ਯੂਰੋਪੀਅਨ ਯੂਨੀਅਨ ਵੱਲੋਂ ਰੂਸ ’ਤੇ ਪਾਬੰਦੀਆਂ ਦੀ ਯੋਜਨਾ ਦਾ ਐਲਾਨ

ਬ੍ਰਸਲਜ਼ (ਸਮਾਜ ਵੀਕਲੀ):  ਯੂਰੋਪੀਅਨ ਯੂਨੀਅਨ ਨੇ ਰੂਸ ਉਤੇ ਪਾਬੰਦੀ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਰੂਸੀ ਅਧਿਕਾਰੀਆਂ ਤੇ ਰੂਸ ਦੇ ਫ਼ੌਜੀ ਬਲਾਂ ਨੂੰ ਵਿੱਤ ਮੁਹੱਈਆ ਕਰਾਉਣ ਵਾਲੀਆਂ ਬੈਂਕਾਂ ਨੂੰ ਪਾਬੰਦੀਆਂ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਯੂਰੋਪੀਅਨ ਯੂਨੀਅਨ ਤੇ ਵਿੱਤੀ ਬਾਜ਼ਾਰਾਂ ਤੱਕ ਰੂਸ ਦੀ ਪਹੁੰਚ ਸੀਮਤ ਕਰਨ ਦੇ ਹੁਕਮ ਜਾਰੀ ਹੋਣ ਦੀ ਵੀ ਸੰਭਾਵਨਾ ਹੈ। ਯੂੂਨੀਅਨ ਨੇ ਕਿਹਾ ਕਿ ਇਹ ਪਾਬੰਦੀਆਂ ਉਨ੍ਹਾਂ ਵੱਲ ਸੇਧਿਤ ਹਨ ਜਿਨ੍ਹਾਂ, ‘ਯੂਕਰੇਨ ਵਿਚ ਬਾਗ਼ੀਆਂ ਦੇ ਕਬਜ਼ੇ ਹੇਠਲੇ ਖੇਤਰਾਂ ਨੂੰ ਮਾਨਤਾ ਦੇਣ ਦਾ ਗ਼ੈਰਕਾਨੂੰਨੀ ਫ਼ੈਸਲਾ ਲਿਆ ਹੈ।’ ਹਾਲਾਂਕਿ ਯੂਰੋਪੀਅਨ ਯੂਨੀਅਨ ਨੇ ਰੂਸ ਦਾ ਨਾਂ ਨਹੀਂ ਲਿਆ। ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੌਨ ਡੇਰ ਲਿਯਨ ਨੇ ਕਿਹਾ ਕਿ ਯੂਰੋਪ ਵਪਾਰਕ ਲੈਣ-ਦੇਣ ਵੀ ਬੰਦ ਕਰੇਗਾ। ਬਰਤਾਨੀਆ ਨੇ ਵਲਾਦੀਮੀਰ ਪੂਤਿਨ ਦੇ ਨੇੜਲੇ ਦੋ ਅਰਬਪਤੀਆਂ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਲਾਮਤੀ ਕੌਂਸਲ ’ਚ ਰੂਸੀ ਕਾਰਵਾਈ ਦਾ ਵਿਰੋਧ, ਰੂਸ ਵੱਲੋਂ ਆਪਣਾ ਬਚਾਅ
Next articleਚੰਡੀਗੜ੍ਹ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਬਲੈਕਆਊਟ