(ਸਮਾਜ ਵੀਕਲੀ)
ਇੱਕ ਵੰਡ ਕਾਣੀ ਸੰਤਾਲ਼ੀ ਦੀ
ਦੇ ਦੂਜਾ ਦਰਦ ਚੁਰਾਸੀ ਦਾ
ਮੇਰੀ ਅੱਖਾਂ ਸਾਹਵੇਂ ਆ ਜਾਂਦਾ
ਉਹ ਮੰਜਰ ਜਦ ਬਦਮਾਸ਼ੀ ਦਾ
ਸਾਨੂੰ ਦਿੱਤੇ ਜਖਮ ਬਥੇਰੇ ਨੇ ਕੁਝ ਕਾਲ਼ੇ ਕੁਝ ਫਰੰਗੀਆਂ ਨੇ
ਚੁੱਪ ਰਹਿਕੇ ਵੀ ਹੁਣ ਸਰਦਾ ਨਾ,ਸੱਚ ਬੋਲਣ ਤੇ ਪਾਬੰਦੀਆਂ ਨੇ
ਜਦ ਅਪਣੇ ਗ਼ਦਰ ਮਚਾ ਦੇਵਣ
ਗੱਲ ਛੇੜ ਨਾ ਫੇਰ ਗਦਾਰਾਂ ਦੀ
ਏਥੇ ਨੀਤ ਨੋਟਾਂ ਵਿੱਚ ਰਹਿੰਦੀ ਏ
ਕੁਝ ਫ਼ਿਲਮੀ ਜੇ ਕਲਾਕਾਰਾਂ ਦੀ
ਕਰ ਨਕਲਾਂ ਧੋਖਾ ਦਿੱਤਾ ਏ ਸਾਡੀ ਪੱਗ ਦਾ ਸਾਡੇ ਸੰਗੀਆਂ ਨੇ
ਚੁੱਪ ਰਹਿਕੇ ਵੀ ਹੁਣ ਸਰਦਾ ਨਾ ਸੱਚ ਬੋਲਣ ਤੇ ਪਾਬੰਦੀਆਂ ਨੇ
ਕਿਉਂ ਫੁੱਟ ਸਾਡੇ ਵਿੱਚ ਪਾਉਂਦੇ ਹੋ
ਸਾਡਾ ਸਾਂਝਾ ਭਾਈਚਾਰਾ ਏ
ਤੈਨੂੰ ਸਿੱਖਾ ਹਿੰਦੂ ਮੁਸਲਿਮ ਵੀ ਬਈ
ਜਾਨੋਂ ਵਧਕੇ ਪਿਆਰਾ ਏ
ਮੇਰੇ ਮੁਲਕ ਨੂੰ ਖਾ ਲਿਆ ਓ ਲੋਕੋ ਪਰ ਨੀਤਾਂ ਕੁਝ ਹੁਣ ਗੰਦੀਆਂ ਨੇ
ਚੁੱਪ ਰਹਿਕੇ ਵੀ ਹੁਣ ਸਰਦਾ ਨਾ ਸੱਚ ਬੋਲਣ ਤੇ ਪਾਬੰਦੀਆਂ ਨੇ
ਕਿਉਂ ਕਾਗਜਾਂ ਦੇ ਵਿਚ ਵੇਚ ਗਏ
ਮਾੜੇ ਦੀਆਂ ਦੱਸ ਤਕਦੀਰਾਂ ਨੂੰ
ਕੱਲਾ ਵੇਚਿਆ ਧੰਨਿਆਂ ਮੁਲਕ ਨਹੀਂ
ਠੱਗ ਵੇਚ ਗਏ ਜਮੀਰਾਂ ਨੂੰ
ਪੈਸਾ ਹੀ ਰੱਬ ਬਣਾ ਲਿਆ ਕੁਝ ਮਤਲਬ ਵਾਲ਼ੇ ਢੰਗੀਆਂ ਨੇ
ਚੁੱਪ ਰਹਿਕੇ ਵੀ ਹੁਣ ਸਰਦਾ ਨਾ ਸੱਚ ਬੋਲਣ ਤੇ ਪਾਬੰਦੀਆਂ ਨੇ
ਧੰਨਾ ਧਾਲੀਵਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly