HOME ਪੀਸ ਰਿਸਰਚ ਸੈਂਟਰ ਦੀ ਸਥਾਪਨਾ ਲਈ ਲੋੜੀਦੀ ਜ਼ਮੀਨ ਪ੍ਰਾਪਤੀ ਸੰਬੰਧੀ ਚਾਰਾਜੋਈ ਸ਼ੁਰੂ...

ਪੀਸ ਰਿਸਰਚ ਸੈਂਟਰ ਦੀ ਸਥਾਪਨਾ ਲਈ ਲੋੜੀਦੀ ਜ਼ਮੀਨ ਪ੍ਰਾਪਤੀ ਸੰਬੰਧੀ ਚਾਰਾਜੋਈ ਸ਼ੁਰੂ : ਸੁਲਤਾਨੀ

3

ਫਿਲੌਰ/ਅੱਪਰਾ (ਸਮਾਜ ਵੀਕਲੀ)   (ਦੀਪਾ)– ਜ਼ਿਲ੍ਹਾ ਸਕੱਤਰੇਤ ਵਿਖੇ ਮੈਸੇਂਜਰ ਆਫ਼ ਪੀਸ ਮਿਸ਼ਨ ਦੇ ਵਫ਼ਦ ਵੱਲੋਂ ਏਡੀਸੀ ਜਲੰਧਰ ਸ਼੍ਰੀ ਵਿਵੇਕ ਮੋਦੀ ਨਾਲ ਅਧਿਕਾਰਕ  ਮੁਲਾਕਾਤ ਕੀਤੀ। ਇਸ ਮੌਕੇ ਮੈਸੇਂਜਰ ਆਫ਼ ਪੀਸ ਦੇ ਪ੍ਰਧਾਨ ਸਟੇਟ ਐਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਨੇ ਕਿਹਾ ਕਿ ਏਡੀਸੀ ਵਿਵੇਕ ਮੋਦੀ ਨਾਲ ਅੱਜ ਦੀ ਮੁਲਾਕਾਤ ਦਾ ਏਜੰਡਾ ਮੈਸੇਂਜਰ ਆਫ਼ ਪੀਸ ਮਿਸ਼ਨ ਲਈ ਸ਼ਾਂਤੀ ਖੋਜ ਕੇਂਦਰ ਬਣਾਉਣ ਲਈ ਸਰਕਾਰ ਤੋਂ ਲੋੜੀਂਦੀ ਜ਼ਮੀਨ ਪ੍ਰਾਪਤ ਕਰਨਾ ਸੀ, ਜਿਸ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤੋਂ ਚਾਰਾਜੋਈ ਸ਼ੁਰੂ ਕਰ ਅਗਲੀ ਕਾਰਵਾਈ ਅਮਲ ਚ ਲਿਆ ਦਿੱਤੀ ਹੈ । ਇਸ ਦੇ ਨਾਲ ਹੀ ਸੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ਼ ਸ਼ਾਂਤੀ ਸੰਵਾਦ ਪ੍ਰੋਗਰਾਮ ‘ਸ਼ਾਂਤੀ, ਸਿੱਖਿਆ, ਜਾਗਰੂਕਤਾ, ਸਹਿਯੋਗ ਅਤੇ ਸਮਾਨਤਾ’ ਸ਼ੁਰੂ ਕਰਨ ਲਈ ਪ੍ਰਸਤਾਵ ਭੇਜਿਆ ਸੀ ਜਿਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਬੰਧਤ ਵਿਭਾਗ ਨਾਲ ਪੱਤਰ ਵਿਹਾਰ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਸਬੰਧ ਵਿੱਚ, ਮਿਸ਼ਨ ਨੇ ਜੇਲ੍ਹ ਵਿੱਚ ਬੰਦ ਕੈਦੀਆਂ, ਖਾਸ ਕਰਕੇ ਨਸ਼ਿਆਂ ਦੀ ਲਪੇਟ ਵਿੱਚ ਫਸੇ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰਨ ਲਈ ਇੱਕ ਵਿਸ਼ੇਸ਼ ਸ਼ਾਂਤੀ ਸੰਵਾਦ ਪ੍ਰੋਗਰਾਮ ‘ਸ਼ਾਂਤੀ, ਸਸ਼ਕਤੀਕਰਨ, ਜਾਗਰੂਕਤਾ, ਬਦਲਾਅ ਅਤੇ ਊਰਜਾਵਾਨ’ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ‘ਤੇ ਪ੍ਰਸ਼ਾਸਨ ਨੇ ਸਬੰਧਤ ਵਿਭਾਗ ਨੂੰ ਇੱਕ ਪੱਤਰ ਭੇਜਣ ਵੱਲ ਵੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਜਿੱਥੇ ਅਸੀਂ ਨੌਜਵਾਨ ਵਿਦਿਆਰਥੀਆਂ ਜੋ ਸਾਡੇ ਦੇਸ਼ ਦਾ  ਭਵਿੱਖ ਹੈ ਨੂੰ  ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਜਾਗਰੂਕ, ਜ਼ਿੰਮੇਵਾਰ ਅਤੇ ਜਗਿਆਸਾ ਸੋਚ ਵਾਲੇ ਬਣਾਈਏ,  ਉੱਥੇ ਹੀ ਸਮਾਜ ਤੋਂ ਭਟਕ ਗਏ ਅਤੇ ਗੁੰਮਰਾਹ ਹੋਏ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਈਏ । ਇਸ ਦੇ ਨਾਲ ਹੀ ਸੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੂਬਾ ਪੱਧਰ ‘ਤੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋ ਜੋ ਮੰਗ ਰੱਖੀ ਗਈ ਸੀ ਜਿਸ ਤੇ ਜਿਲਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕਰਨ ਸੰਬੰਧੀ ਹਾਂ ਪੱਖੀ ਭਰੋਸਾ ਪ੍ਰਾਪਤ ਹੋਇਆ ਹੈ, ਜਿਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਮਿਸ਼ਨ ਦੇ ਪ੍ਰੈਸ ਸਕੱਤਰ ਪ੍ਰਦੀਪ ਰਾਜਾ, ਹਰਜਿੰਦਰ ਕੁਮਾਰ ਕੋਆਰਡੀਨੇਟਰ, ਗਾਇਕ ਹੈਪੀ ਗੁਰਾਇਆ ਯੁਵਾ ਆਗੂ ਮੌਜੂਦ ਸਨ!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਪਰਾ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ 
Next article*ਬੇਗ਼ਮਪੁਰਾ ਵਸਾਉਣ ਤੋਂ ਰੋਕਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਦੀ ਗ੍ਰਿਫਤਾਰੀ ਦੀ ਲੋਕ ਇਨਸਾਫ਼ ਮੰਚ ਵੱਲੋ ਸਖ਼ਤ ਸ਼ਬਦਾਂ ਵਿੱਚ ਨਿੰਦਾ*