(ਸਮਾਜ ਵੀਕਲੀ)
ਖ਼ੁਸ਼ੀਆਂ ਵਿੱਚ ਨਾਲ਼ ਸਦਾ,
ਹਉਂਕੇ ਵੀ ਗਿਣ ਲੈਂਦਾ ਏ।
ਮੇਰਾ ਜੋ ਮਾਹੀਂ ਸੋਹਣਾ,
ਦੁੱਖਾਂ ਨੂੰ ਮਿਣ ਲੈਂਦਾ ਏ।
ਖ਼ੁਸ਼ੀਆਂ ਵਿੱਚ…..
ਔਖਾ ਹੈ ਜਿਉਣਾ ਜੇਕਰ,
ਹਮਸਾਇਆ ਹੋਵੇ ਨਾ।
ਹਾਸਿਆਂ ਵਿੱਚ ਹੱਸੇ ਤੇ,
ਰੋਣਿਆਂ ਵਿੱਚ ਰੋਵੇ ਨਾ।
ਮੇਰਾ ਕੱਦ ਉੱਚਾ ਕਰਨ ਲਈ,
ਉਹ ਹੱਥਾਂ ਨੂੰ ਚਿਣ ਲੈਂਦਾ ਏ।
ਖ਼ੁਸ਼ੀਆਂ ਵਿੱਚ…..
ਜੀਵਨ ਤਾਂ ਸਭਨੇ ਜੀਅ ਕੇ,
ਇੱਕ ਦਿਨ ਤੁਰ ਜਾਣਾ ਹੈ।
ਕਦੇ ਨਾ ਕਦੇ ਤਾਂ ਕਹਿੰਦੇ,
ਹਰ ਇੱਕ ਨੇ ਮਰ ਜਾਣਾ ਹੈ।
ਰੱਬ ਦਾ ‘ਮਨਜੀਤ’ ਸ਼ੁਕਰ ਕਰੇ ਜੋ,
‘ਤਾਰ ਉਹ ਸਾਰੇ ਰਿਣ ਲੈਂਦਾ ਏ।
ਖ਼ੁਸ਼ੀਆਂ ਵਿੱਚ…..
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly