(ਸਮਾਜ ਵੀਕਲੀ) ਅਸੀਂ ਕੋਈ ਵੀ ਪਰਫੈਕਟ ਨਹੀਂ ਹਾਂ ਤੇ ਅਕਸਰ ਗਲਤੀਆਂ ਕਰਦੇ ਰਹਿੰਦੇ ਹਾਂ। ਪਰ ਸਮੱਸਿਆ ਸਾਡੀ ਇਹ ਹੈ ਕਿ ਅਕਸਰ ਅਸੀਂ ਗਲਤੀ ਕਰਕੇ ਉਸਨੂੰ ਸਵੀਕਾਰ ਕਰਨ ਦੀ ਹਿੰਮਤ ਨਹੀਂ ਕਰਦੇ, ਪਹਿਲਾਂ ਦੂਜਿਆਂ ਵਿੱਚ ਦੋਸ਼ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।
ਸਾਨੂੰ ਤਸੱਲੀ ਇਸੇ ਵਿੱਚ ਮਿਲਦੀ ਹੈ ਕਿ ਦੂਜਿਆਂ ਨੂੰ ਬਲੇਮ ਕਰਕੇ ਸੁਰਖੁਰੂ ਹੋ ਜਾਈਏ ਤੇ ਆਪ ਪਰਫੈਕਟ ਬਣੇ ਰਹੀਏ। ਜੇ ਮਜਬੂਰੀ ਵੱਸ ਗਲਤੀ ਮੰਨ ਵੀ ਲਈਏ ਤਾਂ ਉਸ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ।
ਜਦੋਂ ਅਸੀਂ ਵਾਰ-ਵਾਰ ਗਲਤੀ ਦੁਹਰਾਉਂਦੇ ਹਾਂ, ਇਸਦਾ ਭਾਵ ਇਹੀ ਹੈ ਕਿ ਅਸੀਂ ਗਲਤੀਆਂ ਤੋਂ ਕੁਝ ਸਿੱਖਿਆ ਨਹੀਂ।
ਸਿਆਣੇ ਕਹਿੰਦੇ ਹਨ ਕਿ ਜੇ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਾਂਗੇ ਤਾਂ ਬਹੁਤ ਵਾਰ ਨੁਕਸਾਨ ਉਠਾਉਣ ਦੇ ਨਾਲ ਨਾਲ ਤਕਲੀਫ ਵਿੱਚੋਂ ਵੀ ਗੁਜਰਨਾ ਪੈਂਦਾ ਹੈ, ਫਿਰ ਕਿਉਂ ਨਾ ਦੂਜਿਆਂ ਦੀਆਂ ਪਹਿਲਾਂ ਕੀਤੀਆਂ ਗਲਤੀਆਂ ਤੋਂ ਸਿੱਖ ਲਈਏ ਤੇ ਆਪ ਗਲਤੀਆਂ ਤੋਂ ਬਚ ਜਾਈਏ।
ਹਰਚਰਨ ਸਿੰਘ ਪ੍ਰਹਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly