ਈ ਟੀ ਟੀ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਹੋਈ

ਕੈਪਸ਼ਨ-ਪਟਿਆਲੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਨੌਕਰੀ ਦੀ ਮੰਗ ਦੌਰਾਨ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ਦੱਦ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਤੇ ਨਾਰੇੇੇਬਾਜੀ ਕਰਦੇ ਹੋਏ ਈ ਟੀ ਟੀ ਅਧਿਆਪਕ ਯੂਨੀਅਨ ਦੇ ਆਗੂ

ਕੱਚੇ ਅਧਿਆਪਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਪੱਕਾ ਕਰੇ ਸਰਕਾਰ – ਰਛਪਾਲ ਵੜੈਚ

ਕਪੂਰਥਲਾ (ਸਮਾਜ ਵੀਕਲੀ) (ਮੱਲ੍ਹੀ)- ਈ ਟੀ ਟੀ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਰਛਪਾਲ ਸਿੰਘ ਵੜੈਚ,ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਲਖਵਿੰਦਰ ਸਿੰਘ ਟਿੱਬਾ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਆਦਿ ਨੇ ਸਾਂਝੇ ਤੌਰ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਕਰੀਬਨ 15-18 ਸਾਲ ਤੋਂ ਸਿੱਖਿਆ ਵਿਭਾਗ ਲਈ ਮੁਲਾਜ਼ਮ ਕੱਚੇ ਤੌਰ ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਵਿਚ ਐੱਸ ਟੀ ਆਰ, ਸਿੱਖਿਆ ਪ੍ਰੋਵਾਈਡਰ, ਆਈ ਈ ਵਲੰਟੀਅਰ , ਈ ਜੀ ਐਸ ਵਲੰਟੀਅਰ ਆਦਿ ਹਨ, ਨੂੰ ਬਿਨਾਂ ਕਿਸੇ ਦੇਰੀ ਦੇ ਪੱਕਿਆਂ ਕੀਤਾ ਜਾਵੇ । ਇਕ ਪਾਸੇ ਸਰਕਾਰ ਪੂਰੇ ਭਾਰਤ ਵਿੱਚ ਮਾਣ ਕਰ ਰਹੀ ਹੈ, ਕਿ ਸਿੱਖਿਆ ਪੱਖੋਂ ਸੂਬਾ ਮੋਹਰੀ ਹੈ।

ਪਰ ਦੂਸਰੇ ਪਾਸੇ ਮਾਣ ਦਿਵਾਉਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਨਾ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਸਿੱਖਿਆ ਦਫਤਰ ਮੁਹਾਲੀ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਵੀ ਹਮਾਇਤ ਕਰਦਿਆਂ ਸਮੂਹ ਆਗੂਆਂ ਨੇ ਕਿਹਾ ਕਿ ਸਰਕਾਰ ਤੁਰੰਤ ਕੱਚੇ ਮੁਲਾਜ਼ਮਾਂ ਨਾਲ ਰਾਬਤਾ ਕਾਇਮ ਕਰੇ ਤੇ ਉਨ੍ਹਾਂ ਦੀਆਂ ਸਾਰੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ ਤਾਂ ਕਿ ਸੂਬੇ ਦਾ ਦੇਸ਼ ਵਿਚ ਮਾਣ ਵਧਾਉਣ ਵਾਲੇ ਅਧਿਆਪਕ ਵੀ ਪੱਕੇ ਹੋ ਕੇ ਪੂਰੀ ਤਨਖਾਹ ਲੈ ਕੇ ਮਾਣ ਮਹਿਸੂਸ ਕਰਨ। ਜੇਕਰ ਸਰਕਾਰ ਨੇ ਕੱਚੇ ਅਧਿਆਪਕ ਪੱਕੇ ਨਾ ਕੀਤੇ ਤਾਂ ਈ ਟੀ ਟੀ ਯੂਨੀਅਨ ਪੰਜਾਬ ਪੱਧਰ ਤੇ ਇਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸਰਕਾਰ ਵਿਰੁੱਧ ਸੰਘਰਸ਼ ਵਿਚ ਡਟੇਗਾ ।

ਇਸ ਦੌਰਾਨ ਸਰਕਾਰ ਦੁਆਰਾ ਪਟਿਆਲੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਨੌਕਰੀ ਦੀ ਮੰਗ ਦੌਰਾਨ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ਦੱਦ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਤੇ ਨਾਰੇੇੇਬਾਜੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਲਖਵਿੰਦਰ ਸਿੰਘ ਟਿੱਬਾ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਸੁਖਵਿੰਦਰ ਸਿੰਘ ਕਾਲੇਵਾਲ,ਅਵਤਾਰ ਸਿੰਘ ਹੈਬਤਪੁਰ,ਤੇਜਿੰਦਰ ਸਿੰਘ, ਮਨਜਿੰਦਰ ਸਿੰਘ, ਯਾਦਵਿੰਦਰ ਸਿੰਘ, ਯੋਗੇਸ਼ ਸ਼ੌਰੀ,ਅਮਨਦੀਪ ਸਿੰਘ ਖਿੰਡਾ, ਸਰਬਜੀਤ ਸਿੰਘ ਭਗਤਪੁਰ, ਰੇਸ਼ਮ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਸਰਕਾਰੀ ਸਕੂਲਾਂ ਦਾ ਸੱਚ ਤੇ ਕੱਚ
Next articleਹੋਟਲ ਗ੍ਰੈਂਡ ਕਿੰਗ ਦੇ ਮਾਲਕ ਨਾਨਕਪੁਰ ਨੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਸ਼ਰੇਆਮ ਗੁੰਡਾਗਰਦੀ ਤੇ ਧੱਕੇਸ਼ਾਹੀ ਕਰਨ ਦੇ ਲਗਾਏ ਦੋਸ਼