ਕਿਸਾਨ ਮਜ਼ਦੂਰ ਏਕਤਾ ਮੋਰਚੇ ਦੀ ਇਤਿਹਾਸਕ ਜਿੱਤ ਤੇ ਕਰਵਾਇਆ ਧਦਿਆਲ ਚ ਸਮਾਗਮ

ਜਲੰਧਰ /ਆਦਮਪੁਰ/ ਸ਼ਾਮਚੁਰਾਸੀ, (ਕੁਲਦੀਪ ਚੂੰਬਰ )-(ਸਮਾਜਵੀਕਲੀ)
ਕਿਸਾਨ ਮਜ਼ਦੂਰ ਏਕਤਾ ਮੋਰਚੇ ਦੀ ਇਤਿਹਾਸਕ ਜਿੱਤ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਪਿੰਡ ਧੁਦਿਆਲ ਦੀ ਸਮੂਹ ਨਗਰ ਨਿਵਾਸੀਆਂ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।

ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਉਪਰੰਤ ਨਿਰਵੈਰ ਕਵੀਸ਼ਰੀ ਜਥੇ ਵਲੋਂ ਸਤਿਗੁਰੂ ਜੀ ਦੇ ਧੰਨਵਾਦ ਕਰਦਿਆਂ ਹੋਇਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਕਰੜੀ ਘਾਲ ਕਮਾਈ ਦੇ ਸਬੰਧ ਵਿੱਚ ਅਤੇ ਜੋ 700 ਤੋਂ ਵੱਧ ਸ਼ਹੀਦੀਆਂ ਹੋਈਆਂ। ਉਸ ਦੇ ਸਬੰਧ ਵਿੱਚ ਅਤੇ ਸਿਖਾਂ ਦੇ ਪੁਰਾਤਨ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਜਿੱਥੇ ਸਮੂਹ ਨਗਰ ਨਿਵਾਸੀਆਂ ਨੇ ਹਾਜ਼ਰੀ ਭਰੀ, ਉਥੇ ਭਾਰਤੀ ਕਿਸਾਨ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਫੰਗੂੜਾ ਜੀ, ਅਤੇ ਭਾਈ ਪਲਵਿੰਦਰ ਸਿੰਘ ਜੀ ਰਾਏ ਨੇ ਆਪਣੇ ਆਪਣੇ ਕਿਸਾਨ ਯੂਨੀਅਨ ਦੇ ਸਾਥੀਆਂ ਸਮੇਤ ਹਾਜ਼ਰੀ ਭਰੀ। ਸ਼ਹੀਦ ਅਰਸ਼ਪ੍ਰੀਤ ਸਿੰਘ ਜੀ ਪਿੰਡ ਬਡਾਲਾ ਦੇ ਮਾਤਾ ਜੀ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਸਾਰੇ ਕਿਸਾਨ ਭਰਾਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਹੀਦ ਭਾਈ ਅਰਸ਼ਪ੍ਰੀਤ ਸਿੰਘ ਜੀ ਦੇ ਮਾਤਾ ਜੀ ਨੂੰ ਸਿਰੋਪਾਓ, ਇਕ ਸ਼ਾਲ ਅਤੇ 2100 ਰੁਪਏ ਭੇਂਟ ਕੀਤੇ ਗਏ। ਅਖੀਰ ਵਿੱਚ ਸ੍ਰ ਗੁਰਵਿੰਦਰ ਸਿੰਘ ਜੀ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਨੇ ਸਾਰੇ ਸਮਾਗਮ ਦੀ ਬਹੁਤ ਤਾਰੀਫ਼ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਇਹ ਖੇਤੀ ਵਿਰੁੱਧ ਕਾਨੂੰਨ ਵਾਪਸ ਕਰਾਉਣ ਲਈ ਬਹੁਤ ਭਾਰੀ ਕੀਮਤ ਚੁਕਾਉਣੀ ਪਈ।

700 ਤੋਂ ਵੱਧ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਪਤਨੀਆਂ ਦੇ ਸ਼ਹੀਦੀ ਦਾ ਜਾਮ ਪੀ ਕੇ ਸਦਾ ਲਈ ਅਮਰ ਹੋ ਗਏ। ਸਾਰਿਆਂ ਦੀਆਂ ਕੁਰਬਾਨੀਆਂ ਅਤੇ ਕਰੋੜਾਂ ਅਰਦਾਸਾਂ ਸਦਕਾ ਇਹ ਮੋਰਚਾ ਫ਼ਤਿਹ ਹੋਇਆ ਹੈ। ਇਸ ਲਈ ਪ੍ਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਹੈ। ਉਨਾਂ ਕਿਹਾ ਕਿ ਢਾਢੀ ਅਤੇ ਕਵੀਸ਼ਰ ਕੌਮ ਵਿੱਚ ਸਮੇਂ ਸਮੇਂ ਜੋਸ਼ ਭਰਨ ਵਿੱਚ ਸਹਾਇਕ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਠੰਡੇ ਪਏ ਖੂਨ ਵਿੱਚ ਵੀ ਚੰਗਿਆੜੇ ਫੁੱਟ ਪੈਂਦੇ ਹਨ। ਉਹਨਾਂ ਵੱਲੋਂ ਪ੍ਰਬੰਧਕ ਕਮੇਟੀ ਦਾ, ਆਈਆਂ ਸੰਗਤਾਂ ਦਾ ਅਤੇ ਨਿਰਵੈਰ ਕਵੀਸ਼ਰੀ ਜਥੇ ਦਾ ਧੰਨਵਾਦ ਵੀ ਕੀਤਾ ਗਿਆ। ਪਿੰਡ ਦੇ ਸਾਰੇ ਮੋਹਤਬਰ ਸੱਜਣ, ਬੱਚੇ ਬਜ਼ੁਰਗ ਅਤੇ ਬੀਬੀਆਂ ਨੇ ਵੀ ਬੜੇ ਉਤਸ਼ਾਹ ਸਹਿਤ ਤਨ ਮਨ ਅਤੇ ਧਨ ਦੇ ਨਾਲ ਹਾਜ਼ਰੀ ਭਰੀ। ਸਾਰੇ ਸਮਾਗਮ ਦੌਰਾਨ ਚਾਹ ਪਕੌੜਿਆਂ ਅਤੇ ਲੱਡੂ ਸੰਗਤਾਂ ਨੂੰ ਛਕਾਏ ਗਏ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਦੂਸ਼ਣ
Next articleਸਿਰਜਣਾ ਕੇਂਦਰ ਵੱਲੋਂ ਜਰਮਨ ਦੇ ਰਾਜ-ਕਵੀ ਰਾਜਵਿੰਦਰ ਸਿੰਘ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ