ਨਿਊ ਯਾਰਕ, 10 ਜੁਲਾਈ (ਸਮਾਜ ਵੀਕਲੀ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਸ ਏਂਜਸਲ ਦੇ ਮੇਅਰ ਐਰਿਕ ਗਾਰਸੇਟੀ ਨੂੰ ਭਾਰਤ ’ਚ ਅਮਰੀਕਾ ਦੇ ਰਾਜਦੂਤ ਦੇ ਅਹੁਦੇ ਲਈ ਚੁਣਿਆ ਹੈ। ਐਰਿਕ ਨੂੰ ਬਾਇਡਨ ਦੇ ਕਾਫ਼ੀ ਨੇੜਲਿਆਂ ’ਚੋਂ ਮੰਨਿਆ ਜਾਂਦਾ ਹੈ। ਉਹ ਜਲ ਸੈਨਾ ਦੇ ਖ਼ੁਫੀਆ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਕੋਲ ਭਾਰਤ-ਪ੍ਰਸ਼ਾਂਤ ਮਹਾਸਾਗਰ ਖੇਤਰ ਦਾ ਕਾਫ਼ੀ ਤਜਰਬਾ ਹੈ।
ਵਾਈਟ ਹਾਊਸ ਮੁਤਾਬਕ ਪੀਟਰ ਹਾਸ ਨੂੰ ਬੰਗਲਾਦੇਸ਼ ’ਚ ਸਫ਼ੀਰ ਲਾਇਆ ਗਿਆ ਹੈ। ਹੁਣ ਸੈਨੇਟ ਇਨ੍ਹਾਂ ਦੇ ਨਾਂ ਉਤੇ ਮੋਹਰ ਲਾਏਗੀ। ਗਾਰਸੇਟੀ ਨੇ ਟਵੀਟ ਕਰ ਕੇ ਕਿਹਾ ਕਿ ਉਹ ਆਪਣੀ ਨਵੀਂ ਭੂਮਿਕਾ ’ਚ ਵੀ ਉਸੇ ਊਰਜਾ, ਵਚਨਬੱਧਤਾ ਤੇ ਪਿਆਰ ਨਾਲ ਕੰਮ ਕਰਨਗੇ ਜਿਵੇਂ ਕਿ ਲਾਸ ਏਂਜਲਸ ਲਈ ਕਰਦੇ ਰਹੇ ਹਨ। ਨਵੀਂ ਦਿੱਲੀ ਵਿਚ ਅਮਰੀਕੀ ਰਾਜਦੂਤ ਜ਼ਿਆਦਾਤਰ ਸਿਆਸੀ ਪੱਖ ਨੂੰ ਧਿਆਨ ਵਿਚ ਰੱਖ ਕੇ ਨਿਯੁਕਤ ਕੀਤੇ ਜਾਂਦੇ ਹਨ। ਗਾਰਸੇਟੀ ਬਾਇਡਨ ਦੀ ਚੋਣ ਮੁਹਿੰਮ ਲਈ ਮਹੱਤਵਪੂਰਨ ਭੂਮਿਕਾ ਅਦਾ ਕਰ ਚੁੱਕੇ ਹਨ। ਐਰਿਕ ਜਲਵਾਯੂ ਤਬਦੀਲੀ ਬਾਰੇ ਕਦਮ ਚੁੱਕਣ ਲਈ ਵੀ ਮੁਹਿੰਮਾਂ ਚਲਾ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly