤੇਜੀ ਢਿੱਲੋ
ਬੁਢਲਾਡਾ ਜ਼ਿਲ੍ਹਾ ਮਾਨਸਾ।
ਸਪੰਰਕ 99156-45003
|
|