HOME ਸਰੀ ਚ ਸਾਂਝ ਮੇਲਾ 5 – 6ਸਤੰਬਰ ਨੂੰ

ਸਰੀ ਚ ਸਾਂਝ ਮੇਲਾ 5 – 6ਸਤੰਬਰ ਨੂੰ

4

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ)– ਸਾਂਝ ਫਾਊਂਡੇਸ਼ਨ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 5 ਅਤੇ 6 ਸਤੰਬਰ ਨੂੰ ਸਰੀ ਸਥਿਤ ਸਿਵਕ ਪਲਾਜਾ ਚ ਸਾਂਝ ਮੇਲਾ 2025 ਆਯੋਜਿਤ ਕਰਵਾਇਆ ਜਾ ਰਿਹਾ ਹੈ।| ਉੱਘੀ ਟੀਵੀ ਹੋਸਟ ਬਲਜਿੰਦਰ ਕੌਰ ਵੱਲੋਂ ਸਾਂਝੀ ਕੀਤੀ ਗਈ ਉਕਤ ਜਾਣਕਾਰੀ ਮੁਤਾਬਕ 5 ਸਤੰਬਰ ਨੂੰ ਸ਼ਾਮੀ 5 ਵਜੇ ਤੋਂ ਰਾਤੀ 10 ਵਜੇ ਤੱਕ ਅਤੇ 6 ਸਤੰਬਰ ਨੂੰ ਦੁਪਹਿਰੇ 12 ਵਜੇ ਤੋਂ ਰਾਤ 9 ਵਜੇ ਤੱਕ ਕਰਵਾਏ ਜਾਣ ਵਾਲੇ ਇਸ ਇਸ ਮੇਲੇ ਚ ਇੱਕ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਜਿਸ ਉਘੇ ਕਲਾਕਾਰ ਵਰਿੰਦਰ ਵਿੱਕੀ ,ਕੌਰ ਮਨਦੀਪ , ਰੋਬਿਨ ਸੰਧੂ ,ਦੀਪ ਧਾਲੀਵਾਲ, ਲਾਡੀ ਡਾਂਗੋ ਅਤੇ ਕਰਮ ਸੰਧੂ ਆਦਿ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾਈ ਜਾਵੇਗੀ। ਇਸ ਤੋਂ ਇਲਾਵਾ ਇਸ ਮੇਲੇ ਚ 12 ਹੋਰਨਾਂ ਵੱਖ-ਵੱਖ ਕਮਿਊਨਿਟੀ ਨਾਲ ਸੰਬੰਧਿਤ ਕਲਾਕਾਰਾਂ ਵੱਲੋਂ ਵੀ ਆਪੋ ਆਪਣੇ ਫਨ ਦਾ ਮੁਜਾਹਰਾ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ।ਇਸ ਮੌਕੇ ਤੇ ਘਰੇਲੂ ਸਾਮਾਨ ਦੇ ਡਰਾਅ ਵੀ ਕੱਢੇ ਜਾਣਗੇ ਅਖੀਰ ਚ ਉਨਾ ਇਹ ਵੀ ਦੱਸਿਆ ਕਿ ਇਸ ਮੇਲੇ ਚ ਮਹਿੰਦੀ ਸਜਾਉਣ ਦਾ ਵੀ ਬੂਥ ਲਗਾਇਆ ਜਾਵੇਗਾ। ਅਤੇ ਇਸ ਮੇਲੇ ਦੀ ਐਂਟਰੀ ਬਿਲਕੁਲ ਫਰੀ ਹੈ ਉਨਾਂ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਇਸ ਮੇਲੇ ਚ ਸ਼ਾਮਿਲ ਹੋ ਕਿ ਆਨੰਦ ਮਾਨਣ ਦਾ ਖੁੱਲਾ ਸੱਦਾ ਵੀ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬੁੱਧ ਚਿੰਤਨ / ਬੁੱਧ ਸਿੰਘ ਨੀਲੋਂ
Next articleਡਿਪਟੀ ਕਮਿਸ਼ਨਰ ਨੇ ਬੇਲਾ ਤਾਜੋਵਾਲ, ਤਾਜੇਵਾਲ-ਮੰਡਾਲਾ ਅਤੇ ਧੈਂਗੜਪੁਰ ਬੰਨ੍ਹ ਦਾ ਲਿਆ ਜਾਇਜ਼ਾ, ਕਿਹਾ ਜ਼ਿਲ੍ਹੇ ‘ਚ ਬੰਨ੍ਹਾਂ ਦੀ ਸਥਿਤੀ ਕੰਟਰੋਲ ਹੇਠ