(ਸਮਾਜ ਵੀਕਲੀ)
ਧਰਤੀ ਦੀ ਤਪਸ਼ ਮਿਟਾਵੇ ,
ਸਾਵਣ ਉਹ ਝੜੀਆਂ ਲਾਵੇ।
ਕਾਲੀ ਘਟਾ ਬਦਲੀ ਛਾਵੇ,
ਠੰਢੇ ਜਿਹੇ ਬੁੱਲੇ ਆਵੇ।
ਮੋਰ ਵੀ ਪਹਿਲਾਂ ਪਾਵੇ,
ਕੋਇਲ ਵੀ ਗੀਤ ਸੁਣਾਵੇ।
ਸਾਵਣ ਦੀਆਂ ਲੱਗੀਆਂ ਝੜੀਆਂ……
ਸਾਲਾਂ ਦਾ ਵਿੱਛੜਿਆ ਮਾਹੀ,
ਮਿਲਨੇ ਨੂੰ ਕਦੇ ਨਾ ਆਵੇ
ਉੱਤੋਂ ਇਹ ਸਾਵਣ ਭੈੜਾ,
ਬਿਰਹਨ ਸੀਨੇ ਅੱਗ ਲਾਵੇ
ਬਿਰਹਾ ਵਿੱਚ ਬੈਠੀ ਸੋਹਣੀ,
ਤੀਆਂ ਦੱਸ ਕਿਵੇਂ ਮਨਾਵੇ?
ਸਾਵਣ ਦੀਆਂ ਲੱਗੀਆਂ ਝੜੀਆਂ……..
ਮਹਿੰਦੀ ਸੋਹਣੇ ਹੱਥੀਂ ਲਾਵੇ,
ਵੀਣੀ ਸੂਹੇ ਚੂੜੇ ਪਾਵੇ।
ਭੈਣਾਂ ਤੇ ਭਾਬੀਆਂ ਮਿਲ ਕੇ,
ਗਿੱਧੇ ਤੇ ਭੰਗੜੇ ਪਾਵੇ।
ਮੁਟਿਆਰਾਂ ਸਭ ਕੱਠੀਆਂ ਹੋ ਕੇ,
ਇਕ ਦੂਜੀ ਨੂੰ ਪੀਂਘ ਝੁਲਾਵੇ।
ਸਾਵਣ ਦੀਆਂ ਲੱਗੀਆਂ ਝੜੀਆਂ……..
ਸਾਵਣ ਉਹ ਮਹੀਨਾ ਆਵੇ,
ਰੁੱਤਾਂ ਦੀ ਰਾਣੀ ਜੋ ਕਹਾਵੇ।
ਸਾਂਝੇ ਲੋਕੀਂ ਚੁੱਲ੍ਹੇ ਲਾਵੇ,
ਪੂੜੇ ਤੇ ਖੀਰ ਬਣਾਵੇ।
ਛਮ ਛਮ ਵਰ੍ਹਦਾ ਇਹ ਸਾਵਣ,
ਗਰਮੀ ਨੂੰ ਦੂਰ ਭਜਾਵੇ ।
ਸਾਵਣ ਦੀਆਂ ਲੱਗੀਆਂ ਝੜੀਆਂ ……..
ਆਨੰਦਪੁਰ ਸਾਹਿਬ ।
(9417238999)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly