HOME ਵਾਤਾਵਰਨ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਵਿਸ਼ੇਸ਼ -ਸਨਮਾਨ * ਪਿਛਲੇ...

ਵਾਤਾਵਰਨ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਵਿਸ਼ੇਸ਼ -ਸਨਮਾਨ * ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਕਰ ਰਹੇ ਨੇ ਵਾਤਾਵਰਨ ਅਤੇ ਕੁਦਰਤ ਦੀ ਨਿਸ਼ਕਾਮ ਸੇਵਾ

3
ਸ਼੍ਰੀ ਅਨੰਦਪੁਰ ਸਾਹਿਬ   (ਸਮਾਜ ਵੀਕਲੀ)   ਆਸਰਾ ਫਾਊਂਡੇਸ਼ਨ (ਰਜਿ:) ਸ਼੍ਰੀ ਅਨੰਦਪੁਰ ਸਾਹਿਬ ਅਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਮਾਂ – ਬੋਲੀ ਪੰਜਾਬੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ ਸੰਗੀਤਕ ਪ੍ਰੋਗਰਾਮ ‘‘ ਇੱਕ ਸ਼ਾਮ ਗ਼ਜ਼ਲ ਦੇ ਨਾਮ ” ਅਤੇ ਸਨਮਾਨ ਸਮਾਗਮ ਸਥਾਨਕ ਵਿਰਾਸਤ-ਏ-ਖਾਲਸਾ (ਆਡੀਟੋਰੀਅਮ) ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਡੋਗਰਾ ਨੇ ਗ਼ਜ਼ਲਾਂ ਦੀ ਛਹਿਬਰ ਲਗਾਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਵਾਤਾਵਰਨ – ਪ੍ਰੇਮੀ ਸਟੇਟ ਐਵਾਰਡੀ ਤੇ ਇੰਡੀਆ ਬੁੱਕ ਆਫ ਰਿਕਾਰਡ ਹੋਲਡਰ ਮਾਸਟਰ ਸੰਜੀਵ ਧਰਮਾਣੀ ਦਾ ਉਹਨਾਂ ਦੀਆਂ ਵਾਤਾਵਰਨ ਅਤੇ ਕੁਦਰਤ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਵਿਸ਼ਵ ਪੱਧਰ ਦੀਆਂ ਮਹਾਨ ਹਸਤੀਆਂ ਵਲੋਂ ਸਨਮਾਨ ਕੀਤਾ ਗਿਆ।ਇਹ ਦੱਸਣ ਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਲਗਭਗ ਪਿਛਲੇ 31 ਸਾਲਾਂ ਤੋਂ ਵਾਤਾਵਰਨ ਤੇ ਕੁਦਰਤ ਦੀ ਨਿਸ਼ਕਾਮ ਸੇਵਾ ਆਪਣੇ ਪੱਧਰ ‘ਤੇ ਨਿਰੰਤਰ ਕਰਦੇ ਆ ਰਹੇ ਨੇ। ਇਸੇ ਦੇ ਤਹਿਤ ਉਹ ਆਪਣੇ ਪਾਸਿਓਂ ਖਰਚਾ ਕਰਕੇ ਆਪਣੇ ਪੱਧਰ ‘ਤੇ ਪ੍ਰਾਈਵੇਟ ਨਰਸਰੀਆਂ ਤੋਂ ਪੌਦੇ ਖਰੀਦ ਕੇ ਨਿਰੰਤਰ ਲਗਾ ਰਹੇ ਨੇ ਤੇ ਜੀਵ – ਜੰਤੂਆਂ ਤੇ ਪੰਛੀਆਂ ਦੀ ਭਲਾਈ ਲਈ ਵੀ ਨਿਰੰਤਰ ਨਿਸ਼ਕਾਮ ਕਾਰਜ ਕਰ ਰਹੇ ਨੇ। ਜਦੋਂ ਇਸ ਸੰਬੰਧੀ ਮਾਸਟਰ ਸੰਜੀਵ ਧਰਮਾਣੀ ਨਾਲ਼ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਭ ਪਰਮਾਤਮਾ ਦੀ ਕਿਰਪਾ ਅਤੇ ਵਾਤਾਵਰਨ ਤੇ ਕੁਦਰਤ ਨਾਲ਼ ਮੇਰੇ ਪਿਆਰ ਦਾ ਹੀ ਨਤੀਜਾ ਹੈ ਕਿ ਮੈਂ ਇਸ ਸੇਵਾ ਦੇ ਨਾਲ਼ ਜੁੜਿਆ ਹੋਇਆ ਹਾਂ ਅਤੇ ਮੇਰਾ ਮੰਨਣਾ ਹੈ ਕਿ ਕੁਦਰਤ ਦੇ ਵਿੱਚ ਹੀ ਪਰਮਾਤਮਾ ਦਾ ਵਾਸ ਹੁੰਦਾ ਹੈ।ਇਸ ਮੌਕੇ ਸ. ਜੁਝਾਰ ਸਿੰਘ ਟਾਈਗਰ ਵਰਲਡ ਸਲੈਪ ਚੈਂਪੀਅਨ, ਸ. ਮਲਕੀਤ ਸਿੰਘ ਰੌਣੀ ਪ੍ਰਸਿੱਧ ਫਿਲਮ ਅਦਾਕਾਰ ਅਤੇ ਮਾਉੰਟ ਐਮਾ ਡਬਲੰਮ ਦੀ ਚੋਟੀ ਨੂੰ ਸਰ ਕਰਨ ਵਾਲੀ ਪੰਜਾਬਣ ਸੁੱਖੀ ਬੱਲ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਮੌਕੇ 7 ਸਾਲ 6 ਮਹੀਨੇ ਦੀ ਉਮਰ ਵਿੱਚ ਅੰਨਪੂਰਨਾ ਸਰਕਟ ਨੇਪਾਲ (235 ਕਿ.ਮੀ) ਦੇ ਸਭ ਤੋਂ ਉੱਚੇ ਬਿੰਦੂ ਥਰੌਂਗਲਾ ਪਾਸ ਪਹੁੰਚਣ ਦਾ ਵਿਸ਼ਵ ਰਿਕਾਰਡ ਬਣਾਉਣ ਵਾਲਾ ਪਰਬਤਰੋਹੀ ਸ. ਤੇਗਬੀਰ ਸਿੰਘ, ਮਾਉੰਟ ਐਮਾ ਡਬਲੰਮ ਦੀ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਪੰਜਾਬਣ ਸੁੱਖੀ ਬੱਲ , ਡਾਕਟਰ ਗੁਰਸਾਗਰ ਸਿੰਘ ਚੀਫ ਲੀਵਰ ਟਰਾਂਸਪਲਾਂਟ ਸਰਜਨ ਡੀ.ਐਮ. ਸੀ. ਲੁਧਿਆਣਾ, ਪ੍ਰਸਿੱਧ ਐਂਕਰ ਰਾਜ ਘਈ , ਦਵਿੰਦਰਪਾਲ ਸਿੰਘ (ਪ੍ਰਧਾਨ ਅਲਾਇੰਸ ਕਲੱਬ ਸ੍ਰੀ ਅਨੰਦਪੁਰ ਸਾਹਿਬ), ਜਸਦੀਪ ਸਿੰਘ ਧਾਰੀਵਾਲ (ਪ੍ਰਧਾਨ ਆਸਰਾ ਫਾਊਂਡੇਸ਼ਨ), ਨਵੀਨ ਕੁਮਾਰ, ਪ੍ਰਸ਼ਾਂਤ ਵੋਹਰਾ (ਕੈਨੇਡਾ), ਜਗਜੀਤ ਸਿੰਘ, ਮਾ. ਸੰਜੀਵ ਧਰਮਾਣੀ, ਅੰਕੁਸ਼ ਕੁਮਾਰ, ਸਤਿੰਦਰਪਾਲ ਸਿੰਘ, ਅਜੇ ਕੁਮਾਰ, ਦੁਰੋਹੀਨ ਘਈ, ਧੀਰਜ ਘਈ, ਕੁਲਦੀਪ ਸਿੰਘ ਬੜਵਾ, ਨਵਜੀਤ ਸਿੰਘ ਸੰਧੂ , ਹਰਜੀਤ ਸਿੰਘ ਜੀਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਹਰਪ੍ਰੀਤ ਸਿੰਘ ਬੇਦੀ ਗਾਰਮੈਂਟਸ, ਐਡ.ਅਸ਼ੋਕ ਮਨੋਚਾ, ਸੁਦਰਸ਼ਨ ਚੋਧਰੀ , ਸੀ. ਪੀ. ਸਿੰਘ ਚੀਫ ਇੰਜੀਨੀਅਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀ.ਬੀ.ਐਮ.ਬੀ, ਭੁਪਿੰਦਰ ਸਿੰਘ ਚਾਨਾ ਐਕਸੀਅਨ ਵਿਰਾਸਤ- ਏ- ਖਾਲਸਾ, ਰਜੇਸ਼ ਵਾਸੁਦੇਵਾ ਚੀਫ ਇੰਜੀਨੀਅਰ ਐਨ. ਐਫ. ਐਲ., ਸੰਦੀਪ ਕੁਮਾਰ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ, ਬਲਵੰਤ ਸਿੰਘ ਤਹਿਸੀਲਦਾਰ ਹੁਸ਼ਿਆਰਪੁਰ, ਮੈਡਮ ਜਸਵਿੰਦਰ ਕੌਰ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ, ਦੀਪਕ ਸੋਨੀ ਮੀਡੀਆ ਕੁਆਰਡੀਨੇਟਰ , ਡਾ. ਹਰਦਿਆਲ ਸਿੰਘ ਪੰਨੂ ਸਾਬਕਾ ਗਵਰਨਰ ਅਲਾਇੰਸ ਕਲੱਬ, ਸ. ਚੰਨਣ ਸਿੰਘ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ , ਪ੍ਰਿਤਪਾਲ ਸਿੰਘ ਗੰਡਾ ਪ੍ਰਧਾਨ ਵਪਾਰ ਮੰਡਲ, ਡਾਇਰੈਕਟਰ ਰਜਿੰਦਰ ਕਿਸਾਨਾਂ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੁਮੇਵਾਲ, ਦਵਿੰਦਰ ਸ਼ਰਮਾ ਪ੍ਰਿੰਸੀਪਲ ਬਜਰੂੜ, ਸੰਜੀਵ ਵਾਸੁਦੇਵਾ, ਐਸ. ਪੀ. ਸਿੰਘ, ਮਹਿੰਦਰਮੋਹਨ ਸਿੰਘ ਸਟੇਟ ਬੈਂਕ ਆਫ ਇੰਡੀਆ, ਡਾਕਟਰ ਭਰਤ ਜਸਵਾਲ, ਡਾਕਟਰ ਸਾਰਿਕਾ ਜਸਵਾਲ, ਆਤਮਾ ਸਿੰਘ ਘੱਟੀਵਾਲ ਸਾਬਕਾ ਬੈਂਕ ਅਫਸਰ, ਸਰਬਜੀਤ ਸਿੰਘ ਰੈਣੂ, ਸੁਖਿੰਦਰ ਸਿੰਘ, ਰਣਜੀਤ ਸਿੰਘ ਸੈਣੀ, ਮੈਡਮ ਅੰਜੂ ਬਾਲਾ, ਡਾ. ਗੁਰਪ੍ਰੀਤ ਕੌਰ, ਐਡ. ਜਗਵੰਤ ਸਿੰਘ ਮੀਆਂਪੁਰੀ, ਜਸਵਿੰਦਰ ਸਿੰਘ ਰਤਨ, ਪ੍ਰਸਿੱਧ ਗਾਇਕ ਗੁਰਮੁਖ ਮਟੌਰ, ਐਕਟਰ ਸੀਰਤ ਧਾਰੀਵਾਲ ਅਤੇ ਟੀਮ, ਬਘੇਲ ਬਾਵਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਕਰਨੈਲ ਸਿੰਘ ਬਜਰੂੜ, ਕ੍ਰਿਕਟਰ ਅਮਨਜੀਤ ਸਿੰਘ, ਸਟੇਟ ਐਵਾਰਡੀ ਸੁਖਜੀਤ ਸਿੰਘ ਕੈਂਥ, ਸਤਨਾਮ ਕੌਰ, ਮਾ. ਸੁਖਜੀਤ ਸਿੰਘ, ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਅੰਮ੍ਰਿਤ ਕੌਰ, ਲੈਕ. ਅਮਰਦੀਪ ਸਿੰਘ ਸੰਧੂ, ਬੀਬੀ ਸੁਰਿੰਦਰਪਾਲ ਕੌਰ, ਧਨਵੰਤ ਕੌਰ, ਪਰਮਪ੍ਰੀਤ ਕੌਰ, ਕਮਲਪ੍ਰੀਤ ਮੱਟੂ, ਸ਼ਮਸ਼ੇਰ ਸਿੰਘ, ਸੀਨੀਅਰ ਪੱਤਰਕਾਰ ਜਰਨੈਲ ਸਿੰਘ ਨਿੱਕੂਵਾਲ, ਡਾ.ਬਲਜੀਤ ਸਿੰਘ ਚਾਨਾ, ਸੁਖਵਿੰਦਰਪਾਲ ਸਿੰਘ, ਸ਼ਿਵ ਕੁਮਾਰ ਕਾਲੀਆ, ਜਗਦੇਵ ਸਿੰਘ ਦਿਲਬਰ, ਅਮਰੀਕ ਸਿੰਘ ਪੰਮੀ, ਸੰਦੀਪ ਭਾਰਦਵਾਜ, ਹਰਿੰਦਰ ਸਿੰਘ ਵਾਲੀਆ, ਚੁਵੇਸ਼ ਲਟਾਵਾ ਤੋਂ ਇਲਾਵਾ ਸੈਕੜੇ ਦਰਸ਼ਕ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਹਿਰੀ ਵਿਭਾਗ ਵਲੋਂ ਪਨਿਆਲੀ ਖੁਰਦ ਚੱਲ ਰਹੇ ਕਰਾਸ ਰੈਗੂਲੇਟਰ ਪ੍ਰੋਜੈਕਟ ਨੂੰ 10 ਦਿਨਾਂ ‘ਚ ਕੀਤਾ ਜਾਵੇਗਾ ਮੁਕੰਮਲ
Next articleਅਕਾਲੀ ਦਲ ਦੇ ਉਮੀਦਵਾਰ ਰਮਨਦੀਪ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ