ਭਾਵੇਂ ਮੰਜ਼ਲ ਦੇ ਰਸਤੇ ‘ਚ

(ਸਮਾਜ ਵੀਕਲੀ)

ਭਾਵੇਂ ਮੰਜ਼ਲ ਦੇ ਰਸਤੇ ’ਚ ਗੂੜ੍ਹਾ ਹਨੇਰਾ ਦਿਸੇ ,
ਇਸ ਨੂੰ ਪਾਣੇ ਲਈ ਫਿਰ ਵੀ ਦਿਲ ਕਾਹਲਾ ਮੇਰਾ ਦਿਸੇ ।

ਜ਼ਿੰਦਗੀ ਫਿਰ ਵੀ ਕੱਟਾਂਗਾ ਮੈਂ ਮੁਸਕਾ ਕੇ ਦੋਸਤੋ ,
ਭਾਵੇਂ ਇਸ ਵਿੱਚ ਥਾਂ ਪਰ ਥਾਂ ਦੁੱਖਾਂ ਦਾ ਡੇਰਾ ਦਿਸੇ ।

ਗ਼ਮ ਦੇ ਕਾਲੇ ਫਨੀਅਰ ਨੂੰ ਇਹ ਕੀਲਣਾ ਚਾਹਵੇ ,
ਬਹੁਤ ਹੀ ਹੌਸਲੇ ਵਾਲਾ ਦਿਲ ਦਾ ਸਪੇਰਾ ਦਿਸੇ ।

ਪੱਕਿਆਂ ਵਿੱਚ ਕਿਸੇ ਦਿਨ ਉਹ ਵੀ ਵਸਣਗੇ ਦੋਸਤੋ ,
ਅੱਜ ਜਿਹਨਾਂ ਦਾ ਫੁਟ ਪਾਥਾਂ ਉੱਤੇ ਵਸੇਰਾ ਦਿਸੇ ।

ਵਤਨ ਦੇ ਨੌਜਵਾਂ ਲੜਨ ਬੰਨ੍ਹ ਕੇ ਸਿਰਾਂ ਤੇ ਕਫਨ ,
ਵਤਨ ਦਾ ਵਤਨ ਚੋਂ ਖਤਮ ਹੁੰਦਾ ਲੁਟੇਰਾ ਦਿਸੇ ।

 

 

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋ ਖੜੇ ਨੇ ਮੇਰੀਆਂ ਰਾਹਵਾਂ ਵਿੱਚ
Next articleਜੋ ਕੁਝ ਵੀ ਕਹਿਣਾ