ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬੈਨਰ ਹੇਠ ਪੌਦੇ ਲਾਉਣ ਅਤੇ ਸੰਭਾਲਨ ਦਾ ਸੱਦਾ ਦਿੱਤਾ ਗਿਆ। ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਵਾਤਾਵਰਣ ਸੁਰੱਖਿਆ ਨੂੰ ਸਮਰਪਿਤ ਇਸ ਕਾਰਜ ਲਈ ਸਮੂਹਿਕ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜਨ ਜੀਵਨ ਨੂੰ ਸੰਤੁਲਿਤ ਕਰਨ ਲਈ ਹਰਿਆ ਭਰਿਆ ਚੌਗਿਰਦਾ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਵਲੋਂ ਨਿੰਮ ਦੇ ਪੌਦੇ ਪ੍ਰਦਾਨ ਕੀਤੇ ਗਏ। ਉਹਨਾਂ ਕਿਹਾ ਕਿ ਇਸ ਸਬੰਧੀ ਟਰੱਸਟ ਦੇ ਕਾਨਫਰੰਸ ਹਾਲ ‘ਚ ਜੁੜੇ ‘ਢਾਹਾਂ ਕਲੇਰਾਂ ਦਰਪਣ’ ਦੇ ਨੁਮਾਇੰਦਿਆਂ ਨੇ ਹਾਮੀਂ ਭਰਦਿਆਂ ‘ਰੁੱਖ ਲਗਾਓ ਮੁਹਿੰਮ’ ਅੰਦਰ ਵਲੰਟੀਅਰ ਬਣ ਕੇ ਨਿਭਣ ਦਾ ਅਹਿਦ ਲਿਆ। ਇਹਨਾਂ ਵਿੱਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਕਾਰਜਕਾਰੀ ਪ੍ਰਿੰਸੀਪਲ ਰਮਨਦੀਪ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਰਵਾਲ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਾਇਸ ਪ੍ਰਿੰਸੀਪਲ ਰਮਨ ਕੁਮਾਰ ਸ਼ਾਮਲ ਸਨ। ਉਕਤ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਦਫ਼ਤਰ ਨਿਗਰਾਨ ਮਹਿੰਦਰਪਾਲ ਸਿੰਘ, ਡਾ. ਗੁਰਤੇਜ ਸਿੰਘ, ਫਰੰਟ ਡੈੱਸਕ ਮੈਨੇਜਰ ਜੋਤੀ ਭਾਟੀਆ, ਮੀਡੀਆ ਅਡਵਾਇਜਰ ਰੁਪਿੰਦਰ ਸਿੰਘ ਸੰਧੂ, ਅੰਜਲੀ ਸ਼ਰਮਾ, ਸੁਸ਼ੀਲ ਕੁਮਾਰ ਅਤੇ ਸੁਰਜੀਤ ਮਜਾਰੀ ਦਾ ਸਾਂਝੇ ਰੂਪ ਵਿੱਚ ਕਹਿਣ ਸੀ ਕਿ ਸਾਨੂੰ ਪੌਦਿਆਂ ਨਾਲ ਰਿਸ਼ਤੇ ਜੋੜਦਿਆਂ ‘ਇੱਕ ਰੁੱਖ ਸੌ ਸੁੱਖ’ ਦੇ ਮਿਸ਼ਨ ‘ਤੇ ਪਹਿਰਾ ਦੇਣਾ ਚਾਹੀਦਾ ਹੈ।
ਵਾਤਾਵਰਣ ਸੁਰੱਖਿਆ ਲਈ ਰੁੱਖਾਂ ਦੀ ਹੋਂਦ ਬਚਾਉਣ ਦਾ ਸੱਦਾ ਢਾਹਾਂ ਕਲੇਰਾਂ ਵਿਖੇ ਨਿੰਮ ਦੇ ਪੌਦੇ ਪ੍ਰਦਾਨ ਕੀਤੇ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



