ਸ਼ਾਮ ਸੰਧੂਰੀ

ਡਾ ਮੇਹਰ ਮਾਣਕ

(ਸਮਾਜ ਵੀਕਲੀ)

 

ਅੱਜ ਸੰਧੂਰੀ ਸ਼ਾਮ ਸੀ ਰੋਈ
ਧੁਰ ਅੰਦਰ ਤੱਕ ਬੁੱਝ ਗਿਆ ਕੋਈ।

ਕੌਣ ਡਸ ‌ਗਿਆ ਨੂਰ ਨਰਗਸੀ
ਰਹਿੰਦੀ ਖੂੰਹਦੀ ਕਿਰਨ ਹਰ ਕੋਹੀ।

ਨੀਰ ਅਰਸ਼ਾਂ ਨੂੰ ਛੂਹ ਸੀ ਤੁਰਿਆ
ਭਾਵੇਂ ਪੁੱਜ ਕੇ ਪਲਕ ਸੀ ਢੋਹੀ।

ਸੁੰਨ ਹੋ ਗਿਆ ਚਾਰ ਚੁਫੇਰਾ
ਲਬਾਂ ਨੇ ਗੁੱਝੀ ਪੀੜ ਲਕੋਈ।

ਦਿੱਨ ਰਾਤ ਦਾ ਵਿੱਚ ਵਿਚਾਲਾ
ਸਿਰ ਸਾਲੂ ਦੇ ਰੱਤ ਹੈ ਚੋਈ।

ਬੋਝਲ ਹੋਈਆਂ ਚੁੰਨੀਂ ਦੀਆਂ ਕੋਰਾਂ
ਮਿਰਗਣੀ ਨਜ਼ਰ ਸੀ ਕਿਸੇ ਪਰੋਈ।

ਸੰਦਲੀ ਸਾਹਾਂ ਦਾ ਜੰਗਲ ਸੜਿਆ
ਜਦ ਅੰਬਰ ਨੂੰ ਅੱਗ ਦਾ ਛੋਹੀ।

ਕਾਲਖਾਂ ਰਲ਼ ਗਈ ਰੱਤ ਸੱਧਰਾਂ ਦੀ
ਸਾਥੋਂ ਸੱਜਣਾ ਨਾ ਜਾਵੇ ਧੋਈ।

ਇਸ ਖੱਟੀ ‘ਚੋਂ ਕੀ ਖੱਟਿਆ ਸੱਜਣਾ
ਖਾਲੀ ਪੱਲਾ ਤੇ ਮੈਂ ਵੀ‌ ਓਹੀ।

ਡਾ ਮੇਹਰ ਮਾਣਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੰਗ ਬਦਲਦੇ ( ਕਾਵਿ ਵਿਅੰਗ )
Next articleਚਿੜੀ