ਖੋਰਾ,,,,,,,,,,,,,

ਮਨਜੀਤ ਕੌਰ ਸੰਧੂ

  (ਸਮਾਜ ਵੀਕਲੀ)  ਬਹੁਤ ਹੀ ਭਲੇ ਵੇਲੇ ਸਨ ਉਹ, ਅੱਜ ਤੋਂ ਪੰਝੀ ਤੀਹ ਸਾਲ ਪਹਿਲਾਂ ਸ਼ਰਾਬ ਤੇ ਅਫੀਮ ਤੋਂ ਬਿਨਾਂ ਕੋਈ ਵੀ ਨਸ਼ਾ ਨਾ ਹੀ ਮਿਲਦਾ ਸੀ ਤੇ ਨਾ ਹੀ ਕੋਈ ਵਰਤਦਾ ਸੀ । ਸ਼ਰਾਬ ਵੀ ਜਿਆਦਾਤਰ ਘਰ ਦੀ ਬਣਾਈ ਹੋਈ ਰੂੜੀ ਮਾਰਕਾ ਹੀ ਚੱਲਦੀ ਸੀ ਗੁੜ ਤੋਂ ਤਿਆਰ ਕਰਕੇ । ਗੁੜ ਹਰ ਕਿਸਾਨ ਦੇ ਘਰ ਵਾਧੂ ਹੁੰਦਾ ਸੀ ।

ਉਸ ਤੋਂ ਬਾਅਦ ਕੋਈ ਨਵਾਂ ਮੈਡੀਕਲ ਨਸ਼ਾ ਆ ਗਿਆ ਕੈਪਸੂਲਾਂ ਦੀ ਸ਼ਕਲ ‘ਚ ਜਿਸ ਨੇ ਨੌਜਵਾਨਾਂ ਦੀ ਸਿਹਤ ਨਾਲ ਖਿਲਵਾੜ੍ਹ ਕੀਤਾ । ਕਿਸਾਨੀ ਦਾ ਕੰਮ ਹੱਥੀਂ ਕਰਨ ਕਰਕੇ ਲੋਕੀਂ ਰੁੱਝੇ ਰਹਿੰਦੇ ਸਨ । ਘਰਾਂ ਵਿੱਚ ਮੱਝਾਂ ਲਵੇਰੀਆਂ ਆਮ ਸਨ ਤੇ ਦੁੱਧ ਘਿਉ ਦੀ ਵੀ ਕੋਈ ਤੋਟ ਨਹੀਂ ਸੀ ।
ਕਣਕ ਹੱਥੀਂ ਵੱਢ ਕੇ ਕਈ ਕਈ ਦਿਨ ਟੋਕਾ ਕਰਨਾ ਤੇ ਫਿਰ ਧੜਾਂ ਨੂੰ ਉਡਾ ਕੇ ਦਾਣੇ ਅਲੱਗ ਤੇ ਤੂੜੀ ਅਲੱਗ ਕਰਨੀ !ਅੱਜ ਕੱਲ ਤਾਂ ਜਿਹੜਾ ਵੀ ਖੇਤੀ ਕਰਦੈ ਸਾਰਾ ਕੰਮ ਹੀ ਭਈਆਂ ਤੇ ਸੁੱਟਿਆ ਹੋਇਆ ਹੈ ਹਾਲਾਂ ਕਿ ਮੱਝਾਂ ਗਾਵਾਂ ਵੀ ਕਾਮੇ ਹੀ ਚੋਂਦੇ ਨੇ । ਉਹਨਾਂ ਨੂੰ ਹੀ ਹਿਸਾਬ ਹੈ ਕਿੰਨਾ ਦੁੱਧ ਘਰ ਰੱਖਣੈ ਤੇ ਕਿੰਨਾ ਦੋਧੀ ਨੂੰ ਪਾਉਣਾ ਆ । ਨੌਜਵਾਨ ਪੀੜੀ ਵਿਦੇਸ਼ਾ ਵਿੱਚ ਐ ਤੇ ਜਿਹੜੇ ਇੱਧਰ ਹਨ ਉਹ ਨਸ਼ਿਆ ਨੇ ਨਿਗਲ ਰੱਖੇ ਹਨ ।
ਅੱਜ ਕੱਲ੍ਹ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ । ਨੌਜਵਾਨੀ ਇੱਕ ਖਾਸ ਕਿਸਮ ਦੇ ਨਸ਼ੇ ਨੇ ਦੱਬ ਰੱਖੀ ਹੈ ! ਸਿੰਥੈਟਿਕ ਨਸ਼ਾ ਪਤਾ ਨੀ ਕਿੱਥੋਂ ਆ ਗਿਆ । ਦਿਲ ਨੂੰ ਸਕੂਨ ਮਿਲਦਾ ਸੁਣਕੇ ਜਦੋਂ ਕੋਈ ਨਵੀਂ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨ ਦਾ ਹੋਕਾ ਦਿੰਦੀ ਐ ।
ਜੜ੍ਹ ਤੋਂ ਤਾਂ ਕੀ ਖਤਮ ਕਰਨਾ ਕਾਨੂੰਨ ਦੇ ਰਾਖੇ ਹੀ ਨਸ਼ਾ ਸਪਲਾਈ ਕਰਨ ਤੇ ਲੱਗੇ ਹੋਏ ਨੇ ਤੇ ਇੱਕ ਦੂਜੇ ਤੋਂ ਵੱਧ ਜਾਇਦਾਦ ਬਣਾਉਣ ਚ ਪਹਿਲ ਕਦਮੀ ਕਰ ਰਹੇ ਹਨ । ਵਾੜ ਹੀ ਖੇਤ ਨੂੰ ਖਾਈ ਜਾਦੀਂ ਹੈ । ਜਿਸ ਦੇ ਹੱਥ ਵਾਂਗਡੋਰ ਆਉਦੀਂ ਹੈ ਪੂਰਾ ਜੋਰ ਲਾਇਆ ਜਾਂਦੈਂ ਕਿ ਪਿਛਲਿਆਂ ਨਾਲੋਂ ਕਸਰ ਘੱਟ ਨਾ ਰਹਿ ਜਾਵੇ ।
ਹਰ ਰੋਜ ਨੌਜਵਾਨ ਪੁੱਤਰ ਮੌਤ ਦੇ ਮੂੰਹ ਵਿੱਚ ਚਲੇ ਗਏ ਹਜਾਰਾਂ ਦੀ ਗਿਣਤੀ ਚ ਵਿਹੜੇ ਸੁੰਝੇ ਹੋ ਗਏ । ਇੰਝ ਲੱਗਦੈ ਜਿਵੇਂ ਕੋਈ ਰਾਜਾ ਬਾਬੂ ਹੀ ਰਿਹਾ ਹੋਵੇ ।

ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਐ । ਇਹ ਕਿਸੇ ਵੀ ਇੱਕ ਬੰਦੇ ਦਾ ਫਰਜ਼ ਨੀ ਐ ।
ਪਿੰਡ ਪਿੰਡ ਸ਼ਹਿਰ ਸ਼ਹਿਰ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ । ਕਿੰਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਮਤੇ ਵੀ ਪਾਏ ਹਨ ਜੋ ਸਰਾਹੁਣ ਯੋਗ ਕਾਰਜ ਹੈ । ਕਹਿੰਦੇ ਹਨ ਹਰ ਇੱਕ ਵਿਸ਼ੇ ਨੂੰ ਬਦਲਣ ਵਾਸਤੇ ਵਕਤ ਲੱਗਦੈ ਪਰ ਹੁਣ ਤਾਂ ਸਮਾਂ ਵੀ ਬਹੁਤ ਲੰਘ ਗਿਆ ਆ । ਸਰਕਾਰ ਨੂੰ ਪਹਿਲਾਂ ਤੋਂ ਵੀ ਵੱਧ ਯੋਗਦਾਨ ਪਾਉਣ ਦੀ ਲੋੜ ਹੈ ।
ਕਿਸੇ ਕਵੀ ਨੇ ਕਿੰਨਾ ਵਧਿਆ ਕਿਹੈ,,,,,,,,,,,,,,,,,,,,,,,,,,,,
ਮੇਰੇ ਸੋਹਣੇ ਦੇਸ਼ ਪੰਜਾਬ ਤੇ ਕੋਈ ਨਜ਼ਰ ਸਵੱਲੀ ਰੱਖ !!
ਮਨਜੀਤ ਕੌਰ ਸੰਧੂ
ਪਿੰਡ ,,ਨੰਗਲ ,,,ਅਮਰਗੜ੍ਹ
9877340379

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਪਾਲ ਵੱਲੋਂ ਭੇਜੇ ਬਿੱਲਾਂ ‘ਤੇ ਰਾਸ਼ਟਰਪਤੀ ਨੂੰ ਤਿੰਨ ਮਹੀਨਿਆਂ ‘ਚ ਲੈਣਾ ਪਵੇਗਾ ਫੈਸਲਾ, ਸੁਪਰੀਮ ਕੋਰਟ ਨੇ ਦਿੱਤਾ ਇਤਿਹਾਸਕ ਫੈਸਲਾ
Next articleUPI ਸਰਵਰ ਫਿਰ ਡਾਊਨ, ਦੇਸ਼ ਭਰ ‘ਚ ਫਸੇ ਹਜ਼ਾਰਾਂ ਉਪਭੋਗਤਾਵਾਂ ਦੇ ਭੁਗਤਾਨ