ਵਾਤਾਵਰਨ – ਪ੍ਰੇਮੀ ਮਾਸਟਰ ਸੰਜੀਵ ਧਰਮਾਣੀ ਨੇ ਪੌਦੇ ਲਗਾਉਣ ਦਾ ਬਣਾਇਆ ਰਿਕਾਰਡ

ਸ੍ਰੀ ਅਨੰਦਪੁਰ ਸਾਹਿਬ(ਸਮਾਜ ਵੀਕਲੀ) :- ਸਟੇਟ ਐਵਾਰਡੀ ਇੰਡੀਆ ਬੁੱਕ ਆਫ ਰਿਕਾਰਡਜ਼ ਹੋਲਡਰ ,  ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ , ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਆਰਗੇਨਾਈਜੇਸ਼ਨ ਟਰੱਸਟ ਦੇ ਸੈਕਟਰੀ ਪੰਜਾਬ , ਰੰਗਮੰਚ ਦੇ ਕਲਾਕਾਰ , ਵਾਤਾਵਰਨ ਤੇ ਪੰਛੀ – ਪ੍ਰੇਮੀ , ਸਮਾਜ ਸੇਵੀ , ਉੱਘੇ ਲੇਖਕ ਮਾਸਟਰ ਸੰਜੀਵ ਧਰਮਾਣੀ ਪਿਛਲੇ ਕਈ ਸਾਲਾਂ ਤੋਂ ਵਾਤਾਵਰਨ ਦੀ ਸੇਵਾ ਦੇ ਲਈ ਪੌਦੇ ਲਗਾਉਣ , ਅੱਗ ਨਾਲ ਜਲੇ ਹੋਏ ਤੇ ਖਰਾਬ ਹੋ ਚੁੱਕੇ ਪੌਦਿਆਂ ਦੀ ਸੰਭਾਲ ਕਰਨ , ਪੰਛੀਆਂ ਦੀ ਦੂਰ – ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਕੇ ਦਾਣਾ – ਚੋਗਾ ਕਣਕ , ਚਾਵਲ , ਬਾਜਰਾ , ਦਾਲ਼ਾਂ , ਪਾਣੀ ਦੇ ਬਰਤਨ ਸਕੋਰੇ ਲਗਾ ਕੇ ਨਿਰੰਤਰ ਸੇਵਾ ਕਰਨ ਦੇ ਲਈ ਵਿਅਕਤੀਗਤ ਤੌਰ ‘ਤੇ ਹਮੇਸ਼ਾ ਕਰਮਸ਼ੀਲ ਤੇ ਤਤਪਰ ਰਹਿੰਦੇ ਹਨ। ਉੱਥੇ ਹੀ ਉਨਾਂ ਨੇ ਸਾਲ 2024 ਦੇ ਵਿੱਚ ਜਿੱਥੇ ਵਾਤਾਵਰਨ ਦੀ ਭਲਾਈ ਦੇ ਲਈ ਵੱਖਰੀ – ਵੱਖਰੀ ਕਿਸਮਾਂ ਦੇ ਆਪਣੇ ਕੋਲੋਂ ਕੋਸ਼ਿਸ਼ ਕਰਕੇ ਤੇ ਤਨ ਮਨ ਧਨ ਵਾਤਾਵਰਣ ਨੂੰ ਸਮਰਪਿਤ ਕਰਦੇ ਹੋਏ ਸੈਂਕੜੇ ਹੀ ਛਾਂ ਦਾਰ , ਫ਼ਲਦਾਰ ਤੇ ਹੋਰ ਪੌਦੇ ਲਗਾਏ ,  ਉੱਥੇ ਹੀ ਉਹਨਾਂ ਨੇ ਪੌਦੇ ਲਗਾਉਣ ਦਾ ਇੱਕ ਵੱਖਰਾ ਹੀ ਰਿਕਾਰਡ ਵੀ ਬਣਾਇਆ। ਉਹਨਾਂ ਨੇ 23 ਅਗਸਤ 2024 ਤੋਂ 8 ਦਸੰਬਰ 2024 ਤੱਕ ਨਿਰੰਤਰ 108 ਦਿਨ ਲਗਾਤਾਰ ਦੂਰ – ਦੁਰਾਡੇ ਜੰਗਲਾਂ , ਪਹਾੜੀ ਖੇਤਰਾਂ , ਵਿਰਾਨ ਥਾਵਾਂ , ਆਬਾਦ ਥਾਵਾਂ , ਵਾਹੀ ਯੋਗ ਥਾਵਾਂ ‘ਤੇ ਪੌਦੇ ਲਗਾਏ ਅਤੇ ਦੂਜਿਆਂ ਨੂੰ ਵੀ ਵਾਤਾਵਰਨ ਦੀ ਭਲਾਈ , ਪੰਛੀਆਂ ਦੀ ਭਲਾਈ , ਮਨੁੱਖਤਾ ਦੀ ਭਲਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਇੱਕ ਵੱਖਰਾ ਸੰਦੇਸ਼ ਦਿੱਤਾ ਤੇ ਲਗਾਏ ਪੌਦਿਆਂ ਦੀ ਸੰਭਾਲ ਕਰਨ ਲਈ ਦੂਸਰਿਆਂ ਨੂੰ ਵੀ ਪ੍ਰੇਰਿਤ ਕੀਤਾ ; ਇਹ ਆਪਣੇ ਆਪ ਵਿੱਚ ਉਹਨਾਂ ਨੇ ਇੱਕ ਵੱਖਰਾ ਹੀ ਰਿਕਾਰਡ ਕਾਇਮ ਕੀਤਾ। ਇਸ ਦੇ ਲਈ ਉਹਨਾਂ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਕੁਝ ਵੀ ਹੁੰਦਾ ਹੈ ਜਾਂ ਹੋ ਰਿਹਾ ਹੈ ਜਾਂ ਹੋਵੇਗਾ ਉਹ ਪਰਮ ਪਿਤਾ ਪਰਮਾਤਮਾ ਦੇ ਹੁਕਮ ਭਾਣੇ ਅਨੁਸਾਰ ਹੀ ਹੋਵੇਗਾ , ਜੋ ਕਰਦਾ ਹੈ ਉਹ ਪਰਮਾਤਮਾ ਹੀ ਕਰਦਾ ਹੈ ਤੇ ਸਾਨੂੰ ਹਮੇਸ਼ਾ ਨਿਸ਼ਕਾਮ ਭਾਵਨਾ ਤੇ ਪਰਉਪਕਾਰ ਦੀ ਭਾਵਨਾ ਦੇ ਨਾਲ਼ ਮਾਨਵਤਾ ਅਤੇ ਵਾਤਾਵਰਨ ਦੀ ਭਲਾਈ ਲਈ ਚੰਗੇ ਕੰਮ ਆਪਣੇ ਪੱਧਰ ‘ਤੇ ਕਰਦੇ ਰਹਿਣਾ ਚਾਹੀਦਾ ਹੈ , ਕਿਉਂਕਿ ਜਦੋਂ ਅਸੀਂ ਜਨਮ ਲੈਂਦੇ ਹਾਂ ਤਾਂ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਵਾਤਾਵਰਨ ਅਤੇ ਕੁਦਰਤ ਤੋਂ ਬਹੁਤ ਕੁਝ ਪ੍ਰਾਪਤ ਕਰਦੇ ਹਾਂ , ਪਰ ਬਦਲੇ ਵਿੱਚ ਕੁਦਰਤ ਨੂੰ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕੁਝ ਵੀ ਨਹੀਂ ਕਰਦੇ। ਸੋ ਸਾਨੂੰ ਵਾਤਾਵਰਨ ਅਤੇ ਧਰਤੀ – ਮਾਤਾ ਨੂੰ ਸ਼ੁੱਧ , ਹਰਾ – ਭਰਾ ਤੇ ਖੁਸ਼ਹਾਲ ਰੱਖਣ ਲਈ ਕੁਝ ਨਾ ਕੁਝ ਉਪਰਾਲੇ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੋਆਪਰੇਟਿਵ ਸੁਸਾਇਟੀ ਆਦਰਮਾਨ ਦਾ ਤਾਜ ਪ੍ਰਧਾਨ ਗੁਰਦੀਪ ਸਿੰਘ ਸਿਰ ਸੱਜਿਆ, ਚੀਮਾ ਬਣੇ ਮੀਤ ਪ੍ਰਧਾਨ
Next articleਸਿੱਖ ਨੈਸ਼ਨਲ ਕਾਲਜ ਬੰਗਾ ‘ਚ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ