ਈ ਟੀ ਟੀ ਅਧਿਆਪਕ ਯੂਨੀਅਨ ਨੇ ਸਾਬਕਾ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦੇ ਫੈਸਲੇ ਦੀ ਕੀਤੀ ਸ਼ਲਾਘਾ

ਆਪਣੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਸੰਬੰਧੀ ਆਪ ਦੀ ਪੰਜਾਬ ਵਿਚਲੀ ਸਰਕਾਰ ਵੀ ਇਸ ਸੰਬੰਧੀ ਜਲਦ ਫੈਸਲਾ ਲਵੇ- ਰਛਪਾਲ ਵੜੈਚ
ਕਪੂਰਥਲਾ (ਕੌੜਾ)- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ  ਵੱਲੋਂ ਸਾਬਕਾ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦਾ ਫੈਸਲਾ ਬਹੁਤ ਸ਼ਲਾਘਾਯੋਗ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਈ ਟੀ ਟੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਈ ਟੀ ਟੀ ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕੀਤਾ। ਮਨਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਬੂਟਾ ਸਿੰਘ ਬਰਨਾਲਾ ,ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ, ਅਨੂਪ ਸ਼ਰਮਾ ਪਟਿਆਲਾ, ਬੇਅੰਤ ਸਿੰਘ ਭੱਦਮਾ ਜਲੰਧਰ, ਗੁਰਪਾਲ ਸਿੰਘ, ਸੰਦੀਪ ਸਿੰਘ, ਪਵਨਦੀਪ ਸਿੰਘ ,ਰਮੇਸ਼ ਕੁਮਾਰ ,ਮਲਕੀਤ ਕੱਟੂ ,ਪਰਮਜੀਤ ਭਾਟੀਆ ,ਮਹਿੰਦਰਪਾਲ ਬਰਨਾਲਾ ,ਯਾਦਵਿੰਦਰ ਸਿੰਘ ਕਪੂਰਥਲਾ, ਅਮਨਦੀਪ ਸਿੰਘ ਖਿੰਡਾ, ਜਸਵਿੰਦਰ ਸਿੰਘ ਸ਼ਿਕਾਰਪੁਰ ਆਦਿ ਦੀ ਹਾਜਰੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਇਸ  ਫੈਸਲੇ ਦਾ ਸਵਾਗਤ ਕਰਦੀ ਹੋਈ  ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ। 2004 ਜਾਂ ਇਸ ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜਮਾਂ ਉਪਰ  ਪੁਰਾਣੀ ਪੈਨਸ਼ਨ  ਲਾਗੂ ਕੀਤੀ ਜਾਵੇ ਤਾਂ ਜੋ ਮੁਲਾਜਮਾਂ ਦਾ ਹਜਾਰਾਂ ਕਰੋੜ ਰੁਪਇਆ ਜੋ ਨਵੀਂ ਪੈਨਸ਼ਨ ਸਕੀਮ ਤਹਿਤ ਕਾਰਪੋਰੇਟ ਘਰਾਣਿਆਂ ਕੋਲ ਪਿਆ ਹੈ। ਉਹ ਵਾਪਸ ਪੰਜਾਬ ਦੇ ਖਜਾਨੇ ਵਿੱਚ ਆ ਸਕੇ ਤੇ ਲੋਕਾਂ ਦੀ ਭਲਾਈ ਲਈ  ਵਰਤਿਆ ਜਾ ਸਕੇ। ਰਛਪਾਲ ਸਿੰਘ ਵੜੈਚ ਨੇ ਆਖਿਆ ਕਿ ਰਾਜਸਥਾਨ  , ਮੱਧ ਪ੍ਰਦੇਸ਼ ਰਾਜ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਇੱਕ ਨਵੇ ਪਹਿਲ ਕਰ ਚੁੱਕੇ ਹਨ। ਇਸ ਲਈ ਆਪਣੇ ਵਾਅਦੇ ਅਨੁਸਾਰ ਆਪ ਦੀ ਪੰਜਾਬ ਵਿਚਲੀ ਸਰਕਾਰ ਵੀ ਇਸ ਸੰਬੰਧੀ ਜਲਦ ਫੈਸਲਾ ਲਵੇ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ  ਨੂੰ ਸੱਤਾ ਵਿੱਚ ਐਨੇ ਵੱਡੇ ਬਹੁਮੱਤ ਨਾਲ ਜਿੱਤ  ਲਿਆਉਣ ਵਿੱਚ ਸਰਕਾਰੀ ਮੁਲਾਜਮਾਂ ਦਾ ਇੱਕ ਵੱਡਾ ਯੋਗਦਾਨ ਹੈ। ਇਸ ਲਈ ਇਸ ਸਰਕਾਰ ਤੋਂ ਉਹਨਾਂ ਨੂੰ ਬਹੁਤ ਉਮੀਦਾਂ ਹਨ ਕਿ ਸਰਕਾਰ ਮੁਲਾਜਮਾਂ ਦੇ ਪੱਖ ਵਿੱਚ ਵਧੀਆ ਤੇ ਇਤਿਹਾਸਕ ਫੈਸਲੇ ਲਵੇਗੀ।ਇਸ ਮੌਕੇ ਤੇ ਮਨਮੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਬੂਟਾ ਸਿੰਘ ਬਰਨਾਲਾ ,ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ, ਅਨੂਪ ਸ਼ਰਮਾ ਪਟਿਆਲਾ, ਬੇਅੰਤ ਸਿੰਘ ਭੱਦਮਾ ਜਲੰਧਰ, ਗੁਰਪਾਲ ਸਿੰਘ, ਸੰਦੀਪ ਸਿੰਘ, ਪਵਨਦੀਪ ਸਿੰਘ ,ਰਮੇਸ਼ ਕੁਮਾਰ ,ਮਲਕੀਤ ਕੱਟੂ ,ਪਰਮਜੀਤ ਭਾਟੀਆ ,ਮਹਿੰਦਰਪਾਲ ਬਰਨਾਲਾ ,ਯਾਦਵਿੰਦਰ ਸਿੰਘ ਕਪੂਰਥਲਾ, ਅਮਨਦੀਪ ਸਿੰਘ ਖਿੰਡਾ, ਜਸਵਿੰਦਰ ਸਿੰਘ ਸ਼ਿਕਾਰਪੁਰ ਆਦਿ ਅਧਿਆਪਕ ਹਾਜਰ ਸਨ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਥਾਪਨਾ ਦਿਵਸ ਮਨਾਉਣ ਮੌਕੇ ਸਰਕਾਰੀ ਸਕੂਲ ਉਸਾਰਣ ਦਾ ਮੁੱਦਾ ਗਰਮਾਇਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ
Next articleਨਵਜੋਤ ਸਿੰਘ ਸਿੱਧੂ ਵੱਲੋਂ ਨਵਤੇਜ ਸਿੰਘ ਚੀਮੇ ਦੇ ਗ੍ਰਹਿ ਵਿਖੇ  ਸਿਆਸੀ ਸ਼ਕਤੀ ਪ੍ਰਦਰਸ਼ਨ