ਦੁਨੀਆ ਤੋ ਜਾਣ ਦੇ ਬਾਅਦ ਵੀ ਸਾਡੀਆਂ ਅੱਖਾਂ ਇਹ ਰੰਗਲਾ ਜਹਾਨ ਦੇਖਦੀਆਂ ਰਹਿਣੀਆਂ ਚਾਹੀਦੀਆਂ ਹਨ : ਅਵਤਾਰ ਭੇਖੋਵਾਲ

ਅਵਤਾਰ ਭੇਖੋਵਾਲ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਸਾਰੇ ਦਾਨਾ ਵਿਚੋਂ ਨੇਤਰਦਾਨ ਹੀ  ਮਾਤਰ ਇਸ ਤਰ੍ਹਾਂ ਦਾ ਦਾਨ ਹੈ ਜੋ ਵਿਅਕਤੀ ਨੂੰ ਸੰਸਾਰ ਤੋਂ ਚਲੇ ਜਾਣ ਦੇ ਬਾਅਦ ਹੀ ਕਰਨਾ ਹੁੰਦਾ ਹੈ।ਕਿਉਂਕਿ ਜਿਉਂਦੇ ਜੀਅ ਅਸੀਂ ਜਿਥੇ ਇਸ ਸੋਹਣੇ ਸੰਸਾਰ ਨੂੰ ਦੇਖਦੇ ਹਾਂ, ਉਥੇ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਕਿਸੇ ਲਈ ਇੱਕ ਵਰਦਾਨ ਬਣਦੀਆਂ ਹਨ। ਇਸ ਲਈ ਨੇਤਰਦਾਨ ਕਰਕੇ ਆਪਣੇ ਜਾਣ ਤੋਂ ਬਾਅਦ ਵੀ ਆਪਣੀਆਂ ਅੱਖਾਂ ਨੂੰ ਜ਼ਿੰਦਾ ਰੱਖੋ ਤਾਂਕਿ ਉਹ ਕਿਸੇ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਕਰ ਸਕਣ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਜ਼ਦੀਕੀ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੇਖੋਵਾਲ ਨੇ ਸਾਡੇ ਪੱਤਰਕਾਰ ਨਾਲ ਕੀਤਾ ਉਹਨਾਂ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਨੇਤਰਦਾਨ ਸਹੁੰ  ਪੱਤਰ ਭਰਨ  ਲਈ ਵੱਧ ਤੋਂ ਵੱਧ  ਅੱਗੇ ਆਉਣ ਅਤੇ ਆਪਣੇ ਜਾਣ-ਪਹਿਚਾਣ ਵਾਲਿਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ।
ਉਨਾਂ ਹੋਰ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਅੱਖਾਂ ਦਾਨ ਲੈਣ ਦੀ ਪ੍ਰਕਿਰਿਆ ਨੂੰ ਕੇਵਲ 15-20 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਇਸ ਨਾਲ ਚਿਹਰੇ ਤੇ ਕੋਈ ਫਰਕ ਵੀ ਨਹੀਂ ਪੈਂਦਾ।
ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਸੰਸਾਰਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਮਿੱਟੀ ਵਿੱਚ ਮਿਲਾਉਣਾ ਹੈ ਜਾਂ ਕਿ ਦੋ ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕਰਨਾ ਹੈ। ਉਹਨਾਂ ਕਿਹਾ ਕਿ   ਇਸ ਲਈ ਸਾਨੂੰ ਇਸ ਪੁੰਨ ਦੇ ਕੰਮ ਦਾ ਭਾਗੀ ਬਣਨਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਠੱਕਰਵਾਲ ਦੇ ਉਘੇ ਸਮਾਜ ਸੇਵਕ ਕਾਬਲ ਸਿੰਘ ਖਹਿਰਾ ਨੂੰ ਨਵ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
Next articleਨਿਰੰਕਾਰੀ ਸਤਿਗੁਰੂ ਮਾਤਾ ਜੀ ਦਾ ਆਗਮਨ ਅੱਜ਼ ਸੈਕਟਰ 34, ਚੰਡੀਗੜ੍ਹ ਵਿਖੇ ਹੋਵੇਗਾ : ਨਿਰੰਕਾਰੀ ਸੰਤ ਸਮਾਗਮ